ਬੈਂਡ-ਏਡ
ਅੰਦਾਜੇ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੇ ਅਲੂਣੇ ਜਿਹੇ ਦੋ ਜਵਾਕਾਂ ਨੂੰ ਇੱਕ ਜਖਮੀਂ ਕੁੱਤਾ ਦਿਸ ਪਿਆ..ਦੋਹਾਂ ਨੇ ਸਾਰਾ ਦਿਨ ਕਮਾਏ ਸੀਮਤ ਜਿਹੇ ਪੈਸਿਆਂ ਵਿਚ ਕੁਝ ਪੈਸੇ ਖਰਚ ਕਿੰਨੀਆਂ ਸਾਰੀਆਂ “ਬੈਂਡ-ਏਡ” ਲੈ ਆਂਦੀਆਂ ਤੇ ਮੁੜ ਰੱਬ ਦੇ ਇਸ ਨਿੱਕੇ ਜਿਹੇ ਜੀ ਨੂੰ ਆਪਣੇ ਪੱਟਾਂ ਤੇ ਬਿਠਾ ਐਨ ਬਣਾ ਸਵਾਰ ਕੇ ਲਾ ਦਿੱਤੀਆਂ..ਕਿਸੇ ਕੋਲੋਂ ਲੰਘਦੇ ਨੇ ਫੋਟੋ ਖਿੱਚ ਨੈਟ ਤੇ ਪਾ ਦਿੱਤੀ!
ਪਹਿਲੀ ਨਜ਼ਰੇ ਤਾਂ ਇਹ ਵਰਤਾਰਾ ਆਮ ਜਿਹਾ ਲੱਗਦਾ ਏ ਪਰ ਸੰਵੇਦਨਸ਼ੀਲਤਾ ਦੇ ਨਜਰੀਏ ਨਾਲ ਵੇਖਿਆਂ ਇਹ ਜਰੂਰ ਮਹਿਸੂਸ ਹੁੰਦਾ ਏ ਕੇ ਵਾਹੋਦਾਹੀ ਨੱਸੀ ਤੁਰੀ ਜਾਂਦੀ ਜਿੰਦਗੀ ਵਿਚ ਬੇਗਾਨੇ ਦੇ ਜਖਮਾਂ ਲਈ ਕੁਝ ਪਲ ਕੱਢ ਮਰਹਮ ਪੱਟੀ ਕਰਦੇ ਹੋਏ ਕੋਲ ਬੈਠੇ ਇਹਨਾਂ ਦੋ ਦੇਵ-ਪੁਰਸ਼ਾਂ ਨੂੰ ਪਤਾ ਨਹੀਂ ਕਿੰਨੀਆਂ ਕੂ ਦੁਆਵਾਂ ਦੇ ਰਿਹਾ ਹੋਣਾ ਏ ਇਹ ਰੱਬ ਦਾ ਜੀ..!
ਪੈਂਤੀ ਚਾਲੀ ਸਾਲ ਪਹਿਲਾਂ ਦੀ ਗੱਲ ਏ..ਇੱਕ ਰਿਸ਼ਤੇਦਾਰ ਕੋਲ ਫ਼ੀਏਟ ਕਾਰ ਹੋਇਆ ਕਰਦੀ ਸੀ..ਡਰਾਈਵਰ ਨੂੰ ਖਾਸ ਹਿਦਾਇਤ ਹੁੰਦੀ ਕੇ ਕਿਸੇ ਨੂੰ ਹੱਥ ਨੀ ਲਾਉਣ ਦੇਣਾ..ਪਿੰਡੀ-ਥਾਈਂ ਗਿਆਂ ਉਚੇਚਾ ਐਸੀ ਜਗਾ ਖੜੀ ਕਰਨੀ ਜਿਥੇ ਸਾਰਿਆਂ ਦੀ ਨਜਰ ਪਵੇ..
ਇੱਕ ਵਿਆਹ ਤੇ ਇੱਕ ਨਿੱਕੇ ਜੁਆਕ ਨੂੰ ਸਿਰ ਤੇ ਵੱਡੀ ਸੱਟ ਲੱਗ ਗਈ..ਮਾਂ ਨੇ ਤਰਲੇ ਪਾਏ ਕੇ ਕਾਰ ਤੇ ਪਾ ਕੇ ਹਸਪਤਾਲ ਲੈ ਚੱਲਦੇ ਹਾਂ ਪਰ ਇੱਕ ਅਫ਼ਸਰੀ ਤੇ ਦੂਜਾ ਉਸ ਵੇਲੇ ਦੇ ਟਾਵੇਂ ਟਾਵੇਂ ਦੌਲਤਮੰਦ ਹੋਣ ਦੀ ਖੁਮਾਰੀ..ਨਾ ਹੀ ਮੰਨੇ..ਆਖਣ ਕਾਰ ਦੀਆਂ...
...
ਸੀਟਾਂ ਖਰਾਬ ਹੋ ਜਾਣੀਆਂ!
ਫੇਰ ਪਿੰਡ ਵਿਚੋਂ ਹੀ ਇੱਕ ਜੁਆਨ ਆਪਣਾ ਨਵਾਂ ਨਕੋਰ ਫੋਰਡ ਟਰੈਕਟਰ ਕੱਢ ਲਿਆਇਆ..
ਹਵਾ ਨਾਲ ਗੱਲਾਂ ਕਰਦਾ ਹੋਇਆ ਅੱਧੇ ਘੰਟੇ ਵਿਚ ਕੋਲ ਹੀ ਪੈਂਦੇ “ਕਾਦੀਆਂ” ਸ਼ਹਿਰ ਤੋਂ ਟਾਂਕੇ ਲਵਾ ਕੇ ਮੋੜ ਵੀ ਲਿਆਇਆ..ਕਾਦਰ ਦੀ ਕੁਦਰਤ ਦਾ ਸਬੱਬ ਵੇਖੋ..ਆਥਣ ਵੇਲੇ ਮੁੜਦੇ ਹੋਇਆਂ ਦੀ ਓਹੀ ਫ਼ੀਏਟ ਕਾਰ ਮੀਂਹ ਨਾਲ ਗਿਲੇ ਹੋਏ ਕੱਚੇ ਪਹੇ ਤੋਂ ਤਿਲਕ ਕੇ ਸੜਕ ਤੋਂ ਥੱਲੇ ਲਹਿ ਗਈ..ਹੁਣ ਇਸ ਵਾਰੀ ਵੀ ਓਹੀ ਫੋਰਡ ਕੰਮ ਆਇਆ!
ਦੱਸਦੇ ਇੱਕ ਵਾਰ ਜੰਗਲ ਨੂੰ ਅੱਗ ਲੱਗ ਗਈ..
ਨਿੱਕੀ ਜਿਹੀ ਚਿੜੀ ਆਪਣੀ ਚੁੰਝ ਵਿਚ ਪਾਣੀ ਭਰ ਲਿਆਉਂਦੀ ਤੇ ਲਟ ਲਟ ਬਲਦੇ ਇੱਕ ਰੁੱਖ ਤੇ ਪਾ ਦਿਆ ਕਰਦੀ..ਕੋਲੋਂ ਨੱਸੀ ਜਾਂਦਾ ਹਾਥੀ ਮਖੌਲ ਜਿਹੇ ਨਾਲ ਆਖਣ ਲੱਗਾ “ਕਮਲੀਏ ਜਾਨ ਬਚਾ ਕੇ ਦੌੜ ਜਾ..ਤੇਰੇ ਚੁੰਝ ਭਰ ਪਾਣੀ ਨਾਲ ਏਡੀ ਵੱਡੀ ਅੱਗ ਥੋੜਾ ਬੁਝ ਜਾਣੀ ਏ”
ਆਖਣ ਲੱਗੀ ਭਰਾਵਾਂ ਆਹ ਗੱਲ ਮੈਨੂੰ ਵੀ ਪਤਾ ਏ..ਪਰ ਜਦੋਂ ਕਦੀ ਇਸ ਜੰਗਲ ਦੇ ਇਤਿਹਾਸ ਵਿਚ ਇਸ ਲੱਗੀ ਅੱਗ ਦਾ ਜਿਕਰ ਆਵੇਗਾ ਤਾਂ ਉਸ ਵੇਲੇ ਮੇਰਾ ਨਾਮ “ਨੱਸਣ ਵਾਲਿਆਂ” ਵਿਚ ਨਹੀਂ ਸਗੋਂ “ਬੁਝਾਉਣ ਵਾਲਿਆਂ” ਦੀ ਲਿਸਟ ਵਿਚ ਲਿਖਿਆ ਜਾਵੇਗਾ!
ਹਰਪ੍ਰੀਤ ਸਿੰਘ ਜਵੰਦਾ!
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 10 ਕੁੱਲ ਕਿਸ਼ਤਾਂ – 13 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵਿਕਾਸ ਨਾਮ ਦਾ ਇਕ ਮੁੰਡਾ ਜੈਲੇ ਨੂੰ ਅਚਾਨਕ ਮਿਲਦਾ ਹੈ ਅਤੇ ਸ਼ਿਵਾਨੀ ਬਾਰੇ ਸਭ ਦੱਸ ਦਿੰਦਾ ਹੈ। ਵਿਕਾਸ ਖੁੱਦ ਸ਼ਿਵਾਨੀ ਦਾ ਸ਼ਿਕਾਰ ਹੋ ਗਿਆ ਸੀ। ਅਮਰ ਜਦੋਂ ਜੈਲੇ Continue Reading »
ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਅਸ਼ਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ । ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ Continue Reading »
ਸੱਚੀ ਕਹਾਣੀ *ਮਿੰਨੀ ਕਹਾਣੀ* * ਡਾਕਾ* ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ, ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ ! ਜੀ ਜਨਾਬ ਇਹੋ ਆ , ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ Continue Reading »
ਕਿੰਨਾ ਇਮੋਸ਼ਨਲ ਨਿੱਕਲਿਆ ਕਮਲਾ.. ਜਮੀਰ ਨੂੰ ਮਾਰ ਕੇ ਥੋੜੀ ਦੇਰ ਹੋਰ ਟਿਕਿਆ ਰਹਿੰਦਾ..ਟਾਈਮ ਪੂਰਾ ਕਰ ਲੈਂਦਾ..ਸ਼ਾਇਦ ਸੂਬੇ ਦਾ ਪੁਲਸ #ਮੁਖੀ ਹੀ ਬਣ ਜਾਂਦਾ..ਰਿਟਾਇਰਮੈਂਟ ਮਗਰੋਂ ਦਿੱਲੀ ਨੇ ਹੋਰ ਬਥੇਰੇ ਤੋਹਫੇ ਵੀ ਭੇਜ ਦੇਣੇ ਸਨ..ਕਿਸੇ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ..ਸੂਬੇ ਦੀ ਗਵਰਨਰੀ..ਹੋਰ ਵੀ ਕਿੰਨਾ ਕੁਝ..! ਜਿਹੜੇ ਇੱਕ ਇੱਕ ਪੇਸ਼ੀ ਦਾ ਪੰਜ ਪੰਜ ਲੱਖ Continue Reading »
ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..! ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ Continue Reading »
ਇਹ ਕਹਾਣੀ ਮੇਰੀ ਸਕੂਲ ਵਾਲੀ ਜਿੰਦਗੀ ਦੀ ਆ।ਮੇਰੀ ਇਹ ਸਕੂਲ ਵਾਲੀ ਜਿੰਦਗੀ ਨਾਲ ਮੇਰੀ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਮੇਰੀ ਕਿ ਹਰ ਇਕ ਦੀਆਂ ਜੁੜੀਆਂ ਹੁੰਦੀਆਂ ਨੇ। ਹਰ ਇਕ ਆਪਣੇ ਸਕੂਲ ਨੂੰ ਯਾਦ ਕਰਕੇ ਹੱਸਦਾ ਆ ਤੇ ਰੋਦਾਂ ਵੀ ਆ। ਤੇ ਮੈ ਵੀ ਆਪਣੇ ਸਕੂਲ ਦੇ ਨਾਲ ਜੁੜੇ ਕਈ ਪਲਾ Continue Reading »
ਗੱਲ ਕੁਝ ਇਸ ਤਰ੍ਹਾਂ ਹੈ, ਕਿ ਅਸੀਂ ਓਦੋ ਛੋਟੇ ਹੁੰਦੇ ਸੀ ਤੇ ਆਪਣੇ ਪਿੰਡ ਰਹਿੰਦੇ ਸੀ। ਮੇਰੇ ਡੈਡ ਆਪਣੀ ਜੋਬ ਕਰਕੇ ਘਰ ਤੋ ਬਾਹਰ ਰਹਿੰਦੇ ਸੀ ਤੇ ਓਹ ਅਕਸਰ 15 ਦਿਨ ਬਾਦ ਘਰ ਆਉਂਦੇ ਸੀ। ਮੇਰੀ ਮੰਮੀ ਤੇ ਹੀ ਘਰ ਦੀ ਤੇ ਸਾਡੀ ਜਿੰਮੇਵਾਰੀ ਹੁੰਦੀ ਸੀ ਕਿਉਂਕਿ ਓਦੋ ਅਸੀ ਨਵਾਂ Continue Reading »
ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ? ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)