ਗਰਮ ਪਾਣੀ ਦੇ ਪਤੀਲੇ ਨੂੰ ਚੁੱਕਦੀ ਉਹ ਅੜਕ ਗਈ ਤੇ ਉੱਬਲਦਾ ਪਾਣੀ ਉਸਦੇ ਅੱਧੇ ਸਰੀਰ ਤੇ ਜਾ ਪਿਆ । ਮੂੰਹ ਤੇ ਗਰਦਨ ਨੂੰ ਛੱਡ ਕੇ ਸੱਜੇ ਪਾਸੇ ਪੂਰੀ ਧੜ ਤੇ ਲੱਤ ਤੱਕ ਸਾੜ ਪੈ ਗਿਆ । ਜਿਹੜਾ ਸੁਣਦਾ ਆਖਦਾ ਚੰਨ ਨੂੰ ਗ੍ਰਹਿਣ ਲੱਗ ਗਿਆ । ਉਸਦੀਆਂ ਸਹੇਲੀਆਂ ਚਾਚੀਆਂ ਤਾਈਆਂ ਉਸਦੇ ਭਰਵੇ ਸਰੀਰ ਨੂੰ ਗਹੁ ਨਾਲ ਦੇਖਦੀਆਂ ਫਿਰ ਮਨ ਹੀ ਮਨ ਰੱਬ ਨੂੰ ਉਲਾਬਾਂ ਦਿੰਦੀਆ ਜਿਸਨੇ ਇਸ ਸੰਗਮਰਮਰ ਵਰਗੇ ਸਰੀਰ ਤੇ ਇਹ ਦਾਗ ਲਾ ਦਿੱਤਾ ਸੀ ।
ਪਵਨ ਖੁਦ ਕਦੇ ਜੋ ਆਪਣੇ ਆਪ ਨੂੰ ਸ਼ੀਸ਼ੇ ਚ ਕਈ ਘੰਟੇ ਨਹਾਰਦੀ ਰਹਿੰਦੀ ਸੀ ਹੁਣ ਸ਼ੀਸ਼ਾ ਨੂੰ ਦੇਖਣਾ ਹੀ ਭੁੱਲ ਗਈ । ਗਲਤੀ ਨਾਲ ਕਦੇ ਧਿਆਨ ਚਲੇ ਵੀ ਜਾਂਦਾ ਤਾਂ ਰੋਣਾ ਨਿੱਕਲ ਆਉਂਦਾ ।
ਸਾੜ ਕਰਕੇ ਕਈ ਹਫਤੇ ਕਾਲਜ਼ ਨਾ ਗਈ । ਮਗਰੋਂ ਉਸਦਾ ਉਂਝ ਹੀ ਜਿੰਦਗੀ ਤੋਂ ਜੀਅ ਟੁੱਟ ਗਿਆ । ਇਸ ਜ਼ਿੰਦਗੀ ਨੇ ਉਸਨੂੰ ਦਿੱਤਾ ਹੀ ਕੀ ਸੀ ਉਮਰ ਭਰ ਦੁੱਖ ਤੇ ਇੱਕ ਜਵਾਨੀ ਦਿੱਤੀ ਤੇ ਉਸਨੂੰ ਮਾਨਣ ਤੋਂ ਪਹਿਲ਼ਾਂ ਹੀ ਦਾਗਦਾਰ ਕਰ ਦਿੱਤਾ ।
ਸੁਖਵਿੰਦਰ ਉਸਦੀ ਖਬਰ-ਸਾਰ ਪੁੱਛਦਾ ਰਿਹਾ । ਉਸਨੂੰ ਐਨਾ ਕੁ ਤਾਂ ਪਤਾ ਸੀ ਕਿ ਉਸਦੇ ਕੁਝ ਸਾੜ ਪਿਆ । ਪਰ ਕਿੰਨਾ ਕੁ ਇਹ ਨਹੀਂ ਸੀ ਪਤਾ । ਉਸਨੇ ਹਰ ਹੀਲੇ ਢਾਰਸ ਦਿੱਤੀ । ਹਰ ਪ੍ਰੇਮੀ ਜਿਵੇਂ ਆਪਣੇ ਦਿਲਦਾਰ ਨੂੰ ਦਿੰਦਾ ਹੈ । ਇਸੇ ਦੀ ਪਵਨ ਨੂੰ ਜਰੂਰਤ ਸੀ । ਉਸਨੂੰ ਜਿੰਦਗੀ ਚ ਇੱਕ ਨਵੀ ਉਮੀਦ ਜਗਦੀ ਦਿਸੀ । ਕੋਈ ਸਕਸ਼ ਤੇ ਸੀ ਜ਼ਿਸਨੂੰ ਉਸਦੀ ਪਰਵਾਹ ਸੀ ।ਜੋ ਘਰ ਤੋਂ ਬਾਹਰ ਉਸਦੀ ਉਡੀਕ ਕਰ ਰਿਹਾ ਸੀ ।
ਜਦੋਂ ਇਲਾਜ਼ ਨਾਲ ਕੁਝ ਬੇਹਤਰ ਹੋਈ ਤਾਂ ਵਾਪਿਸ ਕਾਲਜ਼ ਜਾਣਾ ਆਰੰਭ ਕਰ ਦਿੱਤਾ । ਬਾਹਰੋਂ ਦੇਖੇ ਤੇ ਉਸਦਾ ਸਰੀਰ ਉਵੇਂ ਹੀ ਸੀ ਜਿਵੇਂ ਹਫਤਿਆਂ ਪਹਿਲ਼ਾਂ ਜੋ ਕੁਝ ਵਾਪਰਿਆ ਉਸਨੂੰ ਢੱਕ ਰਖਿਆ ਸੀ ।ਕੁਝ ਮਹੀਨੇ ਬੀਤੇ ਦੋਵਾਂ ਦਾ ਪਿਆਰ ਪ੍ਰਵਾਨ ਚੜਨ ਲੱਗਾ । ਕਈ ਕਈ ਘੰਟੇ ਕਾਲਜ ਦੀ ਕਿਸੇ ਬੈਂਚ ਤੇ ਸ਼ਹਿਰ ਦੇ ਕਿਸੇ ਰੇਸਤਰਾਂ ਤੇ ਹੋਰ ਵੀ ਕਿੰਨੀਆਂ ਥਾਵਾਂ ਤੇ ਬੈਠੇ ਯਾਦਾਂ ਬੁਣਦੇ ਰਹਿੰਦੇ । #HarjotDiKalam
ਫਿਰ ਸੁਖਵਿੰਦਰ ਉਸਨੂੰ ਕਿਤੇ ਕੱਲੇ ਮਿਲਣ ਦੀ ਵੀ ਜਿੱਦ ਵੀ ਕਰਨ ਲੱਗਾ । ਇੱਕ ਦੂਜੇ ਦੀ ਛੂਹ ,ਖੁਸ਼ਬੂ ਤੇ ਗਲਵੱਕੜੀ ਤੋਂ ਬਾਅਦ ਕਿਸਾਂ ਨੇ ਇੱਕ ਅੱਡ ਹੀ ਪਿਆਸ ਜਗਾ ਦਿਤੀ ਸੀ । ਜਿਸਨੂੰ ਦੋਂਵੇਂ ਚਾਹੁੰਦੇ ਸਨ । ਪਰ ਅਜੇ ਤੱਕ ਚੁੱਪ ਸਨ । ਜਿਸਦੇ ਬਾਰੇ ਪਵਨ ਆਪਣੀਆਂ ਸਹੇਲੀਆਂ ਤੋਂ ਕਈ ਕਿੱਸੇ ਸੁਣ ਚੁੱਕੀ ਸੀ ਤੇ ਸੁਖਵਿੰਦਰ ਵੀ ਉਹਨਾਂ ਹੀ ਕਿੱਸਿਆਂ ਨੂੰ ਦੁਹਰਾਉਣਾ ਚਾਹੁੰਦਾ ਸੀ ।ਪਵਨ ਨੂੰ ਸੁਖਵਿੰਦਰ ਦੇ ਪਿਆਰ ਤੇ ਵਿਆਹ ਦੇ ਵਾਅਦਿਆਂ ਤੇ ਕੋਈ ਸ਼ੱਕ ਨਹੀਂ ਸੀ । ਇਸ ਲਈ ਉਸਨੂੰ ਆਪਣਾ ਤਨ ਵੀ ਸੌਂਪ ਦੇਣ ਚ ਉਸਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ।
ਅੜਚਨ ਸੀ ਤਾਂ ਕੇਵਲ ਪਵਨ ਦੇ ਮਨ ਦੀ ਪ੍ਰੇਸ਼ਾਨੀ ਉਸਦਾ ਦਿਲ ਆਖਦਾ ਸੀ ਕਿਤੇ ਉਸਦੇ ਸਰੀਰ ਤੇ ਪੈ ਸਾੜ ਨੂੰ ਦੇਖ ਕੇ ਕਿਤੇ ਉਹਦਾ ਉਸ ਲਈ ਪਿਆਰ ਹੀ ਨਾ ਬਦਲ ਜਾਏ ਕਿਉਂਕਿ ਉਸਨੂੰ ਅਜੇ ਤੱਕ ਸਾੜ ਕਿੰਨਾ ਕੁ ਹੈ ਇਹ ਅੰਦਾਜ਼ਾ ਵੀ ਨਹੀਂ ਸੀ ।
ਪਿਛਲੇ ਦਿਨਾਂ ਚ ਉਸ ਲਈ ਆਏ ਕਈ ਰਿਸ਼ਤੇ ਸਿਰਫ ਸਾੜ ਦੀ ਗੱਲ ਸੁਣਕੇ ਹੀ ਅੱਗੇ ਗੱਲ ਕਰਨੋਂ ਮਨਾ ਕਰ ਗਏ ਸੀ । ਉਹਨੂੰ ਲਗਦਾ ਸੀ ਚਲੋ ਵਧੀਆ ਹੋਇਆ ਘਟੋ ਘੱਟ ਉਸਦੇ ਪਿਆਰ ਨੂੰ ਵਿਆਹ ਚ ਬਦਲਣ ਚ ਇਹ ਰਿਸ਼ਤੇ ਅੜਚਣ ਨਹੀਂ ਬਣਨਗੇ ।
ਪਰ ਕੀ ਸੁਖਵਿੰਦਰ ਵੀ ਉਸਨੂੰ ਸਾੜ ਦੇ ਨਾਲ ਸਵੀਕਾਰ ਕਰੇਗਾ । ਇਸਦਾ ਉੱਤਰ ਉਸਦਾ ਦਿਲ ਕਦੇ ਹਾਂ ਦਿੰਦਾ ਤੇ ਕਦੇ ਨਾ ।ਇਸੇ ਲਈ ਡਰਦੀ ਕਦੇ ਉਸਨੇ ਸੁਖਵਿੰਦਰ ਨੂੰ ਆਪਣਾ ਸਾੜ ਦਿਖਾਇਆ ਤੇ ਨਾ ਹੀ ਉਸਨੂੰ ਕਦੇ ਮਿਲੀ ।
ਪਰ ਸੁਖਵਿੰਦਰ ਦੀ ਵਧਦੀ ਜਿੱਦ ਤੇ ਉਸਦਾ ਆਪਣਾ ਜੁੜਾਵ ਤੇ ਧਿਆਨ ਜੀਉ ਜਿਉਂ ਇਸ ਪਾਸੇ ਵਧਣ ਲੱਗਾ ਤਾਂ ਦੋਵਾਂ ਤੋਂ ਹੀ ਖੁਦ ਤੇ ਕਾਬੂ ਰੱਖਣਾ ਮੁਸ਼ਕਿਲ ਹੁੰਦਾ ਗਿਆ । ਤੇ ਇੱਕ ਦਿਨ ਸੁਖਵਿੰਦਰ ਦੇ ਦੋਸਤ ਦੇ ਘਰ ਦੁਪਹਿਰ ਵੇਲੇ ਦੋਵਾਂ ਨੇ ਮਿਲ ਲੈਣ ਦਾ ਇਕਰਾਰ ਕਰ ਲਿਆ ।
ਕਾਰ ਵਿੱਚ ਦੋਂਵੇਂ ਦੋਸਤ ਦੇ ਘਰ ਪਹੁੰਚ ਗਏ । ਚਾਬੀ ਪਹਿਲ਼ਾਂ ਹੀ ਸੁਖਵਿੰਦਰ ਨੇ ਲੈ ਰੱਖੀ ਸੀ । ਪਵਨ ਦੇ ਮਨ ਚ ਰੋਮਾਂਚ ਸੀ ਡਰ ਸੀ ਤੇ ਸੁਖਵਿੰਦਰ ਦੇ ਮਨ ਚ ਇੱਕ ਚਾਅ ਤੇ ਜੋਸ਼ ।
ਕਮਰੇ ਚ ਵੜਦਿਆਂ ਹੀ ਸੁਖਵਿੰਦਰ ਨੇ ਪਵਨ ਨੂੰ ਇੰਝ ਆਪਣੀਆਂ ਬਾਹਾਂ ਚ ਕੱਸ ਲਿਆ ਜਿਵੇਂ ਜਨਮਾਂ ਤੋਂ ਵਿਛੜਿਆ ਕੋਈ ਮਿਲਿਆ ਹੋਵੇ । ਦੋਵਾਂ ਦੇ ਦਿਲ ਦੀ ਧੜਕਣ ਤੇ ਸਾਹਾਂ ਦੀ ਰਫਤਾਰ ਸੁਪ੍ਰਿੰਟ ਲਾਉਂਦੇ ਧਾਵਕ ਨੂੰ ਵੀ ਮਾਤ ਪਾਉਂਦੀ ਸੀ । ਬਾਹਾਂ ਚ ਲਿਪਟੇ ਇੱਕ ਦੂਸਰੇ ਨੂੰ ਚੁੰਮਦੇ ਕਦੋ ਬੈੱਡ ਤੇ ਡਿੱਗੇ ਤੇ ਕਦੋਂ ਉੱਪਰਲੇ ਕੱਪਡ਼ੇ ਉੱਤਰੇ ਕੁਝ ਵੀ ਪਤਾ ਨਾ ਲੱਗਾ ।
ਉਦੋਂ ਹੀ ਸੁਖਵਿੰਦਰ ਦੀ ਨਜ਼ਰ ਉਸਦੇ ਨੰਗੇ ਜਿਸਮ ਤੇ ਪਈ ਤਾਂ ਜਿਵੇਂ ਉਸਦੇ ਸਿਰ ਤੇ ਕਈ ਘੜੇ ਠੰਡਾ ਪਾਣੀ ਪੈ ਗਿਆ ਹੋਵੇ । ਉਸਦਾ ਸਾਰਾ ਜੋਸ਼ ਤੇ ਮਦਹੋਸ਼ੀ ਇੱਕ ਦਮ ਠੰਡੀ ਪੈ ਗਈ ।
ਜਿਵੇਂ ਉਸਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਜਿਸਨੂੰ ਉਹ ਮਾਮੂਲੀ ਜਹੀ ਸਾੜ ਸਮਝਦਾ ਸੀ ਉਹ ਇਸ ਹੱਦ ਤੱਕ ਹੋਏਗੀ ਕਿ ਸਰੀਰ ਦੇ ਅੱਧੇ ਹਿੱਸੇ ਤੇ ਕਾਲਿਖ ਮਲੀ ਗਈ ਹੋਵੇਗੀ । ਉਸਨੇ ਉਸਦੇ ਸਰੀਰ ਨੂੰ ਟੋਹ ਕੇ ਵੇਖਿਆ । ਸੱਜੇ ਪਾਸੇ ਦੀ ਛਾਤੀ ਤੋਂ ਲੈ ਕੇ ਗੋਡੇ ਤੱਕ ਪੂਰਾ ਸਾੜ ਸੀ । ਜਿਵੇਂ ਸਤਵੀਂ ਜਾਂ ਅੱਠਵੀਂ ਦਾ ਅੱਧਾ ਚੰਨ ਹੁੰਦਾ ਹੈ ।
ਉਸਦੀਆਂ ਅੱਖਾਂ ਚ ਹੰਝੂ ਆ ਗਏ । ਕਰਨ ਵਾਲੇ ਨੇ ਕਿੱਡਾ ਗੁਨਾਹ ਕਰ ਦਿੱਤਾ ਸੀ ।
ਖੂਬਸੂਰਤੀ ਦੇ ਇਸ ਭੁਲੇਖੇ ਦੇ ਦੂਰ ਹੁੰਦੇ ਉਸਦਾ ਜੋਸ਼ ਉਸਦੀ ਪਿਆਸ ਤੇ ਸ਼ਾਇਦ ਪਿਆਰ ਵੀ ਕਿਤੇ ਉੱਡ ਗਿਆ । ਕੁਝ ਕਰਨਾ ਤਾਂ ਦੂਰ ਹੁਣ ਉਸਦਾ ਪਵਨ ਨੂੰ ਛੂਹਣ ਦਾ ਮਨ ਵੀ ਨਹੀਂ ਸੀ ਕਰ ਰਿਹਾ । ਜਨਮਾਂ ਜਨਮਾਂ ਦੇ ਸਾਥੀ ਅਚਾਨਕ ਹੀ ਅਛੂਤ ਹੋ ਗਿਆ ਇਸੇ ਜਨਮ ਵਿੱਚ । ਉਸਨੇ ਕਪੜੇ ਪਾਏ ਤੇ ਪਵਨ ਨੂੰ ਵੀ ਕਪੜੇ ਪਾਉਣ ਲਈ ਕਹਿ ਕੇ ਬਾਹਰ ਆ ਗਿਆ ।
ਪਵਨ ਰੋਂਦੀ ਰਹੀ ਸੋਚਦੀ ਰਹੀ ਤੇ ਆਪਣੀ ਕਿਸਮਤ ਨੂੰ ਕੋਸਦੀ ਵੀ ਰਹੀ । ਕਦੇ ਸੋਚਦੀ ਜੇ ਪਹਿਲ਼ਾਂ ਦੱਸ ਦਿੰਦੀ ਕੀ ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Nikhil Nayyar
Bhut Vadia lekhi khani aaga continue kro