ਚਾਰ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜਨਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..!
ਭਾਪਾ ਜੀ ਗੁਹਾਟੀ ਵੱਲ ਟਰੱਕ ਚਲਾਇਆ ਕਰਦੇ..!
ਧੀਆਂ ਨਾਲ ਏਨਾ ਮੋਹ ਕੇ ਕਦੇ ਦੇਰ ਸੁਵੇਰ ਘਰੇ ਆਉਣ ਦਾ ਸਬੱਬ ਬਣਦਾ ਤਾਂ ਦੱਬੇ ਪੈਰੀ ਹੀ ਆਉਂਦੇ..ਮਤੇ ਗੂੜੀ ਨੀਂਦਰ ਸੁੱਤੀ ਪਈ ਕੋਈ ਧੀ ਹੀ ਨਾ ਜਾਗ ਪਵੇ..!
ਫੇਰ ਓਸੇ ਤਰਾਂ ਸੁੱਤੀਆਂ ਪਈਆਂ ਦੇ ਮੂੰਹ ਸਿਰ ਚੁੰਮ ਵਾਪਿਸ ਪਰਤ ਜਾਇਆ ਕਰਦੇ..!
ਵੱਡੀ ਭੈਣ ਨੇ ਸੁਵੇਰੇ ਉੱਠ ਲੜਨਾ ਤੁਸਾਂ ਮੈਨੂੰ ਕਿਓਂ ਨਹੀਂ ਜਗਾਇਆ..ਮਾਂ ਨੇ ਆਖਣਾ ਤੈਨੂੰ ਬਥੇਰੇ ਹਲੂਣੇ ਦਿੱਤੇ ਪਰ ਤੂੰ ਉਠੀ ਹੀ ਨਹੀਂ..ਉਸਨੇ ਅੱਗੋਂ ਆਖੀ ਜਾਣਾ ਨਹੀਂ ਤੂੰ ਝੂਠ ਬੋਲਦੀ ਏ..!
ਵੱਡੇ ਭੈਣ ਜੀ ਦੀ ਨੀਂਦ ਬੜੀ ਭੈੜੀ ਹੁੰਦੀ..ਆਸ ਪਾਸ ਦੀ ਕੋਈ ਹੋਸ਼ ਨਹੀਂ ਸੀ ਰਹਿੰਦੀ..ਇੱਕ ਵੇਰ ਕੋਠੇ ਸੁੱਤੀ ਹੋਈ ਨੇ ਸਾਰਾ ਮੋਹਲੇਧਾਰ ਮੀਂਹ ਆਪਣੇ ਉੱਪਰ ਹੀ ਵਰਾਇਆ..ਓਥੇ ਹੀ ਪਈ ਰਹੀ..ਹੇਠਾਂ ਨਾ ਉੱਤਰੀ..ਪਰ ਮੇਰੇ ਨਾਲ ਪਏ ਤੇ ਇੱਕ ਕਣੀ ਤੱਕ ਵੀ ਨਾ ਪੈਣ ਦਿੱਤੀ!
ਅਸਾਂ ਭਾਪਾ ਜੀ ਨੂੰ ਬਹੁਤ ਘੱਟ ਵੇਖਿਆ..ਹਮੇਸ਼ਾਂ ਹਨੇਰੇ ਪਏ ਆਉਂਦੇ ਤੇ ਕੁਝ ਘੰਟਿਆਂ ਬਾਅਦ ਹੀ ਵਾਪਿਸ ਪਰਤ ਜਾਇਆ ਕਰਦੇ..ਸ਼ਾਇਦ ਆਲੇ ਦਵਾਲੇ ਦੇ ਸਮਾਜਿਕ ਵਰਤਾਰੇ ਤੋਂ ਵਾਕਿਫ ਹਮੇਸ਼ਾਂ ਇਸੇ ਫਿਕਰ ਵਿਚ ਹੀ ਰਹਿੰਦੇ ਕੇ ਕਿਧਰੇ ਧੀਆਂ ਦੀ ਪੜਾਈ ਅਤੇ ਵਿਆਹ ਕਾਰਜਾਂ ਵਿਚ ਕੋਈ ਢਿੱਲ-ਮੱਠ ਹੀ ਨਾ ਰਹਿ ਜਾਵੇ..!
ਚੁਰਾਸੀ ਮਗਰੋਂ ਫੇਰ ਪਿੰਡੇ ਤੇ ਤਸ਼ੱਦਤ ਵੀ ਕਾਫੀ ਹੰਢਾਇਆ..ਪੁਲਸ ਆਖਦੀ ਇਸਦੇ ਟਰੱਕ ਵਿਚ ਸਿੰਘ ਜਾਂਦੇ ਨੇ ਏਧਰ ਓਧਰ..!
ਫੇਰ ਇੱਕ ਦਿਨ ਬਿਜਲੀ ਆਣ ਡਿੱਗੀ..ਸੁਨੇਹਾ ਮਿਲਿਆ ਐਕਸੀਡੈਂਟ ਹੋ ਗਿਆ..ਬੰਗਾਲ ਬਾਡਰ ਤੇ..ਮਾਂ ਸਾਨੂੰ ਰਿਸ਼ਤੇਦਾਰੀ ਵਿਚ ਛੱਡ ਨੱਸ ਗਈ..ਕਿੰਨੇ ਦਿਨਾਂ ਬਾਅਦ ਮੁੜੀ..ਹਾਲੋਂ ਬੇਹਾਲ..!
ਦੱਸਣ ਵਾਲਿਆਂ ਮੁਤਾਬਿਕ ਓਹਨਾ ਨੂੰ ਚਲਾਉਂਦਿਆਂ ਨੂੰ ਨੀਂਦ ਆ ਗਈ ਸੀ..ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ