(ਬਾਪੂ ਅਤੇ ਬੱਸ)
ਅਸੀਂ ਜਦ ਨਿੱਕੇ ਸੀ, ਸਕੂਲ ਪੜ੍ਹਦੇ ਸੀ, ਤਾਂ ਅਸੀਂ ਹਰ ਇੱਕ ਖੇਡ ਖੇਡਦੇ ਸੀ, ਜਿਵੇਂ ਕ੍ਰਿਕਟ, ਫੁੱਟਬਾਲ, ਖਿੱਦੋ ਖੂੰਡੀ, ਬਾਂਦਰ ਕਿੱਲਾ ਆਦਿ। ਦੋ ਢਾਈ ਵਜੇ ਸਕੂਲੋਂ ਆ ਕੇ ਬਸਤਾ ਰੱਖ ਕੇ ਓਦੋਂ ਹੀ ਬਾਹਰ ਨਿਕਲ ਜਾਣਾ। ਅੱਜਕਲ ਦੇ ਬੱਚਿਆਂ ਨਾਲੋਂ ਬਿਲਕੁੱਲ ਵੱਖਰਾ ਬਚਪਨ ਸੀ ਸਾਡਾ, ਬਹੁਤ ਖੜਮਸਤੀਆਂ ਕਰਦੇ ਸੀ। ਜਿੱਥੇ ਗਰਾਊਂਡ ਚ ਅਸੀਂ ਖੇਡਦੇ ਸੀ, ਉੱਥੋ ਸਾਡੇ ਪਿੰਡ ਦਾ ਬੱਸ ਸਟਾਪ ਦਿੱਸਦਾ ਸੀ, ਤੇ ਸਾਡੇ ਘਰ ਦੇ ਬੂਹੇ ਚ ਖੜ ਕੇ ਵੀ ਦਿੱਸਦਾ ਹੈ। ਮੇਰੇ ਬਾਪੂ ਜੀ ਹਰ ਹੋਜ਼ ਸ਼ਾਮ ਨੂੰ ਸਾਢੇ ਪੰਜ ਵਜੇ ਵਾਲੀ ਕਰਤਾਰ ਕੰਪਨੀ ਦੀ ਬੱਸ ਤੇ ਕੰਮ ਤੋਂ ਘਰ ਆਉਂਦੇ ਸਨ। ਓਦੋਂ ਘੜੀਆਂ ਤਾਂ ਕਿੱਥੇ ਕੋਲ ਹੁੰਦੀਆਂ ਸਨ, ਬਸ ਜਦੋਂ ਬੱਸ ਆਈ ਤੇ ਬਾਪੂ ਨੂੰ ਉੱਤਰਦੇ ਦੇਖ ਲੈਣਾ, ਓਸੇ ਵੇਲੇ ਘਰ ਨੂੰ ਸ਼ੂਟ ਵੱਟ ਦੇਣੀ। ਘਰ ਦੇ ਮਗਰਲੇ ਪਾਸੇ ਦੀ ਵਾਹਨੋ ਵਾਹਣੀ ਹੁੰਦੇ ਬਾਪੂ ਦੇ ਪਹੁੰਚਣ ਤੋਂ ਪਹਿਲਾਂ ਘਰ ਪਹੁੰਚ ਜਾਣਾ। ਬਾਪੂ ਦੇ ਆਉਂਦਿਆਂ ਨੂੰ ਬੀਬੇ ਬਣ ਕੇ ਬੈਠ ਜਾਣਾ ਜਾਂ ਕਿਤਾਬਾਂ ਵਾਲਾ ਬਸਤਾ ਚੱਕ ਲੈਣਾ। ਭਾਵੇਂ ਬਾਪੂ ਜੀ ਅਕਸਰ ਕੁੱਝ ਨਹੀਂ ਕਹਿੰਦੇ ਸਨ, ਪਰ ਬਾਪੂ ਦਾ ਇੱਕ ਡਰ ਹੀ ਬਹੁਤ ਸੀ ਮੇਰੇ ਲਈ। ਉੰਝ ਦੋ ਕੂ ਵਾਰ ਮੇਰਾ ਹੱਥ ਹੌਲਾ ਕੀਤਾ ਹੋਇਆ ਸੀ ਉਹਨਾਂ ਨੇ ਮੇਰੀ ਕਿਸੇ ਸ਼ਰਾਰਤ ਕਰਕੇ, ਫੇਰ ਬਾਪੂ ਦੇ ਭਾਰੇ ਹੱਥ ਦਾ ਖੌਫ ਬਹੁਤ ਸੀ। ਓਧਰ ਬਾਪੂ ਜੀ ਨੂੰ ਵੀ ਪਤਾ ਹੁੰਦਾ ਸੀ ਕਿ ਹੁਣੇ ਆਇਆ ਬਾਹਰੋਂ ਭੱਜ ਕੇ, ਆਖ਼ਿਰ ਪਿਓ ਤਾਂ ਪਿਓ ਹੁੰਦਾ, ਪਰ ਉਹਨਾਂ ਨੇ ਕਦੀ ਕੁੱਝ ਨਾ ਕਹਿਣਾ। ਇੱਕ ਲਾਲਚ ਮੈਨੂੰ ਇਹ ਵੀ ਹੁੰਦਾ ਸੀ ਕਿ ਬਾਪੂ ਜੀ ਖਾਣ ਨੂੰ ਕੋਈ ਚੀਜੀ ਲੈ ਕੇ ਆਏ ਹੋਣਗੇ, ਜੋ ਉਹ ਹਰਰੋਜ਼ ਲੈ ਕੇ ਆਉਂਦੇ ਸਨ। ਫੇਰ ਦਸ ਕੂ ਮਿੰਟ ਬੈਠ ਕੇ ਹੌਲੀ ਜਿਹੇ ਰਫ਼ੂ ਚੱਕਰ ਹੋ ਜਾਣਾ ਖੇਡਣ ਲਈ, ਤੇ ਦੁਬਾਰਾ ਜਦੋਂ ਪਰਤਣਾ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਮਨਾਮ ਲਿਖਾਰੀ
ਬਾਪੂ ਸਿਰ ਤੇ ਬੇਪਰਵਾਹੀਆਂ ਫਿਰ ਰੱਬ ਯਾਦ ਨਾ ਰਹਿੰਦਾ
🙏🙏🙏🙏🙏🙏