ਦੱਸ ਹਜਾਰ ਮੇਰੇ ਖਾਤੇ ਚੋਂ ਕਿਉਂ ਕੱਢਵਾਏ ਹੋਣੇ,ਕਿੱਥੇ ਖਰਚੇ ਹੋਣੇ।”
ਮਨਪ੍ਰੀਤ ਦੇ ਦਿਲ ਵਿਚ ਇਹ ਸਵਾਲ ਵਾਰ ਵਾਰ ਚਲ ਰਿਹਾ ਸੀ।
ਉਹ ਜਦੋਂ ਵੀ ਦਿਲ ਚ ਚਲ ਰਹੀ ਉਥਲ ਪੁੱਥਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕਰਦੀ।ਇਕ ਹੋਰ ਨਵਾਂ ਸਵਾਲ ਸਾਹਮਣੇ ਆ ਜਾਂਦਾ।
ਜੇਕਰ ਮੈਂ ਉਸ ਤੇ ਇੰਨਾ ਵਿਸਵਾਸ ਕੀਤਾ ਤਾਂ ਉਹ…..ਮੇਰੇ ਨਾਲ ਐਵੇਂ ਕਿਵੇਂ ਕਰ ਸਕਦਾ।ਮਨਪ੍ਰੀਤ ਇਹੀ ਸੋਚ ਸੋਚ ਕਮਲੀ ਹੋ ਰਹੀ ਸੀ।ਬਹੁਤ ਸਾਰੇ ਸ਼ੱਕ ਤੇ ਡਰ ਉਸਦੇ ਦਿਲ ਤੇ ਦਿਮਾਗ ਉੱਤੇ ਹਾਵੀ ਹੋ ਰਹੇ ਸੀ।ਪਰ ਉਹ ਆਪਣੇ ਘਰਵਾਲੇ ਸਾਹਮਣੇ ਨੌਰਮਲ ਰਹਿਣ ਦੀ ਕੋਸ਼ਿਸ ਕਰ ਰਹੀ ਸੀ।
ਉਹਨੂੰ ਇਕ ਗੱਲ ਵਾਰ ਵਾਰ ਯਾਦ ਆ ਰਹੀ ਸੀ…… ਦੱਸ ਸਾਲ ਪਹਿਲਾਂ ਜਦੋਂ ਉਹ ਵਿਆਹ ਤੋਂ ਬਾਦ ਸਾਉਣ ਵਿਚ ਤੀਆਂ ਕਰਕੇ ਪੇਕੇ ਗਈ ਸੀ। ਪਹਿਲੀਆਂ ਤੀਆਂ ਕਰਕੇ ਸੱਸ ਨਣਦ ਤੇ ਜਿਠਾਣੀਆਂ ਦੇ ਸੂਟ ਲਿਆਉਣ ਦਾ ਰਿਵਾਜ ਸੀ। ਪੇਕਿਆਂ ਨੇ ਉਹਦਾ ਆਵਦਾ ਸੂਟ ਲਈ ਦਿੱਤਾ ਪਰ….ਨਾ ਸੱਸ ਦਾ ਸੂਟ ਲਾਇਆ ਤੇ ਨਾ ਨਣਦ ਦਾ ਲਾਇਆ।ਜਿਠਾਣੀਆਂ ਤਾਂ ਦੂਰ ਰਹਿ ਗਈਆਂ।
ਪੇਕੇ ਪਰਿਵਾਰ ਦਾ ਇੱਕਠ ਸੀ। ਤਾਈ ਨੇ ਵੀ ਕਿਹਾ ਸੀ
ਪੁੱਤ ਜੱਗ ਤਾਂ ਜਿੱਤਿਆ ਈ ਨਹੀਂ ਜਾਂਦਾ।ਘਰ ਦੇ ਹਾਲਾਤ ਤਾਂ ਤੈਨੂੰ ਪਤਾ ਈ ਆ।
ਪਰ ਮਨਪ੍ਰੀਤ ਨੂੰ ਇਹ ਗੱਲ ਚੰਗੀ ਨਾ ਲੱਗੀ।ਤੇ ਉਹ ਸੋਚ ਰਹੀ ਸੀ…
“ਰੱਬਾ ਤੇਰੇ ਲੋਕਾਂ ਨੇ ਕਿਉਂ ਇਹ ਰਿਵਾਜ ਬਣਾਏ।ਮਾੜੇ ਘਰਾਂ ਦੀਆਂ ਧੀਆਂ ਕਿੱਧਰ ਜਾਣ।ਕਿੰਨਾ ਜਿਆਦਾ ਬੁਰਾ ਲੱਗਿਆ ਸੀ …ਨਾਲੇ ਸੋਚ ਰਹੀ ਸੀ… ਤੁਸੀਂ ਤਾਂ ਕਹਿਤਾ ਪਰ ਮੈਂ ਕੀ ਮੂੰਹ ਦਿਖਾਊਂ।”
ਦਿਲ ਚ ਕਿੰਨਾ ਗੁੱਸਾ ਲੈਕੇ ਤੁਰੀ ਸੀ ਉਹ….
ਰਾਹ ਚ ਉਹ ਆਪਣੇ ਘਰਵਾਲੇ ਨਾਲ ਵੀ ਨਾ ਬੋਲੀ।ਉਸਨੇ ਪੁੱਛਿਆ ਕੀ ਗੱਲ ਆ ਤੂੰ ਖੁਸ਼ ਕਿਉਂ ਨਹੀਂ ਆ।
ਪਰ ਮਨਪ੍ਰੀਤ ਸੋਚ ਰਹਿ ਸੀ ਜਦੋਂ ਮੇਰੇ ਅਪਣੇ ਨਹੀਂ ਸਮਝੇ ਬਿਗਾਨਾ ਪੁੱਤ ਕੀ ਸਮਝੂ।
ਜਦੋਂ ਉਹਨੇ ਖਹਿੜਾ ਨਾ ਛੱਡਿਆ । ਗੱਲ ਦੱਸਣ ਦੀ ਕਸਮ ਪਾ ਦਿੱਤੀ ਤਾਂ ਮਨਪ੍ਰੀਤ ਦਾ ਰੋਣਾ ਨਿੱਕਲ ਗਿਆ।ਤੇ ਉਹਨੇ ਆਪਣੇ ਘਰਵਾਲੇ ਨੂੰ ਸਾਰਾ ਕੁਝ ਦੱਸ ਦਿੱਤਾ ।
ਫਿਰ ਉਹਨਾਂ ਨੇ ਰਾਹ ਚੋਂ ਈ ਸੂਟ ਲੈਕੇ
ਘਰੇ ਦਿਖਾ ਦਿੱਤੇ ਸੀ।ਘਰੇ ਵਾਹ ਵਾਹ ਹੋਈ ਪਈ ਸੀ।ਸਾਰਿਆਂ ਜਨਾਨੀਆਂ ਸੂਟ ਦੇਖਕੇ ਖੁਸ਼ ਸੀ ਤੇ ਮਨਪ੍ਰੀਤ ਇੰਨਾ ਚੰਗਾ...
ਜੀਵਨਸਾਥੀ ਦੇਣ ਲਈ ਰੱਬ ਦੇ ਸੁਕਰਾਣੇ ਕਰ ਰਹੀ ਸੀ।
ਫਿਰ ਉਹ ਹਰ ਨਿੱਕੀ ਨਿੱਕੀ ਗੱਲ ਆਪਣੇ ਪਤੀ ਨਾਲ ਸਾਂਝੀ ਕਰਨ ਲੱਗੀ।ਉਹਨੂੰ ਜੀਵਨਸਾਥੀ ਵਾਰੇ ਉਹ ਸਭ ਗਲਾਂ ਗਲਤ ਲੱਗਣ ਲੱਗੀਆਂ ਜੋ ਹੁਣ ਤੱਕ ਉਹਨੇ ਸੁਣੀਆਂ ਸੀ
ਬਿਗਾਨਾ ਪੁੱਤ ਇਹ
ਬਿਗਾਨਾ ਪੁੱਤ ਓਹ….
ਪਰ ਉਹ ਤਾਂ ਉਸ ਦੀ ਰੂਹ ਬਣ ਗਿਆ ਸੀ।ਚਾਹੇ ਮਨਪ੍ਰੀਤ ਦੀ ਅੱਗੇ ਪੜਾਈ ਦੀ ਗੱਲ …..ਚਾਹੇ ਉਹਦੀ ਨੌਕਰੀ ਦੀ ਗੱਲ….ਚਾਹੇ ਘਰ ਦੇ ਨਿੱਕੇ ਨਿੱਕੇ ਕਮਾਂ ਚ ਮਦਦ ਦੀ ਗੱਲ…
ਜਦੋਂ ਜਦੋਂ ਜਿੰਦਗੀ ਨੇ ਪਰਖਨਾ ਚਾਹਿਆ
ਉਸ ਦੇ ਘਰਵਾਲੇ ਦਾ ਇਕੋ ਜਵਾਬ ਹੁੰਦਾ
ਜਦੋਂ ਮੈਂ ਹੈਗਾ….
ਅਤੀਤ ਚੋਂ ਬਾਹਰ ਨਿਕਲੀ ਤਾਂ ਫਿਰ ਇਹ ਗੱਲ ਵੀ ਚਲਾਕੀ ਲੱਗਣ ਲੱਗੀ
ਜਦੋਂ ਇਹ ਘਰਵਾਲਿਆਂ ਤੋਂ ਗੱਲਾਂ ਛੁਪਾ ਸਕਦਾ ਤਾਂ ਮੈੰ ਕੀ ਆ….
ਬੈਡ ਦੀ ਚਾਦਰ ਠੀਕ ਕਰਦੀ ਉਹ
ਆਹੀ ਖਿਆਲਾਂ ਚ ਚੰਗਾ ਮਾੜਾ ਸੋਚਦੀ ਰਹੀ।
ਅੱਗੇ ਤਾਂ ਚਾਦਰ ਵੀ ਝਾੜ ਕੇ ਵਿਛਾ ਦਿੰਦਾ ਸੀ ਅੱਜ ਪਤਾ ਨੀ ਕਿਧਰ ਨਿਕਲਿਆ….ਉਹ ਸੋਚ ਰਹੀ ਸੀ।
ਫਿਰ ਉਹਨੇ ਸੋਚਿਆ…ਚਲ ਗੱਦੇ ਵੀ ਧੁੱਪ ਚ ਰੱਖ ਦੇਵਾਂ।ਕਿੰਨਾ ਟਾਇਮ ਹੋਗਿਆ ਧੁੱਪ ਲਵਾਈ ਨੂੰ….
ਉਸਦਾ ਘਰਵਾਲਾ ਬਾਹਰੋਂ ਹੱਸਦਾ ਆ ਰਿਹਾ ਸੀ।ਮੈਂ ਧਰਾ ਦਿੰਦਾ ਕੱਲੀ ਔਖੀ ਹੋਈ ਜਾਨੀ ਏ।
ਦਿਲ ਤਾਂ ਬਹੁਤ ਭਰਿਆ ਪਿਆ ਸੀ ਪਰ… ਉੱਤਲੇ ਜਹੇ ਮਨੋ
ਮਨਪ੍ਰੀਤ ਕਹਿੰਦੀ ਤੈਨੂੰ ਤਾਂ ਹੋਰ ਬਥੇਰੇ ਕੰਮ ਆ।
ਕੰਮ ਤਾਂ ਕੀ ਹੋਣੇ ਸੀ।
ਮੈਂ ਤਾਂ ਰਪੋਟਾਂ ਜਿਆਂ ਫੱਡਣ ਗਿਆ ਸੀ।
ਸੁੱਕਰ ਆ ਕੁੱਝ ਰਪੋਟ ਚ ਆਇਆ ਨਹੀਂ
ਮੈਂ ਤਾਂ ਡਰਦੇ ਨੇ ਤੇਨੂੰ ਵੀ ਨਹੀਂ ਦੱਸਿਆ….ਕਿੰਨੇ ਦਿਨ ਹੋਗੇ ਸੀ ਵੱਖੀ ਚ ਦਰਦ ਹੁੰਦੇ ਨੂੰ।ਮੈਨੂੰ ਤਾਂ ਇੱਦਾਂ ਵਹਿਮ ਹੋਗਿਆ ਸੀ ਵੀ ਮੈਨੂੰ ਤਾਂ ਕੋਈ ਬਿਮਾਰੀ ਹੋਗੀ। ਸੁ਼ੱਕਰ ਆ ਬਚਾ ਲਿਆ ਰੱਬਾ।
ਓਹ,ਮਨਪ੍ਰੀਤ ਦਾ ਰੋਣਾ ਨਿੱਕਲ ਗਿਆ।
ਮਾਵਾਂ ਤੋਂ ਬਾਦ ਤੁਹਾਡੇ ਲਈ ਮਾਵਾਂ ਬਣਨ ਵਾਲੇ,,
ਦੁੱਖਾਂ ਦੀਆਂ ਧੁੱਪਾਂ ਵਿਚ ਤੁਹਾਡੇ ਲਈ
ਛਾਵਾਂ ਬਣਨ ਵਾਲੇ,,
ਕੀ ਬਿਗਾਨੇ ਪੁੱਤ ਇੰਨੇ ਮਾੜੇ ਹੁੰਦੇ ਆ।
ਮਨਪ੍ਰੀਤ ਇਹੀ ਸੋਚ ਰਹੀ ਸੀ।।
MaNDeeP ✍️M.kaur
Access our app on your mobile device for a better experience!
Maninder Singh Sandhu
bhot vadia story a
ਕਮਲਦੀਪ ਸਿੰਘ
ਸੋਹਣੀ ਕਹਾਣੀ ਆ..
Gagan meet
vry nice story
Manpreet Singh
Right
Jorge
boht sohni story likhi aa….. bless ur thoughts
Rekha Rani
ਬਹੁਤ ਚੰਗੀ ਕਿਸਮਤ ਨਾਲ ਮਿਲਦੇ ਨੇ ਪਤੀ ਜੋ ਪਤਨੀ ਦੇ ਦਰਦ ਨੂੰ ਆਪਣਾ ਸਮਝਦੇ ਹਨvery nice👍👍
Jaspreet Kaur
bhtt pyari story👌🏻👌🏻💛💙💚