ਘਰ ਦਾ ਇੱਕਲਾ ਚਿਰਾਗ ਸੀ ਮੈਂ ਪਰ ਪਿਤਾ ਜੀ ਨੂੰ ਕਦੇ ਵੀ ਮੇਰੇ ਨਾਲ ਪਿਆਰ ਜਾਂ ਨਾਲ ਰਹਿਣ ਲਈ ਖੁਸ਼ ਨਹੀਂ ਦੇਖਿਆ ਸੀ ਮੈਂ ,ਹਮੇਸ਼ਾਂ ਆਪਣੇ ਤੋਂ ਦੂਰ ਕਰਨ ਵਾਲੀਆਂ ਗੱਲਾਂ ਕਰਕੇ ਮੇਰੇ ਦਿਲ ਵਿੱਚੋਂ ਪਿਤਾ ਦਾ ਪਿਆਰ ਹੀ ਖਤਮ ਕਰ ਦਿੱਤਾ ਲੱਗਦਾ ਸੀ,ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪਿਤਾ ਜੀ ਨੇ ਮੈਨੂੰ ਘਰ ਤੋਂ ਦੂਰ ਹੋਸਟਲ ਤੇ ਪੜਨੇ ਪਾ ਦਿੱਤਾ ਜਿੱਥੇ ਮੈਨੂੰ ਆਪ ਹੀ ਰੋਟੀ ਬਣਾਉਣੀ ਅਤੇ ਆਪਣੇ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਸੀ , ਨਾਲ ਨਾਲ ਪੜ੍ਹਾਈ ਵੀ, ਜਦੋਂ ਕੰਮ ਕਰਦਾ ਤਾਂ ਹਮੇਸ਼ਾਂ ਪਿਤਾ ਜੀ ਨੂੰ ਹੀ ਦੋਸ਼ੀ ਮੰਨਦਾ ਇਸਦੇ ਲਈ,ਹੁਣ ਤਾਂ ਪਿਤਾ ਜੀ ਨੇ ਇਹ ਵੀ ਸੁਨੇਹਾ ਭੇਜ ਦਿੱਤਾ ਸੀ ਕਿ ਕਾਕਾ ਆਪਣੀ ਪੜ੍ਹਾਈ ਦੇ ਨਾਲ ਨਾਲ ਕੁੱਛ ਕੰਮ ਵੀ ਕਰ ਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਲੈ,ਜਦੋਂ ਆਪਣੇ ਯਾਰਾਂ ਦੋਸਤਾਂ ਨਾਲ ਬੈਠਣਾ ਤੇ ਅੰਦਰੋਂ ਅੰਦਰ ਇਸ ਗੰਮ ਨੂੰ ਪੀਣ ਦੀ ਬੜੀ ਕੋਸ਼ਿਸ਼ ਕਰਨੀ ਤੇ ਸੋਚਣਾ ਕਿ ਰੱਬਾ ਇਹੋ ਜਿਹਾ ਪਿਤਾ ਵੀ ਹੁੰਦਾ ਕਿਸੇ ਦਾ ਜੋ ਇਹਨਾਂ ਦੁੱਖੀ ਕਰੇ ਆਪਣੀ ਔਲਾਦ ਨੂੰ,ਅਜੇ ਕੁਝ ਕੋ ਹੀ ਦਿਨ ਕਾਲਜ ਚੋ ਗੁਜਰੇ ਤੇ ਘਰੋਂ ਅਚਾਨਕ ਫੋਨ ਆ ਗਿਆ ਕਿ ਬੇਟਾ ਤੇਰੇ ਬਾਪੂ ਜੀ ਠੀਕ ਨਹੀਂ ਤੁਸੀਂ ਤੁਰੰਤ ਘਰ ਵਾਪਿਸ ਆਓ, ਪਰ ਕੋਈ ਦੁੱਖ ਨਹੀਂ ਹੋਇਆ ਇਹ ਸਭ ਕੁੱਛ ਸੁਣ ਕਿ ਤੇ ਮਨ ਨੇ ਬਾਪੂ ਦਾ ਮੂੰਹ ਦੇਖਣਾ ਠੀਕ ਨਾ ਸਮਝਿਆ ਕਿਉਂਕਿ ਮੈਨੂੰ ਕੋਈ ਮੋਹ ਨਹੀਂ ਸੀ ਬਾਪੂ ਨਾਲ ਹੁਣ,ਅਗਲੇ ਦਿਨ ਫਿਰ ਫੋਨ ਆਇਆ ਤਾਂ ਘਰਦਿਆਂ ਵੱਲੋਂ ਜੋਰ ਦੇਣ ਤੇ ਪਿੰਡ ਵੱਲ ਨੂੰ ਹੋ ਤੁਰਿਆ ਜਦੋਂ ਦਰਵਾਜੇ ਅੰਦਰ ਪੈਰ ਹੀ ਰੱਖਿਆ ਸੀ ਪਿਤਾ ਰੋਣ ਦੀ ਅਵਾਜ ਪਹਿਲਾਂ ਹੀ ਮੇਰੇ ਕੰਨਾਂ ਚੋ ਪੈ ਗਈ ਕਿ ਮੇਰੇ ਪੁੱਤ ਨੂੰ ਮਿਲਾ ਦਿਓ ਇੱਕ ਵਾਰ, ਆਪਣੀ ਉਮਰ ਖਾ ਚੁਕਿਆ ਬਾਪੂ ਜਦੋਂ ਮੇਰੇ ਕਾਲਜੇ ਨਾਲ ਲੱਗਾ ਤਾਂ ਮੈਂ ਚੁੱਪ ਚਾਪ ਉਸਦੇ ਰੋਂਦੇ ਤੇ ਤਰਲੇ ਪਾਉਂਦੇ ਦੇ ਮੂੰਹ ਵੱਲ ਹੀ ਦੇਖਦਾ ਰਿਹਾ ਮੇਰਾ ਮੂਡ ਨਹੀਂ ਬਾਪੂ ਨਾਲ ਗੱਲ ਕਰਨ ਨੂੰ, ਪਰ ਬਾਪੂ ਦੇ ਆਖਰੀ ਬੋਲ ਸੁਨ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜਰ ਆਈ ਜਦੋ ਉਹਨੇ ਕਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ