ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀ। ਮੇਰੇ ਸਮੇਤ ਮੇਰੇ ਸਾਰੇ ਹਾਣੀਆਂ ਜਾਂ ਸਾਥੋਂ ਵੱਡਿਆਂ ਦੇ ਜਨਮ ਸਮੇਂ ਬੀਬੀ ਆਲਮਾ ਨੇ ਹੀ ਦਾਈ ਮਾਂ ਵਜੋਂ ਸੇਵਾਵਾਂ ਨਿਭਾਈਆਂ ਸਨ। ਕਹਿੰਦੇ ਹਨ ਕਿ ਜਨਮ ਦੇਣ ਵਾਲੀ ਮਾਂ ਵਾਂਗ ਦਾਈ ਮਾਂ ਦਾ ਵੀ ਬਹੁਤ ਉੱਚਾ ਸਥਾਨ ਹੁੰਦਾ ਹੈ ਅਤੇ ਦਾਈ ਨੂੰ ਵੀ ਮਾਂ ਵਾਂਗ ਹੀ ਸਤਿਕਾਰਿਆ ਜਾਂਦਾ ਹੈ। ਸੋ ਮੇਰੇ ਦਿਲ ਵਿੱਚ ਬੀਬੀ ਆਲਮਾ ਪ੍ਰਤੀ ਸਤਿਕਾਰ ਹੋਣਾ ਸੁਭਾਵਿਕ ਹੈ।
ਬੀਬੀ ਆਲਮਾ ਹਰ ਕਿਸੇ ਦਾ ਸੁੱਖ ਮੰਗਦੀ ਅਤੇ ਆਪਣੇ ਹੱਥੀਂ ਪਿੰਡ ਦੇ ਜੰਮੇ ਬਾਲ-ਬਾਲੜੀਆਂ ਦਾ ਉਹ ਪੂਰਾ ਮੋਹ ਕਰਦੀ। ਬੀਬੀ ਆਲਮਾ ਦਾ ਚਿਹਰਾ ਮੈਨੂੰ ਅੱਜ ਵੀ ਯਾਦ ਹੈ, ਜਦੋਂ ਉਹ ਸਾਡੇ ਘਰ ਆਉਂਦੀ ਤਾਂ ਮੇਰੀ ਦਾਦੀ ਨੇ ਉਸਦੀ ਬੜੀ ਦੀਦ ਕਰਨੀ। ਬੀਬੀ ਆਲਮਾ ਨੇ ਮੈਨੂੰ ਅਤੇ ਮੇਰੇ ਭਰਾਵਾਂ ਨੂੰ ਕੁੱਛੜ ਚੁੱਕ ਲੈਣਾ ਅਤੇ ਬੜੇ ਲਾਡ ਲਡਾਉਣੇ। ਮੈਂ ਪੰਜ ਕੁ ਸਾਲ ਦਾ ਹੋਵਾਂਗਾ ਜਦੋਂ ਉਹ ਬਜ਼ੁਰਗ ਬੀਬੀ ਆਲਮਾ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ। ਭਾਂਵੇ ਮੈਂ ਉਸ ਸਮੇਂ ਛੋਟਾ ਸੀ ਪਰ ਬੀਬੀ ਆਲਮਾ ਦਾ ਉਹ ਪਿਆਰਾ ਜਿਹਾ ਚਿਹਰਾ ਅਤੇ ਉਸਦਾ ਪਿਆਰ ਮੈਨੂੰ ਅੱਜ ਵੀ ਯਾਦ ਹੈ। ਬੀਬੀ ਆਲਮਾ ਕਾਹਰੇ ਜਿਹੇ ਸਰੀਰ ਦੀ ਬਜ਼ੁਰਗ ਔਰਤ ਸੀ, ਜਿਸਦੇ ਚਿਹਰੇ ’ਤੇ ਮੁਸਕਾਨ ਤੇ ਪ੍ਰਸੰਨਤਾ ਹਰ ਸਮੇਂ ਬਣੀ ਰਹਿੰਦੀ ਸੀ। ਹਰ ਕਿਸੇ ਨੂੰ ਦੁਆਵਾਂ ਦੇਣੀਆਂ ਅਤੇ ਖੈਰ ਮੰਗਣੀ ਉਸਦੇ ਸੁਭਾਅ ਦਾ ਹਿੱਸਾ ਸੀ।
ਬੀਬੀ ਆਲਮਾ ਦੇ ਖਾਵੰਦ ਦਾ ਨਾਮ ਨਬੀ ਬਖ਼ਸ਼ ਉਰਫ਼ ਨੱਬੋ ਸੀ। ਨਬੀ ਬਖਸ਼ ਜਾਤ ਦਾ ਮੁਸਲਿਮ ਜੁਲਾਹਾ ਸੀ। ਉਸਦੇ ਤਿੰਨ ਪੁੱਤਰ ਨਸੀਬ ਅਲੀ ਉਰਫ਼ ਪੰਨਾ, ਰੂੜ ਮੁਹੰਮਦ (ਰੂੜਾ), ਬਸ਼ੀਰ ਮੁਹੰਮਦ (ਛੀਰਾ) ਸਨ ਅਤੇ ਤਿੰਨ ਧੀਆਂ ਸਨ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਨਬੀ ਬਖਸ਼ ਅੱਖਾਂ ਤੋਂ ਅੰਨਾ ਸੀ ਅਤੇ ਉਹ ਪਿੰਡ ਵਿੱਚ ਹੀ ਆਪਣੀ ਖੱਡੀ ਉੱਪਰ ਦਰੀਆਂ, ਚਾਦਰਾਂ ਦੀ ਬੁਣਤੀ ਕਰਦਾ ਸੀ। ਪਿੰਡ ਦੇ ਲੋਕਾਂ ਨਾਲ ਉਸਦਾ ਅੰਤਾਂ ਦਾ ਮੋਹ ਸੀ।
ਸੰਨ 1947 ਤੋਂ ਪਹਿਲਾਂ ਸਾਡੇ ਪਿੰਡ ਹਰਪੁਰਾ ਵਿੱਚ ਬਹੁਤ ਸਾਰੇ ਮੁਸਲਿਮ ਪਰਿਵਾਰ ਰਹਿੰਦੇ ਸਨ। ਪਿੰਡ ਦੀ ਇੱਕ ਪੱਤੀ ਮੀਆਂਵਾਲ ਵਿੱਚ ਬਹੁ-ਗਿਣਤੀ ਮੁਸਲਿਮ ਵਸੋਂ ਦੀ ਹੁੰਦੀ ਸੀ। ਅੱਜ ਵੀ ਇਸ ਪੱਤੀ ਦਾ ਨਾਮ ਮੀਆਂਵਾਲ ਹੀ ਚੱਲ ਰਿਹਾ ਹੈ। ਜਦੋਂ ਸੰਨ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਹੋਈ ਤਾਂ ਸਾਡੇ ਪਿੰਡ ਦੇ ਸਾਰੇ ਮੁਸਲਮਾਨ ਪਾਕਿਸਤਾਨ ਨੂੰ ਹਿਜ਼ਰਤ ਕਰ ਗਏ। ਪਿੰਡ ਵਿੱਚ ਨਬੀ ਬਖ਼ਸ਼ ਅਤੇ ਬੀਬੀ ਆਲਮਾ ਦਾ ਇੱਕੋ ਇੱਕ ਮੁਸਲਿਮ ਪਰਿਵਾਰ ਹੀ ਪਿੱਛੇ ਰਹਿ ਗਿਆ। ਨਬੀ ਬਖਸ਼ ਦੇ ਭਰਾ ਵੀ ਪਾਕਿਸਤਾਨ ਚਲੇ ਗਏ। ਹਾਲਾਂਕਿ ਉਨ੍ਹਾਂ ਨਬੀ ਬਖਸ਼ ਨੂੰ ਬਥੇਰਾ ਜੋਰ ਲਗਾਇਆ ਕਿ ਉਹ ਵੀ ਉਨ੍ਹਾਂ ਨਾਲ ਪਾਕਿਸਤਾਨ ਨੂੰ ਚਲਾ ਜਾਵੇ। ਨਬੀ ਬਖਸ਼ ਜੋ ਅੱਖੋਂ ਅੰਨਾ ਸੀ ਆਖਰ ਏਨੀ ਵੱਡ-ਫੱਟ ਅਤੇ ਕਹਿਰ ਵਿੱਚ ਕਿਵੇਂ ਪਾਕਿਸਤਾਨ ਜਾਂਦਾ। ਖੈਰ ਪਿੰਡ ਦੇ ਕੁਝ ਸਿੱਖ ਪਰਿਵਾਰਾਂ ਨੇ ਨਬੀ ਬਖਸ਼ ਨੂੰ ਕਿਹਾ ਕਿ ਉਹ ਪਾਕਿਸਤਾਨ ਨਾ ਜਾਵੇ ਪਿੰਡ ਵਾਲੇ ਉਸਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Guri Sandhu
nice story veer g
Rekha Rani
interesting story har dai same hondi hai maa vargi