ਲੱਕੜਹਾਰਿਆਂ ਦੇ ਜੰਗਲ ਚ ਵੜ੍ਹਦਿਆਂ ਹੀ ਦਰੱਖਤਾਂ ਚ ਆਪਸ ਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ।
ਪਹਿਲਾ ਦਰੱਖਤ – ਇਹ ਅਣਜਾਣੇ ਵਿਅਕਤੀ ਕੌਣ ਨੇ ? ਕੀ ਕਰਨ ਆਏ ?
ਦੂਜਾ ਦਰੱਖਤ – ਹਾਂ,ਜਾਣਦਾ ਤਾਂ ਮੈਂ ਵੀ ਨਹੀਂ ਇਹਨਾਂ ਨੂੰ ਪਰ ਦੇਖ ਜੋ ਹਥੌੜੇ ਇਹਨਾਂ ਮੋਢੇ ਤੇ ਟੰਗੇ ਉਹ ਆਪਣੀ ਬਰਾਦਰੀ ਦੇ ਈ ਨੇ।
ਪਹਿਲਾ ਦਰੱਖਤ – ਹਾਂ,ਆਪਣੇ ਨਾਲ ਪਲਿਆ-ਵਧਿਆ ਆਪਣਾ ਹੀ ਭਰਾ ਹੁਣ ਗੈਰਾਂ ਦਾ ਬਣ ਗਿਆ ਏ।
ਦੂਜਾ ਦਰੱਖਤ – ਸਦੀਆਂ ਤੋਂ ਹੁੰਦਾ ਆਇਆ ਇਹ।ਲੰਕਾ ਆਪਣੇ ਈ ਢਾਉਂਦੇ ਵਰਨਾ ਬਿਗਾਨਿਆਂ ਨੂੰ ਥੋੜੋ ਪਤਾ ਹੁੰਦੇ ਆਪਣੇ ਰਾਜ।
ਧੋਖਾ ਤੇ ਗੱਦਾਰੀ ਉਹੋ ਈ ਕਰਦੇ ਜਿੰਨਾ ਨਾਲ ਆਪਣੀ ਉੱਠਣੀ-ਬੈਠਣੀ ਹੁੰਦੀ।
ਪਹਿਲਾ ਦਰੱਖਤ – ਇਸ ਕੁਹਾੜੇ ਨੂੰ ਤੇ ਇਸ ਕੁਹਾੜੇ ਨੂੰ ਵਰਤਣ ਵਾਲਿਆਂ ਨੂੰ ਜੰਗਲ ਕਦੇ ਮਾਫ਼ ਨੀ ਕਰੂ।
ਪਹਿਲੇ ਬੁੱਢੇ ਦਰੱਖਤ ਦੇ ਇੰਨਾ ਕਹਿੰਦਿਆਂ ਹੀ ਬੜੀ ਤੇਜ਼ ਹਵਾ ਵਗਣੀ ਸ਼ੁਰੂ ਹੋ ਗਈ ਤੇ ਇੱਕ ਦਰੱਖਤ ਦਾ ਮੋੜਾ ਲੱਕੜਹਾਰਿਆਂ ਦੇ ਉੱਪਰ ਡਿੱਗ ਪਿਆ ਤੇ ਉਹ ਭੱਜ ਕੇ ਆਪਣਾ ਬਚਾ ਕਰਨ ਲੱਗੇ ਖਾਈ ਚ ਡਿੱਗ ਪਏ ਤੇ ਪੱਥਰ ਨਾਲ ਟਕਰਾ ਕੇ ਜ਼ਖਮੀ ਹੋ ਗਏ।
ਦਰੱਖਤਾਂ ਦੀ ਗੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ