ਛੀਨੇ ਟੇਸ਼ਨ ਦੀ ਪੂਰਬੀ ਬਾਹੀ ਤੇ ਸਾਡੇ ਸਰਕਾਰੀ ਕੁਆਟਰ ਕੋਲ ਦੀ ਵਗਦੇ ਰਾਹ ਤੇ ਮਿਲੀ ਰੇਲਵੇ ਦੀ ਜਮੀਨ ਤੇ ਪਿਤਾ ਜੀ ਨੇ ਕਿੰਨੀ ਸਾਰੀ ਸਬਜੀ ਲਾਈ ਹੁੰਦੀ ਸੀ..!
ਉਹ ਕੱਲੀ ਕੱਲੀ ਸਬਜੀ ਦੀ ਬਿੜਕ ਰਖਿਆ ਕਰਦੇ..ਪੁੱਛ ਕੇ ਭਾਵੇਂ ਕੋਈ ਝੋਲਾ ਭਰ ਲੈ ਜਾਵੇ ਪਰ ਚੋਰੀ ਬਿਲਕੁਲ ਵੀ ਨਹੀਂ ਸਨ ਕਰਨ ਦਿਆ ਕਰਦੇ..!
ਇੱਕ ਵੇਰ ਤਿੰਨ ਖੀਰੇ ਚੋਰੀ ਹੋ ਗਏ..ਫੇਰ ਅਗਲੀ ਵੇਰ ਕੋਈ ਕਿੰਨੇ ਸਾਰੇ ਟਮਾਟਰ ਤੋੜ ਕੇ ਲੈ ਗਿਆ..ਪਰ ਪਤਾ ਨਾ ਲੱਗਾ..!
ਕਿਸੇ ਦੱਸਿਆ ਕੇ ਮੂੰਹ ਹਨੇਰੇ ਧਾਰੀਵਾਲ ਵਾਲੇ ਪਾਸਿਓਂ ਆਉਂਦੀ ਸਵਾਰੀ ਗੱਡੀ ਵਿਚੋਂ ਇੱਕ ਬੁੱਢੀ ਮਾਤਾ ਉੱਤਰਦੀ ਏ..ਇਹ ਉਸਦਾ ਹੀ ਕੰਮ ਏ..!
ਇੱਕ ਵੇਰ ਪਿਤਾ ਜੀ ਨੇ ਰੋਕ ਲਿਆ..ਅੱਗਿਓਂ ਰੋ ਪਈ..ਅਖ਼ੇ ਇਥੇ ਕੋਲ ਹੀ ਨਿੱਕੇ ਘੁੰਮਣੀ ਧੀ ਵਿਆਹੀ ਏ..ਢਿੱਲੀ ਮੱਠੀ ਰਹਿੰਦੀ ਏ..ਅਕਸਰ ਪਤਾ ਲੈਣ ਆਉਣਾ ਪੈਂਦਾ..ਚਾਰ ਕੂ ਸਾਲਾਂ ਦਾ ਦੋਹਤਾ ਹਰ ਵੇਰ ਖਹਿੜੇ ਪੈ ਜਾਂਦਾ ਅਖ਼ੇ ਨਾਨੀ ਮੇਰੇ ਕੇਲੇ ਕਿਥੇ ਨੇ?
ਕੋਲ ਮਸੀਂ ਕਿਰਾਏ ਜੋਗੇ ਹੀ ਹੁੰਦੇ..ਨਾਲੇ ਏਡੀ ਸਵਖਤੇ ਕੋਈ ਰੇਹੜੀ ਵੀ ਨਹੀਂ ਹੁੰਦੀ..ਆਹ ਸਭ ਕੁਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ