ਜਨਵਰੀ ਅਠਾਹਠ।
ਉਫ।ਕਿੰਨੀ ਠੰਡ ਤੇ ਕੋਰਾ ਪੈ ਰਿਹਾ ਸੀ। ਦਿਨ ਦੇ ਦਸ ਵੱਜ ਗਏ ਸਨ, ਸੂਰਜ ਦੇਵਤੇ ਨੇ ਦਰਸ਼ਨ ਨਹੀਂ ਸੀ ਦਿੱਤੇ।
ਪਰ ਉਹ ਸੱਠ ਪੈਂਹਠ ਸਾਲ ਦੀ ਅੱਧਖੜ ਉਮਰ ਦੀ ਔਰਤ ਨੇ ਗੋਡਿਆਂ ਤੱਕ ਕਛਹਿਰਾ, ਗਲ ਖੱਦਰ ਦੀ ਬੁਨੈਣ ਪਾਈ, ਅੱਧੋਰਾਣੀ ਖੱਦਰ ਦੀ ਚਾਦਰ ਲਪੇਟੀ ਹੋਈ ਨੇ, ਝੋਲੀ ਵਿੱਚ ਨਵਜੰਮੇ ਬੱਚੇ ਨੂੰ ਚਮਚੇ ਨਾਲ ਦੁੱਧ ਪਿਲਾ ਰਹੀ ਸੀ।
ਵੱਡੀ ਡਾਕਟਰ ਨੇ ਜੱਚਾ ਨੂੰ ਚੈੱਕ ਕੀਤਾ, ਜੋ ਹੁਣ ਹੋਸ਼ ਵਿੱਚ ਸੀ,
“ਇਹ ਜੋ ਔਰਤ ਤੁਹਾਡੇ ਨਾਲ ਆਈ ਹੈ, ਮਾਂ ਏ ਜਾਂ ਸੱਸ, ਜਾਂ ਫਿਰ ਵੱਡੀ ਭੈਣ।
“ਨਹੀਂ। ਮੇਰੀ ਵੱਡੀ ਜਠਾਣੀ,, ਕਿਉਂ? ਉਹਨੇ ਸਵਾਲੀਆਂ ਨਜ਼ਰਾਂ ਨਾਲ ਪੁੱਛਿਆ।
ਤੁਹਾਡੀ ਕੰਡੀਸ਼ਨ ਬੜੀ ਸੀਰੀਅਸ ਸੀ, ਜਦੋਂ ਤੁਹਾਨੂੰ ਇੱਥੇ ਲੈ ਕੇ ਆਏ ਸੀ। ਵਿਚਾਰੀ ਉਦੋਂ ਦੀ ਸਿਮਰਨ ਕਰਦੀ ਅਰਦਾਸਾਂ ਕਰ ਰਹੀ ਸੀ, ਤੁਹਾਡੇ ਦੋਹਾਂ ਲਈ।
ਹੁਣ ਮੈਂ ਦੇਖਿਆ, ਆਹ ਤੇਰੇ ਕੱਪੜੇ ਉਹਨੇ ਆਪਣੇ ਗਲੋਂ ਲਾਹ ਕੇ ਦਿੱਤੇ, ਇਹਨੂੰ ਪੁਆ ਦਿਉ, ਇਹ ਬਚ ਜਾਏਗੀ ਤੇ ਸਾਰਾ ਟੱਬਰ ਬਚ ਜਾਏਗਾ।
ਘਰੋਂ ਅਜੇ ਉਹਨਾਂ ਦੇ ਕੱਪੜੇ ਹੋਰ ਸਮਾਨ ਨਹੀਂ ਸੀ ਲੈ ਕੇ ਆਏ, ਹਫੜਾ ਦਫੜੀ ਵਿੱਚ ਜਾਨ ਬਚਾਉਣ ਲਈ ਖਾਲੀ ਹੱਥੀਂ ਹੀ ਹਸਪਤਾਲ ਆ ਗਏ ਸਨ।
ਹੁਣ ਦਾ ਘਰਵਾਲਾ ਕੱਪੜੇ ਤੇ ਜ਼ਰੂਰੀ ਸਮਾਨ ਲੈ ਕੇ ਆ ਗਿਆ।
ਬਾਹਰ ਧੁੱਪ ਵੀ ਨਿਕਲ ਆਈ ਸੀ, ਉਸ ਔਰਤ ਨੇ ਹੁਣ ਮੋਟੇ ਕੱਪੜੇ ਪਾ ਕੇ ਬੱਚੇ ਨੂੰ ਵੀ ਬਾਹਰ ਲੈ ਆਈ।
ਲੰਘਦੀ ਹੋਈ ਨੇ, ਮੈਂ ਪੁੱਛ ਹੀ ਲਿਆ। ਤੁਸੀਂ ਬੜੀ ਜਦੋ ਜਹਿਦ ਕੀਤੀ ਏ, ਇਹਨਾਂ ਦੋਹਾਂ ਨੂੰ ਬਚਾਉਣ ਲਈ, ਐਨਾ ਤਾਂ ਕੋਈ ਆਪਣੀ ਨੂੰਹ, ਧੀ ਨਾਲ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ