ਬੇਬਸੀ
ਅੱਜ ਸਵੇਰੇ ਜਦੋਂ ਬਾਹਰ ਤੋਂ ਪੰਛੀਆਂ ਦੀ ਚੀਂ ਚੀਂ ਦੀ ਆਵਾਜ਼ ਕੰਨਾਂ ਵਿੱਚ ਪਈ, ਜਾ ਕੇ ਬਾਹਰ ਦੇਖਿਆ ਤਾਂ ਏ ਸੀ ਦੇ ਆਊਟਰ ਵਿੱਚ ਬਣਾਏ ਆਲ੍ਹਣੇ ਵਿਚੋਂ ਬੁਲਬੁਲ ਦੇ ਦੋਵੇਂ ਬੱਚੇ ਫ਼ਰਸ਼ ਤੇ ਡਿੱਗੇ ਦੇਖੇ। ਸਾਹਮਣੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਮਾਂ ਬਾਪ ਨੂੰ ਉੱਡ ਦੇ, ਚੱਕਰ ਲਗਾਉਂਦੇ ਦੇਖਿਆ। ਜੋ ਲਗਾਤਾਰ ਬੋਲ ਰਹੇ ਸੀ ਜਿਵੇਂ ਗੁਹਾਰ ਲਗਾ ਰਹੇ ਹੋਣ ਕਿ ਉਹਨਾਂ ਦੇ ਬੋਟਾਂ ਨੂੰ ਕੋਈ ਬਚਾ ਲਵੇ। ਕਿਉਂਕਿ ਬੋਟ ਥੋੜੇ ਵੱਡੇ ਹੋਣ ਕਰ ਕੇ ਉਹਨਾਂ ਨੂੰ ਚੁੱਕ ਕੇ ਆਲ੍ਹਣੇ ਵਿੱਚ ਰੱਖਣਾ ਔਖਾ ਸੀ ਉਹਨਾਂ ਲਈ। ਉਹਨਾਂ ਦੀ ਬੇਬਸੀ ਉਹਨਾਂ ਦੇ ਚੱਕਰਾਂ ਵਿੱਚ ਸਾਫ਼ ਝਲਕ ਰਹੀ ਸੀ।
ਸ਼ਹਿਬਾਜ਼ ਜੀ ਨੇ ਜਦੋਂ ਚੁੱਕ ਕੇ ਉਹਨਾਂ ਨੂੰ ਦੁਬਾਰਾ ਆਲ੍ਹਣੇ ਵਿੱਚ ਰੱਖਣਾ ਚਾਹਿਆ ਤਾਂ ਉਹ ਦੋਵੇਂ ਉਹਨਾਂ ਦੇ ਚੁੰਝਾਂ ਮਾਰਨ ਲੱਗ ਗਏ। ਇਹ ਸਭ ਦੇਖ ਕੇ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਮਾਂ ਬਾਪ ਹਮੇਸ਼ਾਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣਾ ਜਾਣਦੇ ਨੇ। ਚਾਹੇ ਉਹ ਇਨਸਾਨ ਦੇ ਬੱਚੇ ਹੋਣ, ਜਾਨਵਰ ਦੇ ਜਾਂ ਕਿਸੇ ਪੰਛੀ ਦੇ। ਪਰ ਉਹਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਇਹ ਗੱਲ ਦਿਮਾਗ ਵਿੱਚ ਖੜਕ ਰਹੀ ਸੀ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਇਨਸਾਨੀ ਮਾਂ ਬਾਪ ਆਪਣੇ ਬੱਚਿਆਂ ਨੂੰ ਕਈ ਵਾਰ ਅੱਖੋਂ ਪਰੋਖੇ ਕਰ ਕੇ ਆਪਣੇ ਕਿਸੇ ਮੁਫ਼ਾਦ ਲਈ ਉਹਨਾਂ ਨੂੰ ਛੱਡ ਜਾਂਦੇ ਨੇ ਉੱਥੇ ਇਹ ਪੰਛੀਆਂ ਜਾਂ ਹੋਰ ਜੀਵਾਂ ਦੇ ਮਾਂ ਬਾਪ ਉਹਨਾਂ ਪ੍ਰਤੀ ਕਿੰਨੇ ਇਮਾਨਦਾਰ ਹਨ। ਇੱਕ ਸਕੂਲ ਅਧਿਆਪਕ ਹੋਣ ਦੇ ਨਾਤੇ ਕਈ ਪਿੰਡਾਂ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ ਜਿੱਥੇ ਅਕਸਰ ਹੀ ਦੇਖਣ ਨੂੰ ਆਉਂਦਾ ਹੈ ਕਿ ਇਹਨਾਂ ਪੰਛੀ ਮਾਂ ਬਾਪ ਦੀ ਜਗ੍ਹਾ ਸਗੋਂ ਇਨਸਾਨੀ ਬੱਚੇ ਬੇਬਸ ਹੁੰਦੇ ਨੇ। ਕਦੇ ਮਾਂ ਤੇ ਕਦੇ ਬਾਪ ਕਿਸੇ ਨਾ ਕਿਸੇ ਕਾਰਨ ਕਰ ਕੇ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਨੇ। ਕਈ ਵਾਰ ਤਾਂ ਕਾਰਨ ਵੀ ਸ਼ਰਮਿੰਦਾ ਕਰਨ ਵਾਲਾ ਹੁੰਦਾ ਹੈ। ਬੱਚੇ ਇਹ ਵਿਛੋੜਾ ਸਾਰੀ ਉਮਰ ਹੰਢਾਉਂਦੇ ਹਨ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ