ਬਸ ਹੋਰ ਨਹੀਂ।
ਸਾਰੇ ਹੀ ਉਸਨੂੰ ਕਪੱਤੀ ਤੇ ਬੜਬੋਲੀ ਆਖਦੇ ਸਨ, ਪਰ ਉਹ ਹੈ ਨਹੀਂ ਸੀ। ਕਿਉਂਕਿ ਸੱਚ ਤੇ ਗਰੀਬ ਦੇ ਹੱਕ ਵਿੱਚ ਖਲੋਣ ਦੀ ਆਦਤ ਸੀ। ਨਾ ਉਹ ਕਿਸੇ ਅੱਗੇ ਝੁੱਕੀ ਤੇ ਨਾ ਹੀ ਕਿਸੇ ਨੂੰ ਝੁਕਾਇਆ। ਦੋ ਧੀਆਂ ਦੀ ਮਾਂ ਤੇ ਸ਼ਰਾਬੀ ਕਬਾਬੀ ਦੀ ਪਤਨੀ ਸੀ, ਜਦੋਂ ਵਿਆਹੀ ਆਈ ਤਾਂ ਉਸਦੇ ਅਰਮਾਨ ਸਨ, ਭਾਵੇਂ ਉਹ ਗਰੀਬ ਮਾਪਿਆਂ ਦੀ ਧੀ ਸੀ, ਮਾਪਿਆਂ ਦੇ ਘਰ ਗਰੀਬੀ ਜ਼ਰੂਰ ਸੀ, ਪਰ ਅਣਖ ਵੀ ਵੱਡਿਆਂ ਨੂੰ ਨਿਵਾਉਣ ਵਾਲੀ ਸੀ।
ਉਹ ਯੂਨੀਵਰਸਿਟੀ ਵਿੱਚ ਹੀ ਮਿਲਿਆ ਸੀ, ਆਪਣੇ ਆਪ ਨੂੰ ਸਾਊ ਅਖਵਾਉਣ ਵਾਲਾ, ਸ਼ਾਇਦ ਜਿੰਨੀ ਦੇਰ ਤੱਕ ਉਸਨੂੰ ਸਮਝੀ ਤਾਂ ਦੇਰ ਹੋ ਚੁੱਕੀ ਸੀ, ਪਿਛਾਂਹ ਮੁੜਨਾ ਉਹਨੂੰ ਗਵਾਰਾ ਨਹੀਂ ਸੀ। ਆਪਣੇ ਮਾਪਿਆਂ ਨੂੰ ਉਹਨੇ ਸਾਰੀ ਗੱਲ ਤੋਂ ਜਾਣੂ ਕਰਵਾ ਕੇ ਵਿਆਹ ਦੀ ਰਜ਼ਾਮੰਦੀ ਲੈ ਲਈ, ਪਰ ਉਹਦੇ ਅਮੀਰ ਮਾਪੇ ਰਾਜੀ ਨਹੀਂ ਸੀ, ਫਿਰ ਵੀ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਇੱਥੋਂ ਹੀ ਉਹਦੇ ਘਰ ਦੇ ਬਦਸਲੂਕੀ ਕਰਨ ਦੇ ਰੌਂਅ ਵਿੱਚ ਸ਼ੁਰੂ ਹੋ ਗਏ, ਸ਼ੁਰੂ ਸ਼ੁਰੂ ਵਿੱਚ ਤਾਂ ਉਸਨੇ ਉਹਨਾਂ ਦੀ ਬਦਸਲੂਕੀ ਦਾ ਬੜੇ ਪਿਆਰ ਸਤਿਕਾਰ ਨਾਲ ਜਵਾਬ ਦਿੰਦੀ ਰਹੀ, ਜਦੋਂ ਉਹ ਫਿਰ ਵੀ ਨਾ ਹਟੇ ਤਾਂ ਉਹ ਵੀ ਕਰਾਰੇ ਹੱਥੀਂ ਲੈਣ ਲੱਗੀ। ਪੜੀ ਲਿਖੀ ਹੋਣ ਕਰਕੇ ਨੌਕਰੀ ਕਰਨ ਲੱਗੀ ਤਾਂ ਵੀ ਸਹੁਰਿਆਂ ਨੇ ਆਪਣੀ ਅਮੀਰੀ ਦੀ ਹੇਠੀ ਸਮਝ ਕੇ ਨੌਕਰੀ ਤੋਂ ਕਢਵਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਵੀ ਪੱਕੇ ਇਰਾਦੇ ਵਾਲੀ ਸੀ। ਪਤੀ ਨੂੰ ਅਲੱਗ ਹੋਣ ਲਈ ਕਿਹਾ ਤਾਂ ਉਹ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ