ਬਜ਼ੁਰਗਾਂ ਦੀ ਹੋਂਦ ਹੀ ਅਸਲ ਵਿੱਚ ਘਰ ਨੂੰ ਘਰ ਬਣਾਉਂਦੀ ਹੈ। ਕਹਿੰਦੇ ਨੇ ਬਜ਼ੁਰਗ ਘਰ ਦਾ ਤਾਲਾ ਹੁੰਦੇ ਹਨ ਜਿਨ੍ਹਾਂ ਦੇ ਹੁੰਦੇ ਬੰਦਾ ਬੇਫਿਕਰ ਘਰ ਤੋਂ ਬਾਹਰ ਜਾ ਸਕਦਾ ਹੈ। ਪਰ ਬਜ਼ੁਰਗਾਂ ਦੇ ਤੁਰ ਜਾਣ ਮਗਰੋਂ ਤਾਂ ਬੰਦਾ ਜਿੰਦੇ ਟੋਲਦਾ ਈ ਰਹਿ ਜਾਂਦਾ ਏ। ਕਿਸੇ ਸ਼ੈਅ ਦੇ ਆਪਣੀ ਜ਼ਿੰਦਗੀ ਵਿੱਚ ਅਸਲ ਮਾਇਨੇ ਆਪਾਂ ਨੂੰ ਉਸਦੇ ਖੁੱਸ ਜਾਣ ਤੋਂ ਬਾਅਦ ਹੀ ਪਤਾ ਲੱਗਦੇ ਹਨ।
ਮੇਰੀ ਬੇਬੇ (ਦਾਦੀ) ਦੇ ਤੁਰ ਜਾਣ ਮਗਰੋਂ ਸਾਡਾ ਘਰ ਵੀ ਸੁੰਨਸਾਨ ਹੀ ਜਾਪਦਾ ਏ। ਬੇਬੇ ਦੀ ਹਾਜ਼ਰੀ ਨਾਲੋਂ ਜਿਆਦਾ ਸ਼ਾਇਦ ਉਸ ਦੀ ਗੈਰ-ਮੌਜ਼ੂਦਗੀ ਸਾਨੂੰ ਵਧੇਰੇ ਖਲਕ ਰਹੀ ਏ। ਬੇਬੇ ਦਾ ਸਭ ਨਾਲ ਬਾਹਲਾ ਮੋਹ ਸੀ। ਚੁਸਤ-ਦਰੁਸਤ ਹਸੂੰ-ਹਸੂੰ ਕਰਦਾ ਚਿਹਰਾ ਹਰ ਵੇਲੇ ਕੰਮ ਕਾਜ’ਚ ਈ ਮਦ-ਮਸਤ ਹੋਇਆ ਰਹਿੰਦਾ। ਥਕੇਵਾਂ ਤਾਂ ਦੂਰ ਦੂਰ ਤੱਕ ਨਜ਼ਰੀਂ ਨਹੀਂ ਸੀ ਪੈਂਦਾ। ਕਦੇ ਚਰਖਾ ਕੱਤਣਾ, ਨਾਲੇ ਬੁਣਨਾ, ਮੰਜੇ ਬੁਣਨਾ, ਕਦੇ ਵਿਹੜਾ ਲਿੱਪਣਾ ਕਦੇ ਚੁੱਲਾ ਉਹਦੇ ਤਾਂ ਕੰਮ ਈ ਨਹੀਂ ਮੁੱਕਣ’ਚ ਆਉਂਦੇ ਸੀ। ਮੇਰੇ ਲਈ ਬੁਣੀ ਹੋਈ ਇੱਕ ਛੋਟੀ ਜਿਹੀ ਮੰਜੀ ਮੈਨੂੰ ਅੱਜ ਵੀ ਬੇਬੇ ਦਾ ਮੇਰੇ ਲਈ ਅਥਾਹ ਪਿਆਰ ਚੇਤੇ ਕਰਵਾਉਂਦੀ ਏ। ਰਾਤ ਨੂੰ ਬੇਬੇ ਨਾਲ ਸੌਣ ਲਈ ਮੈਂ ਤੇ ਮੇਰੀ ਭੈਣ ਨੇ ਲੜਨਾ ਤੇ ਫਿਰ ਬਾਅਦ’ਚ ਬੇਬੇ ਦੇ ਕਹੇ ਤੇ ਦਿਨ ਵੰਡ ਲੈਣੇ। ਬੇਬੇ ਦੀ ਉਂਗਲ ਫੜ੍ਹ ਕੇ ਪਤਾ ਈ ਨੀ ਕਿੰਨੀਆਂ ਕੁ ਰਿਸ਼ਤੇਦਾਰੀਆਂ ਗਾਹ ਦਿੱਤੀਆਂ ਸੀ। ਪਰ ਫੇਰ ਪਤਾ ਨੀ ਕੀ ਭਾਣਾ ਵਾਪਰ ਗਿਆ ਮੰਜੇ ਤੇ ਫਾਲਤੂ ਆਰਾਮ ਨਾ ਕਰਨ ਵਾਲੀ ਮੇਰੇ ਬੇਬੇ ਮੰਜੇ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
sahi keha tusi langya vela ty lok kdi vapis ni aondy😢😢
Kuldeep kaur
nice
Simerdeep
Nice 👌
Navdeep
Very Nyc story
Harpreet sandhu
ryttt👌👌