ਆਪਣੇ ਪਿੰਡ ਦੇ ਸਕੂਲ ਵਿੱਚੋਂ ਦਸਵੀਂ ਕਰਕੇ ਰਾਜਵੀਰ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖ਼ਲਾ ਲੈ ਲਿਆ ਸੀ । ਜ਼ਮੀਨ ਤਾਂ ਰਾਜਵੀਰ ਦੇ ਪਿਤਾ ਨਾਨਕ ਸਿੰਘ ਕੋਲ ਏਨੀ ਹੀ ਸੀ ਕਿ ਟੱਬਰ ਆਪ ਹੀ ਰੋਟੀ ਖਾ ਸਕਦਾ ਸੀ । ਪਰ ਪੁੱਤਰ ਦੇ ਜ਼ਿੱਦ ਕਰਨ ਤੇ ਨਾਨਕ ਸਿੰਘ ਇੱਕ ਵਾਰ ਫੇਰ ਆਪਣੇ ਸੇਠਾਂ ਦੇ ਕਾਗਜ਼ਾਂ ਤੇ ਅੰਗੂਠਾ ਲਾ ਕੇ ਦਸ ਹਜ਼ਾਰ ਲੈ ਆਇਆ ਸੀ ਅਤੇ ਆਪਣੇ ਪੁੱਤਰ ਦਾ ਦਾਖਲਾ ਪ੍ਰਾਈਵੇਟ ਸਕੂਲ ਵਿੱਚ ਕਰਵਾ ਦਿੱਤਾ ਸੀ
ਨਾਨਕ ਸਿੰਘ ਆਪਣੇ ਪੁੱਤਰ ਦੇ ਉਜਵਲ ਭਵਿੱਖ ਦੇ ਸੁਪਨੇ ਸੰਜੋਈ ਬੈਠਾ ਸੀ । ਇੱਕ ਮਹੀਨੇ ਲਈ ਸਭ ਠੀਕ ਚੱਲਦਾ ਰਿਹਾ ਇੱਕ ਦਿਨ ਰਾਜਵੀਰ ਨੇ ਆਪਣੇ ਪਿਤਾ ਨੂੰ ਹੁਕਮ ਸੁਣਾ ਛੱਡਿਆ “ਮੇਰੇ ਤੋਂ ਹਰ ਰੋਜ਼ ਬੱਸਾਂ ਤੇ ਨਹੀਂ ਜਾਇਆ ਜਾਂਦਾ ਸਕੂਲੇ ,ਨਾਲੇ ਆਪਣੇ ਪਿੰਡ ਕੋਈ ਬੱਸ ਰੋਕਦਾ ਤਾਂ ਹੈ ਨਹੀਂ,ਮੈਨੂੰ ਤਾਂ ਮੋਟਰਸੈੰਕਲ ਚਾਹੀਦਾ ਉਹ ਵੀ ਨਵਾਂ”
ਮਾਂ ਪਿਓ ਦੋਨਾਂ ਨੇ ਬਹੁਤ ਸਮਝਾਇਆ ਕਿ ਉਨ੍ਹਾਂ ਦੀ ਇੰਨੀ ਹੈਸੀਅਤ ਨਹੀਂ ਹੈ ਪਰ ਰਾਜਵੀਰ ਕਿੱਥੇ ਮੰਨਦਾ ਸੀ ਯਾਰਾਂ ਦੋਸਤਾਂ ਵਿੱਚ ਪਹਿਲਾਂ ਹੀ ਸ਼ੇਖੀ ਮਾਰ ਬੈਠਾ ਸੀ ਕਿ ਆਉਂਦੀ ਇੱਕ ਤਰੀਕ ਨੂੰ ਉਹ ਨਵਾਂ ਮੋਟਰਸੈੰਕਲ ਲੈ ਕੇ ਸਕੂਲ ਵਿੱਚ ਆਏਗਾ ।
ਪੂਰੀ ਰਾਤ ਨਾਨਕ ਸਿੰਘ ਤੇ ਉਹਦੀ ਪਤਨੀ ਸੌਂ ਨਹੀਂ ਸਕੇ ਕਿਉਂਕਿ ਰਾਜਵੀਰ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਹ ਆਖਿਆ ਸੀ ਕਿ “ਪਹਿਲਾਂ ਮੋਟਰਸੈੰਕਲ ਲੈ ਕੇ ਦਿਉ ,ਉਹਦੀ ਸੀਟ ਤੇ ਰੱਖ ਕੇ ਹੀ ਰੋਟੀ ਖਾਵਾਂਗਾ”
ਅਗਲੀ ਸਵੇਰ ਇੱਕ ਵਾਰ ਫੇਰ ਨਾਨਕ ਸਿੰਘ ਸੇਠਾਂ ਦੀ ਦੁਕਾਨ ਦੇ ਮੂਹਰੇ ਸਵੱਖਤੇ ਹੀ ਬੈਠ ਗਿਆ ਜਾ ਕੇ ਅਜੇ ਦੁਕਾਨ ਵੀ ਨਹੀਂ ਸੀ ਖੁੱਲ੍ਹੀ
“ਨਾਨਕਾ ਤੇਰੇ ਸਿਰ ਤਾਂ ਅੱਗੇ ਹੀ ਇੱਕ ਲੱਖ ਹੋਇਆ ਪਿਅੈ , ਹੋਰ ਕਿਵੇਂ ਦੇਵਾਂ” ਸੇਠ ਨੇ ਵਹੀ ਤੇ ਨਜ਼ਰ ਮਾਰ ਕੇ ਆਖਿਆ
ਆਪਣੀ ਜੇਬ ਚੋਂ ਆਪਣੀ ਪਤਨੀ ਦੀਆਂ ਟੂੰਬਾਂ ਕੱਢ ਕੇ ਨਾਨਕ ਸਿੰਘ ਨੇ ਕਾਊਂਟਰ ਤੇ ਰੱਖ ਦਿੱਤੀਆਂ,ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਮਾਯੂਸੀ ਸੀ ।
“ਇਹਦੇ ਬਦਲੇ ਕੀ ਮਿਲਜੂ”ਕੰਬਦੀ ਆਵਾਜ਼ ਵਿੱਚ ਨਾਨਕ ਸਿੰਘ ਨੇ ਆਖਿਆ।
ਸੇਠ ਨੇ ਆਪਣੀਆਂ ਤਲੀਆਂ ਤੇ ਵਾਰ ਵਾਰ ਟੂੰਬਾਂ ਨੂੰ ਇੰਝ ਰੱਖਿਆ ਜਿਵੇਂ ਉਹਦੀਆਂ ਤਲੀਆਂ ਤੇ ਹੀ ਕੋਈ ਕੰਡਾ ਲੱਗਿਆ ਹੋਵੇ “ਹੁਣ ਠੀਕ ਹੈ ,ਇਸਦੇ ਬਦਲੇ ਤਾਂ ਤੈਨੂੰ ਪੰਜਾਹ ਹਜ਼ਾਰ ਦੇ ਸਕਦਾ ਬੋਲ ਲੈਣੇ ਆ”
ਸੇਠ ਨੂੰ ਵੀ ਇਹ ਸੌਦਾ ਮਾੜਾ ਨਹੀਂ ਸੀ ਲੱਗ ਰਿਹਾ ਕਿਉਂਕਿ ਮੋਟੀ ਕੁੰਡੀ ਲਗਾ ਰਿਹਾ ਸੀ ਸੇਠ ਇਹਦੇ ਵਿੱਚ
ਨਾਨਕ ਸਿੰਘ ਦੀਆਂ ਅੱਖਾਂ ਅੱਗੇ ਆਪਣਾ ਭੁੱਖਾ ਪੁੱਤ ਘੁੰਮ ਰਿਹਾ ਸੀ ਉਹਨੇ ਹਾਂ ਕਰ ਦਿੱਤੀ ਤੇ ਸਿੱਧਾ ਹੀਰੋ ਹਾਂਡੇ ਦੀ ਏਜੰਸੀ ਵਿੱਚ ਚਲਾ ਗਿਆ ਤੇ ਲੈ ਲਿਆ ਨਵਾਂ ਨੁੱਕ ਹੀਰੋ ਹਾਂਡਾ ਮੋਟਰਸੈੰਕਲ ।
ਮੋਟਰਸੈੰਕਲ ਨੂੰ ਦੇਖ ਕੇ ਰਾਜਵੀਰ ਜਿਵੇਂ ਅਸਮਾਨੀ ਉੱਡਣ ਲੱਗ ਪਿਆ ਸਾਰੇ ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚੋਂ ਹਾਰਨ ਵਜਾਉਂਦਿਆਂ ਨੇ ਕਈ ਚੱਕਰ ਲਗਾਏ ਤੇ ਉਸ ਦਿਨ ਰੋਟੀ ਵੀ ਸੱਚੀ ਮੋਟਰਸੈੰਕਲ ਦੀ ਸੀਟ ਤੇ ਰੱਖ ਕੇ ਖਾਧੀ ।
ਪਰ ਮੋਟਰਸੈੰਕਲ ਆਇਆ ਕਿਵੇਂ ਸੀ ਇਹ ਤਾਂ ਨਾਨਕ ਸਿੰਘ ਤੇ ਉਹਦੀ ਘਰਵਾਲੀ ਹੀ ਜਾਣਦੇ ਸਨ ਤੇ ਉਹ ਆਪਣੇ ਪੁੱਤਰ ਨੂੰ ਦੱਸਣਾ ਵੀ ਨਹੀਂ ਸਨ ਚਾਹੁੰਦੇ ।
ਸੱਚੀਂ ਪਹਿਲੀ ਤਰੀਕ ਨੂੰ ਮੋਟਰਸੈੰਕਲ ਤੇ ਸਕੂਲ ਜਾ ਕੇ ਆਪਣੇ ਦੋਸਤਾਂ ਵਿੱਚ ਪੂਰੀ ਠੁੱਕ ਬਣਾਈ ਸੀ ਰਾਜਵੀਰ ਨੇ । ਦਿਨ ਬੀਤਦੇ ਗਏ ਤੇ ਰਾਜਵੀਰ ਆਪਣੇ ਅਮੀਰ ਦੋਸਤਾਂ ਵਾਂਗ ਹੀ ਆਪਣਾ ਸਟੇਟਸ ਬਣਾ ਕੇ ਰੱਖਦਾ ਤੇ ਉਧਰ ਨਾਨਕ ਸਿੰਘ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ । ਏਧਰ ਮੋਟਰਸੈੰਕਲ ਦਾ ਮੀਟਰ ਘੁੰਮਦਾ ਸੀ ਤੇ ਉਧਰ ਸੇਠ ਦਾ ਵਹੀ ਵਾਲਾ ਮੀਟਰ ਘੁੰਮਦਾ ਸੀ
ਉਸ ਦਿਨ ਰਾਜਵੀਰ ਦਾ ਜਨਮ ਦਿਨ ਸੀ ਸਵੇਰੇ ਹੀ ਆਪਣੇ ਬਾਪੂ ਤੋਂ ਤਿੰਨ ਹਜ਼ਾਰ ਲੈ ਗਿਆ ਸੀ ਇਹ ਕਹਿ ਕੇ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ranjeet
Bht vadia, painful truth indeed. Thats life.
Yadwinder
ਬਹੁਤ ਵਧੀਆਂ ਕਹਾਣੀ ਜੀ .ਲੇਖਕ ਨੂੰ ਦਿਲੋਂ ਸਲਾਮ