ਨਿੱਕੇ ਹੁੰਦਿਆਂ ਤੋਂ ਪੱਕੇ ਯਾਰ ਸਨ..
ਜਦੋਂ ਵੀ ਮਿਲਦੇ ਘੁੱਟ ਕੇ ਜੱਫੀ ਪੈ ਜਾਂਦੀ..ਇੱਕ ਸਧਾਰਨ ਪਜਾਮੇ ਕੁੜਤੇ ਵਿਚ ਹੁੰਦਾ..ਦੂਜੇ ਦੇ ਹੱਥ ਪੈਰ ਘੱਟੇ ਮਿੱਟੀ ਨਾਲ ਲਿੱਬੜੇ ਹੁੰਦੇ..ਇੱਕ ਦਾ ਜਦੋਂ ਵੀ ਜੀ ਕਰਦਾ ਸਾਈਕਲ ਪੈਦਲ ਟਾਂਗੇ ਤੇ ਜੋ ਵੀ ਸਵਾਰੀ ਮਿਲਦੀ ਫੜ ਕੇ ਦੂਜੇ ਨੂੰ ਮਿਲਣ ਅੱਪੜ ਜਾਇਆ ਕਰਦਾ..!
ਫੇਰ ਬੱਚੇ ਵੱਡੇ ਹੋ ਗਏ..ਪਰ ਮਜਬੂਤ ਨੀਹਾਂ ਵਾਲੀ ਪੱਕੀ ਦੋਸਤੀ ਦਾ ਨਿੱਘ ਅਜੇ ਵੀ ਉਂਝ ਦਾ ਉਂਝ ਹੀ ਬਰਕਰਾਰ ਸੀ..!
ਅਖੀਰ ਇਕ ਦਿਨ ਦੋਹਾ ਨੇ ਮਤਾ ਪਕਾਇਆ..
ਕਿਓਂ ਨਾ ਇਸ ਦੋਸਤੀ ਨੂੰ ਰਿਸ਼ਤੇਦਾਰੀ ਵਿਚ ਬਦਲ ਦਿੱਤਾ ਜਾਵੇ..!
ਫੇਰ ਮੰਗਣੀ ਵਾਲਾ ਦਿਨ ਮੁਕੱਰਰ ਹੋ ਗਿਆ..ਦੋਵੇਂ ਪਾਸਿਓਂ ਤੋਂ ਕਿੰਨੇ ਸਾਰੇ ਬੰਦੋਬਸਤ ਕਰ ਲਏ ਗਏ..!
ਕੁੜੀ ਦੀ ਮਾਂ ਫ਼ਿਕਰਮੰਦੀ ਦੇ ਆਲਮ ਵਿਚ ਨਾਲਦੇ ਨੂੰ ਆਖਣ ਲੱਗੀ..
“ਖਾਣ ਪੀਣ ਤੇ ਹੋਰ ਬੰਦੋਬਸਤਾਂ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ..ਗਹਿਣੇ ਗੱਟੇ..ਸ਼ਗਨ ਸਵਾਰਥ ਲਾਗ ਅਤੇ ਹੋਰ ਕਿੰਨੇ ਸਾਰੇ ਰੀਤੀ ਰਿਵਾਜਾਂ ਵਿਚ ਕੰਜੂਸੀ ਦੀ ਕੋਈ ਗੁੰਜਾਇਸ਼ ਨਹੀਂ..ਸਾਰਾ ਕੁਝ ਐਨ ਧਿਆਨ ਨਾਲ ਨੇਪਰੇ ਚੜਨਾ ਚਾਹੀਦਾ ਏ..ਅਖੀਰ ਕੁੜੀ ਵਾਲੇ ਪਾਸੇ ਤੋਂ ਹਾਂ..ਰਾਈ ਦਾ ਪਹਾੜ ਬਣਦਿਆਂ ਘੜੀ ਵੀ ਨਹੀਂ ਲੱਗਦੀ!
ਦੂਜੇ ਪਾਸੇ ਮੁੰਡੇ ਦੀ ਮਾਂ ਆਪਣੇ ਨਾਲਦੇ ਦੇ ਗੱਲ ਪਾਇਆ ਸਧਾਰਨ ਜਿਹਾ...
ਸੂਟ ਵੇਖ ਆਪੇ ਤੋਂ ਬਾਹਰ ਹੋ ਗਈ..ਆਖਣ ਲੱਗੀ ਥੋੜੇ ਢੰਗ ਦੇ ਜਮਾਨੇ ਦੇ ਹਿਸਾਬ ਨਾਲ ਕੱਪੜੇ ਪਾ ਕੇ ਚੱਲੋ..ਟੌਰ ਕੱਢ ਕੇ ਨਿੱਕਲਿਓ..ਮੁੱਛ ਦਾ ਸਵਾਲ ਏ..ਧੌਣ ਉਚੀ ਕਰ ਕੇ ਤੁਰਿਆ ਜੇ..ਕੋਈ ਕਮੀ ਨਹੀਂ ਰਹਿਣੀ ਚਾਹੀਦੀ..ਅਖੀਰ ਮੁੰਡੇ ਵਾਲੇ ਪਾਸੇ ਤੋਂ ਹਾਂ!
ਅਖੀਰ ਮਿਥੇ ਟਾਈਮ ਜਦੋਂ ਦੋਹਾ ਦੇ ਆਪਸੀ ਦਰਸ਼ਨ ਮੇਲੇ ਹੋਏ..ਤਾਂ ਦੋਸਤੀ ਤੋਂ ਕੁੜਮਾਚਾਰੀ ਵਿਚ ਤਬਦੀਲ ਹੋਇਆ ਇੱਕ ਨਵਾਂ ਜਿਹਾ ਰਿਸ਼ਤਾ ਪਹਿਲੀ ਵਾਰ ਨਵੇਂ ਰੂਪ ਵਿਚ ਆਪਸ ਵਿਚ ਇੱਕ ਵਾਰ ਫੇਰ ਤੋਂ ਜੱਫੀਓ ਜੱਫੀ ਹੋਇਆ..!
ਭਾਵੇਂ ਅੱਜ ਵਾਲੀ ਜੱਫੀ ਹੋਰ ਵੀ ਜਿਆਦਾ ਘੁੱਟ ਕੇ ਪਾਈ ਗਈ ਸੀ ਪਰ ਪਤਾ ਨਹੀਂ ਕਿਓਂ ਅੱਜ ਵਾਲੀ ਵਿਚ ਉਹ ਪਹਿਲਾਂ ਵਾਲਾ ਮਿੱਠਾ ਜਿਹਾ “ਨਿੱਘ” ਕਿਧਰੇ ਗਾਇਬ ਸੀ..!
ਸ਼ਾਇਦ ਦੋਹਾਂ ਪਾਸਿਆਂ ਤੋਂ ਜੰਗੀ ਪੱਧਰ ਤੇ ਹੋ ਗਈ ਇੱਕ ਨਵੀਂ ਜਿਹੀ ਸਫਬੰਦੀ ਕਾਰਨ ਫਾਰਮੈਲਿਟੀ ਦੀਆਂ ਉੱਸਰ ਗਈਆਂ ਕਿੰਨੀਆਂ ਸਾਰੀਆਂ ਬਨਾਉਟੀ ਕੰਧਾਂ ਹੇਠ ਆ ਕੇ ਦਮ ਤੋੜ ਗਿਆ ਸੀ..!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!
Rekha Rani
nice👍👍 🙏🙏🙏
Aman
Punjabis
Amandeep
9104587000