ਉਸ ਦਿਨ ਤੜਕੇ ਉਠਿਆ..ਵੇਖਿਆ ਬਾਹਰ ਗੋਡੇ-ਗੋਡੇ ਬਰਫ ਪੈ ਰਹੀ ਸੀ..ਬਰੈੱਡ ਨੂੰ ਅਜੇ ਜੈਮ ਲਾਇਆ ਹੀ ਸੀ ਕੇ ਮੈਸਜ ਆ ਗਿਆ..ਜਿਸ ਕਾਲਜ ਵਿਚ ਦਾਖਿਲ ਹੋਇਆ ਸਾਂ..ਉਹ ਗੈਰਕਨੂੰਨੀ ਘੋਸ਼ਿਤ ਹੋਣ ਜਾ ਰਿਹਾ ਸੀ..ਅੱਜ ਅਦਾਲਤ ਦਾ ਫੈਸਲਾ ਸੀ..!
ਲੱਗਿਆ ਸਿਰ ਤੇ ਸੌ ਘੜੇ ਪਾਣੀ ਪੈ ਗਿਆ ਹੋਵੇ..ਜੀ ਕੀਤਾ ਕਿਧਰੇ ਦੂਰ ਬੈਠਾ ਡੈਡ ਕਿਸੇ ਤਰਾਂ ਵਾਪਿਸ ਪਰਤ ਆਵੇ ਤਾਂ ਉਸਨੂੰ ਕਲਾਵੇ ਵਿਚ ਲੈ ਕੇ ਚੰਗੀ ਤਰਾਂ ਰੋ ਲਵਾਂ..ਸਾਰੀਆਂ ਮੁਸ਼ਕਿਲਾਂ ਇੱਕੋ ਵੇਲੇ..ਉਹ ਵੀ ਉਸ ਧਰਤੀ ਤੇ ਜਿਥੇ ਜੱਜਬਾਤ ਬਰਫ਼ਾਂ ਨਾਲੋਂ ਵੀ ਠੰਡੇ..ਮੁੜ ਮੁੜ ਕੇ ਫੇਰ ਓਹੀ ਸੋਚਾਂ..ਓਹੀ ਖਿਆਲ..ਜੇ ਕਾਲਜ ਬੰਦ ਹੋ ਗਿਆ ਤਾਂ ਪਹਿਲੋਂ ਕੰਮ ਛਡਣਾ ਪੈਣਾ ਮੁੜਕੇ ਮੁਲਖ..ਫੇਰ ਆੜਤੀਏ ਦਾ ਕਰਜਾ..ਕੱਲੀ ਮਾਂ..ਨਿੱਕੇ ਭੈਣ ਭਾਈ..ਆਂਢ-ਗੁਆਂਢ ਰਿਸ਼ਤੇਦਾਰੀ ਦੀਆਂ ਚੋਬਵੀਆਂ ਕੰਸੋਵਾਂ..!
ਸਕਿੱਪ ਤੇ ਪਹਿਲੀ ਡਿਲੀਵਰੀ ਥੋੜੀ ਦੂਰ ਹੀ ਸੀ..ਬਰਫ ਕਰਕੇ ਘੜੀ ਲੱਗ ਗਈ..ਓਥੇ ਅੱਪੜ ਬੂਟਾਂ ਤੋਂ ਬਰਫ ਝਾੜੀ..ਕੱਪੜੇ ਸਹੀ ਕੀਤੇ..ਬੈੱਲ ਮਾਰ ਦਿੱਤੀ..ਅੰਦਰੋਂ ਇੱਕ ਬਾਪੂ ਜੀ ਨਿੱਕਲਿਆ..ਆਪਣਾ..ਨਿਰਾ ਡੈਡ ਵਰਗਾ..ਮੈਂ ਫਤਹਿ ਬੁਲਾ ਦਿੱਤੀ..ਅਗਿਓਂ ਰੁੱਖਾ ਜਿਹਾ ਜਵਾਬ..ਮਗਰ ਮਾਤਾ ਵੀ ਸੀ..ਉਹ ਵੀ ਚੁੱਪ ਰਹੀ..ਮੈਂ ਪੈਸੇ ਲਏ ਤੇ ਮੁੜ ਪਿਆ..ਅੱਗੇ ਬਰਫ ਤੋਂ ਬੂਟ ਤਿਲਕ ਗਏ..ਹੇਠਾਂ ਡਿੱਗ ਪਿਆ ਚੌਫਾਲ..ਪੱਗ ਲਹਿ ਗਈ..ਤੜਕੇ ਦਾ ਟਾਈਮ..ਆਸੇ ਪਾਸੇ ਵੇਖਿਆ ਕੋਈ ਨਹੀਂ ਸੀ..ਮੈਂ ਪੱਗ ਚੁੱਕ ਸਿਰ ਤੇ ਵਲ੍ਹੇਟ ਲਈ..ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ