ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ..
ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ..
ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ..
ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ…!
ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ ਨਾਲ ਢਕਿਆ ਗਿਆ..
ਇੱਕ ਦਿਨ ਗੋਰੇ ਸੁਪਰਵਾਈਜ਼ਰ ਨੇ ਤਿੰਨ ਤੋਂ ਪੰਜ ਵਜੇ ਤੱਕ ਦਾ ਓਵਰ ਟਾਈਮ ਆਫਰ ਕੀਤਾ…
ਮੈਂ ਬਿਨਾ ਕੁਝ ਸੋਚਿਆ ਹਾਂ ਕਰ ਦਿੱਤੀ..ਇਹ ਵੀ ਖਿਆਲ ਨਾ ਰਿਹਾ ਕੇ ਪੰਜ ਵਜੇ ਘਰ ਕਿਦਾਂ ਜਾਣਾ..
ਲਿਫਟ ਦੇਣ ਵਾਲਾ ਤਾਂ ਤਿੰਨ ਵਜੇ ਆਪਣੀ ਸ਼ਿਫਟ ਮੁਕਾ ਕੇ ਘਰ ਚਲਾ ਗਿਆ ਹੋਵੇਗਾ
ਫੇਰ ਸੋਚਿਆ ਕੇ ਹੁਣ ਜੋ ਹੋਊ ਦੇਖੀ ਜਾਊ….
ਪੰਜ ਵਜੇ ਓਵਰਟਾਈਮ ਮੁੱਕਿਆ ਤਾਂ ਮੈਂ ਆਪਣੀ ਰੋਟੀ ਵਾਲਾ ਡੱਬਾ ਚੁੱਕ ਬਾਹਰ ਸੜਕ ਤੇ ਆਣ ਖਲੋਤਾ..
ਇੱਕ ਕੋਲੋਂ ਲੰਘਦੇ ਗੋਰੇ ਨੂੰ ਬੇਨਤੀ ਕੀਤੀ ਬੀ ਫਲਾਣੀ ਜਗਾ ਜਾਣਾ ਜੇ ਟਰੱਕ ਤੇ ਚੜਾ ਲਵੇ ਤਾਂ…
ਮੰਨ ਤਾਂ ਗਿਆ ਪਰ ਕਿਲੋਮੀਟਰ ਅਗਾਂਹ ਜਾ ਕੇ ਆਖਣ ਲੱਗਾ ਬੀ ਏਦੂੰ ਅੱਗੇ ਆਪਣਾ ਬੰਦੋਬਸਤ ਆਪ ਕਰ ਲੈ
ਬੰਦੋਬਸਤ ਕਾਹਦਾ ਕਰਨਾ ਸੀ..ਬਸ ਟੈਕਸੀ ਹੀ ਕਰ ਸਕਦਾ ਸਾਂ ਪਰ ਜਿੰਨੇ ਓਵਰਟਾਈਮ ਚ ਕਮਾਏ ਸੀ ਓਦੂੰ ਵੱਧ ਤੇ ਟੈਕਸੀ ਵਾਲੇ ਨੇ ਲੈ ਜਾਣੇ ਸੀ
ਸੋ ਪੈਦਲ ਹੀ ਹੋ ਤੁਰਿਆ…
ਓਥੋਂ ਘਰ ਦੀ ਵਾਟ ਕੋਈ ਬਾਰਾਂ ਕਿਲੋਮੀਟਰ ਸੀ
ਅੱਧ ਵਿਚਾਲੇ ਤਕ ਆਉਂਦਿਆਂ ਆਉਂਦਿਆਂ ਪੂਰਾ ਜ਼ੋਰ ਹੋ ਗਿਆ…
ਉੱਤੋਂ ਮਨਫ਼ੀ ਤਾਪਮਾਨ ਵਿਚ ਭਾਰੇ ਬੂਟਾਂ ਨਾਲ ਬਰਫ ਤੇ ਤੁਰਦਿਆਂ ਤੁਰਦਿਆਂ ਭੁੱਖ ਵੀ ਲੱਗ ਗਈ..
ਸੋਚੀਂ ਪੈ ਗਿਆ ਕੇ ਹੁਣ ਕੀ ਕੀਤਾ ਜਾਵੇ…
ਆਸੇ ਪਾਸੇ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ