“ਆਪਣਿਆਂ ਤੋਂ ਭੱਜ ਬੇਗਾਨਿਆਂ ਦੇ ਵਿਹੜੇ”
ਕਿੱਦਾਂ ਬੇਬੇ ਜੀ ਅੱਜ ਕੀ ਗੱਲ ਏਸ ਵੇਲੇ ਤੱਕ ਬਿਸਤਰੇ ਵਿੱਚ ਬੈਠੇ ਹੋਏ ਹੋ ਸਿਹਤ ਤਾਂ ਠੀਕ ਏ ?ਗੁਰਬੀਰ ਆਪਣੇ ਬੂਟ ਗਰਾਜ ਵਿੱਚ ਲਾੳਦੇ ਹੋਇਆ ਉੱਚੀ ਅਵਾਜ਼ ਵਿੱਚ ਆਪਣੀ ਮਾਂ ਨੂੰ ਪੁੱਛਦਾ ਏ ਤੇ ਰੋਟੀ ਵਾਲਾ ਡੱਬਾ ਕਿਚਨ ਵਿੱਚ ਰੱਖ ਕੇ ਫਿਰ ਆਪਣੀ ਮਾਂ ਦੇ ਕੋਲ ਆ ਬੈਠਦਾ ਏ ।ਆ ਗਿਆ ਬੀਰੇ( ਗੁਰਬੀਰ )ਉਸਦੀ ਬੇਬੇ ਉਸਨੂੰ ਪਿਆਰ ਨਾਲ ਬੀਰਾਂ ਹੀ ਬੁਲਾਉਂਦੀ ਏ ।ਪੁੱਤ ਸਿਹਤ ਤਾਂ ਬਿਲਕੁਲ ਠੀਕ ਏ ਬੱਸ ਚਿੱਤ ਰਾਜੀ ਨਹੀ ਲੱਗ ਰਿਹਾ ,ਤਾਂ ਸੋਚਿਆ ਅਰਾਮ ਕਰ ਲੈੰਦੀ ਆ ਕੰਮ ਤਾਂ ਕੋਈ ਬਹੁਤਾ ਹੁੰਦਾ ਨਹੀ ਮੇਰੇ ਕਰਨ ਨੂੰ ,ਪਾਠ ਮੈ ਸਵੇਰੇ ਕਰ ਲਿਆ ,ਸੈਰ ਵੀ ਕਰ ਆਈ ਹਾਂ ,ਸਬਜ਼ੀ ਰੋਟੀ ਵੀ ਬਣਾ ਲਈ ਏ ,ਚੱਲ ਹੁਣ ਤੂੰ ਆ ਗਿਆ ਏ ਨਹਾ ਧੋ ਲੈ ਤੈਨੂੰ ਗਰਮ ਗਰਮ ਰੋਟੀ ਬਣਾ ਕੇ ਦੇਵਾ ਤੇ ਆਪੇ ਮੇਰਾ ਚਿੱਤ ਲੱਗ ਜਾਣਾ ਏ ,ਏਨਾ ਆਖ ਗੁਰਬੀਰ ਦੀ ਬੇਬੇ ਪਿਆਰ ਨਾਲ ਉਸਦੇ ਵਾਲਾਂ ਵਿੱਚ ਹੱਥ ਫੇਰਨ ਲੱਗ ਜਾਂਦੀ ਏ ,ਰੋਟੀ ਵੀ ਖਾ ਲੈਣੇ ਆ ,ਪਹਿਲਾ ਤੂੰ ਮੈਨੂੰ ਖੁੱਲ ਕੇ ਦੱਸ ਬੇਬੇ ਕੀ ਗੱਲ ਏ ?ਸਭ ਠੀਕ ਤਾਂ ਹੈ ਤੇਰਾ ਮਨ ਤਾ ਲੱਗਾ ਹੋਇਆ ,ਹਾਂ ਪੁੱਤ ਸਭ ਠੀਕ ਫ਼ਿਕਰ ਵਾਲੀ ਕੋਈ ਗੱਲ ਨਹੀ ਆ ,ਉਹ ਤਾ ਅੱਜ ਅੱਠ ਮਹੀਨੇ ਹੋ ਗਏ ਪਿੰਡ ਛੱਡ ਕੇ ਇੰਗਲੈਡ ਆਇਆ ਤਾ ਮਨ ਉਦਾਸ ਹੋ ਗਿਆ ਬਾਕੀ ਸਭ ਠੀਕ ਏ ॥ਅੱਛਾ ਤਾਂ ਪਿੰਡ ਨੂੰ ਯਾਦ ਕਰਦੇ ਸੀ ਇੰਡੀਆਂ ਫ਼ੋਨ ਕਰ ਲੈੰਦੇ ਜੇ ਮਨ ਉਦਾਸ ਸੀ ।ਪੁੱਤ ਜਦੋਂ ਇੰਡੀਆਂ ਸੀ ਤਾਂ ਤਹਾਨੂੰ ਫ਼ੋਨ ਕਰਦੇ ਰਹਿੰਦੇ ,ਹੁਣ ਏਥੇ ਹਾਂ ਤਾ ਉੱਥੇ ਫ਼ੋਨ ਕਰੀ ਜਾਈਏ ,ਪਰ ਪੁੱਤ ਜਿੱਥੇ ਰਹਿੰਦੇ ਹੋਈਏ ਜੇ ਸਾਰਾ ਪਰਿਵਾਰ ਇਕੱਠੇ ਬਹਿ ਕੇ ਉੱਥੇ ਗੱਲਾ ਕਰੀਏ ਤਾ ਜ਼ਿਆਦਾ ਸਕੂਨ ਏ ।ਚੰਗਾ ਬੇਬੇ ਮੈ ਨਹਾ ਕੇ ਆਉਂਦਾ ਹਾਂ ,ਇਕੱਠੇ ਰੋਟੀ ਖਾਂਦੇ ਹਾਂ ਆਖ ਗੁਰਬੀਰ ਬਾਥਰੂਮ ਵੱਲ ਚਲਾ ਜਾਂਦਾ ਏ ।ਤੇ ਉਸਦੀ ਬੇਬੇ ਰਸੋਈ ਵਿੱਚ ਜਾ ਰੋਟੀ ਦੀ ਤਿਆਰੀ ਕਰਨ ਲੱਗ ਜਾਂਦੀ ਏ ।”ਲੈ ਪੁੱਤ ਖਾ ਗਰਮ ਗਰਮ ਰੋਟੀ ਕਿਵੇ ਸਵੇਰ ਤੋਂ ਰਾਤ ਹੋ ਜਾਂਦੀ ਸਿਫਟਾ ਲਾਉਂਦਿਆਂ “ਬੇਬੇ ਤੂੰ ਵੀ ਆਪਣੀ ਰੋਟੀ ਪਾ ਲਿਆ ਮੇਰੇ ਕੋਲ ਇਕੱਠੇ ਖਾਂਦੇ ਹਾਂ ,ਤਿੰਨ ਫੁਲਕੇ ਹੋਰ ਬਣਾ ਦਿੳ ਤੇ ਆਂਜੋ ਤੁਸੀ ਵੀ ਆਖ ਗੁਰਬੀਰ ਰੋਟੀ ਖਾਣ ਲੱਗ ਜਾਂਦਾ ਏ ,ਨਾ ਪੁੱਤ ਸੁੱਖ ਨਾਲ ਗਿਣ ਕੇ ਫੁਲਕੇ ਕਿੳ ਲਾਵਾ ਮੈ ਆਪਣੇ ਬੀਰੇ ਦੇ ਜਿੰਨੇ ਮਰਜ਼ੀ ਖਾ ਪੁੱਤ “ਪਰ ਮੈਨੂੰ ਹਾਲੇ ਭੁੱਖ ਨਹੀ ਏ ਜਦੋਂ ਸੁੱਖੀ (ਨੂੰਹ )ਸੰਨੀ ,ਕਰਨ (ਪੋਤੇ )ਆਉਣਗੇ ਤਾਂ ਅਸੀ ਖਾ ਲਵਾਂਗੇ ।ਬੇਬੇ ਉਹਨਾ ਨੇ ਸਾਰਿਆਂ ਨੇ ਅੱਜ ਲੇਟ ਆੳਣਾ ਜਾ ਕਹਾ ਕਿ ਜਦੋਂ ਤੇਰਾ ਜਾਗਣ ਦਾ ਵੇਲਾ ਹੋਣਾ ਤਾ ਉਹਨਾ ਨੇ ਆ ਕੇ ਸੌਣਾ ਏ ॥ਸੁੱਖੀ ਆਪਣੀਆਂ ਸਹੇਲੀਆਂ ਨਾਲ ਨਾਈਟ ਪਾਰਟੀ ਤੇ ਗਈ ਏ ਤੇ ਮੁੰਡੇ ਦੌਵੇ ਵੀ ਆਪਣੇ ਦੋਸਤਾਂ ਨਾਲ ਸ਼ਹਿਰ ਦਾ ਗੇੜਾ ਲਾਉਣ ਗਏ ਨੇ ,ਮੈਨੂੰ ਵੀ ਮੇਰੇ ਮਿੱਤਰ ਨੇ ਕਿਹਾ ਕਿ ਵੀਕਐਡ ਮਨਾਉਂਦੇ ਹਾਂ ਤਾ ਮੇਰਾ ਬੇਬੇ ਤੈਨੂੰ ਇੱਕਲੀ ਛੱਡਣ ਨੂੰ ਦਿਲ ਨਹੀ ਕੀਤਾ ॥”ਹੱਛਾ ਪੁੱਤਰਾਂ ਸਾਨੂੰ ਤਾ ਪਤਾ ਨਹੀ ਕਿ ਵਲੈਤਾਂ ਦੇ ਵੱਖਰੇ ਰਿਵਾਜ ਹੁੰਦੇ ਨੇ”ਪਰ ਏਨੀ ਦੇਰ ਘਰੋਂ ਸਾਰਿਆਂ ਦਾ ਬਾਹਰ ਰਹਿਣਾ ਵੱਖਰੇ ਹੋ ਕੇ ਠੀਕ ਨਹੀ ਜੇ ਸਾਰੇ ਇਕੱਠੇ ਹੋਵੋ ਤਾ ਕੋਈ ਫ਼ਿਕਰ ਵਾਲੀ ਗੱਲ ਨਹੀ ।ਆਖ ਬੇਬੇ ਆਪਣੀ ਰੋਟੀ ਪਾ ਖਾਣ ਲੱਗ ਪੈਂਦੀ ਏ ਤੇ ਗੁਰਬੀਰ ਕੋਲ ਟੀ ਵੀ ਚਲਾ ਲੈਣਾ ਏ ।ਬੇਬੇ ਏਥੇ ਏਦਾਂ ਹੀ ਚੱਲਦਾ ਏ ਕੀ ਕਰੀਏ ਸਾਰਿਆਂ ਨੂੰ ਮਨ ਮਰਜ਼ੀ ਕਰਨ ਦਾ ਹੱਕ ਜੋ ਮਿਲ ਰੱਖਿਆ ਏ ।ਆਖ ਗੁਰਬੀਰ ਲੰਮਾ ਹਾੳਕਾ ਲੈੰਦਾ ਏ ਕੋਲ ਬੈਠੀ ਮਾਂ ਪੁੱਤ ਜੋ ਆਖ ਨਹੀ ਸਕਿਆ ਉਸਨੂੰ ਵੀ ਸਮਝ ਜਾਂਦੀ ਏ ।ਰਸੋਈ ਦਾ ਕੰਮ ਨਿਬੇੜ ਜਦ ਬੇਬੇ ਗੁਰਬੀਰ ਕੋਲ ਬੈਠਦੀ ਏ “ਪੁੱਤ ਮੈ ਤੇਰੇ ਕੋਲ ਕੁਝ ਪੁੱਛਣਾ ਏ ,ਮੈਨੂੰ ਟਾਲੀ ਨਾ ਤੇ ਸਭ ਸੱਚ ਦੱਸੀ ,ਹਾਂ ਹਾਂ ਕੀ ਗੱਲ ਬੇਬੇ ਆਖਦਾ ਹੋਇਆ ਗੁਰਬੀਰ ਟੀਵੀ ਦੀ ਅਵਾਜ਼ ਬੰਦ ਕਰ ਦਿੰਦਾ ਏ ।ਪੁੱਤ ਤੂੰ ਖੁਸ਼ ਤਾ ਹੈ ? ਸਭ ਕੁਝ ਠੀਕ ਏ ?ਹਾਂ ਬੇਬੇ ਸਭ ਠੀਕ ਏ ਕਿੳ ਤੂੰ ਕਿੳ ਇਹ ਸਭ ਪੁੱਛ ਰਹੀ ਏ ,ਵੇਖ ਕਿੰਨਾ ਵੱਡਾ ਘਰ ਏ ਤੇਰੇ ਪੁੱਤ ਦਾ ,ਜਿੰਨੇ ਜੀਅ ਉਨੀਆ ਗੱਡੀਆਂ ਜੇ ਕਿਤੇ ਤੂੰ ਵੀ ਡਰਾਈਵਰੀ ਸਿੱਖ ਲਵੇ ਤਾ ਤੈਨੂੰ ਵੀ ਮਿੰਨੀ ਕੂਪਰ ਲੈ ਦੇਵਾਗਾ ।ਜੋ ਜੀਅ ਕਰਦਾ ਖਾਈਦਾ ,ਹਰ ਬਰੈਡ ਦਾ ਕੱਪੜਾ ਪਾਈਦਾ ,ਵਧੀਆ ਕਾਰੋਬਾਰ ਆ ,ਦੋ ਪੁੱਤਰ ਆ ਸਭ ਕੁਝ ਆ ਬੇਬੇ ਮੈ ਬਹੁਤ ਖੁਸ਼ ਹਾਂ । ਚਲੋ ਵਧੀਆ ਪੁੱਤ ਪਰ ਹਫ਼ਤੇ ਦੋ ਤੋਂ ਤਿੰਨ ਵਾਰ ਜੋ ਤੁਸੀ ਦੌਵੇ ਜੀਅ ਆਹ ਦਿਮਾਗੀ ਡਾਕਟਰ ਕੋਲ ਜਾਂਦੇ ਹੋ ।ਇਹ ਕਿੳ ? ਬੇਬੇ ਤੈਨੂੰ ਕਿਸਨੇ ਦੱਸਿਆ ਇਹ ਸਭ ਹੈਰਾਨ ਹੋ ਕੇ ਗੁਰਬੀਰ ਆਪਣੀ ਬੇਬੇ ਵੱਲ ਦੇਖਦਾ ਏ ,ਪੁੱਤ ਮੈਨੂੰ ਮੇਰੇ ਪੋਤੇ ਕਰਨ ਨੇ ਦੱਸਿਆ ਕਿ ਮੰਮ ਡੈਡ ਕਾਊਸਲਿੰਗ ਤੇ ਜਾਂਦੇ ਨੇ ਉਹ ਦਿਮਾਗੀ ਥੱਕਿਆ ਮਹਿਸੂਸ ਕਰਦੇ ਹਾਂ ,ਖੁਸ਼ ਨਹੀ ਆ ਤਾ ਉਹਨਾਂ ਦਾ ਇਲਾਜ ਚੱਲ ਰਿਹਾ ਏ ।।ਮੈ ਇਸ ਬਾਰੇ ਸੁੱਖੀ ਨਾਲ ਵੀ ਗੱਲ ਪਰ ਉਸਨੇ ਮੈਨੂੰ ਕੁਝ ਨਹੀ ਦੱਸਿਆ ਸਗੋਂ ਸਭ ਵਧੀਆ ਏ ਤਹਾਨੂੰ ਦੱਸਿਆ ਕੀ ਹੋਣਾ ?ਆਖ ਚੁੱਪ ਕਰਾਂ ਦਿੱਤਾ ।ਮੈ ਕਾਫ਼ੀ ਦਿਨਾਂ ਤੋਂ ਤੇਰੇ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ ਪਰ ਤੁਹਾਡੇ ਕੋਲ ਤਾ ਸਮਾਂ ਹੀ ਨਹੀ ਏ ॥ਪਰ ਪੁੱਤ ਮੈਨੂੰ ਟਾਲੀ ਨਾ ਸਭ ਸੱਚ ਦੱਸ ਦੇ ਮਾਂ ਪਿੳ ਤੋਂ ਜਿਆਦਾ ਤਹਾਨੂੰ ਕੋਈ ਨਹੀ ਜਾਂਣ ਸਕਦਾ ।ਪੁੱਤ ਆਪਣੇ ਘਰਾਂ ਦੇ ਮਸਲੇ ਡਾਕਟਰਾਂ ਕੋਲ ਹੱਲ ਨਹੀ ਹੁੰਦੇ ,ਬੇਬੇ ਸਭ ਤੇਰੇ ਸਾਹਮਣੇ ਹੀ ਏ ਸਾਰਾ ਕੁਝ ਤਾ ਵਧੀਆ ਆ ਉਹ ਡਾਕਟਰ ਕੋਲ ਤਾ ਬੱਸ ਮਨ ਨੂੰ ਮਜ਼ਬੂਤ ਕਰਨ ਲਈ ਚਲੇ ਜਾਈਦਾ ਕਦੇ ਕਦੇ ਹੋਰ ਕੁਝ ਨਹੀ ਬੇਬੇ ਫ਼ਿਕਰ ਨਾ ਕਰ ਚੱਲ ਮਾਂ ਪੁੱਤ ਕੋਈ ਪੰਜਾਬੀ ਫਿਲਮ ਵੇਖਦੇ ਆ ਆਖ ਗੁਰਬੀਰ ਜਦ ਟੀ ਵੀ ਚਲਾਉਣ ਲੱਗਦਾ ਤਾ ਮਾਂ ਉਸਦੇ ਹੱਥੋਂ ਰਿਮੋਟ ਫੜ ਪਾਸੇ ਰੱਖ ਕੇ ਉਸਨੂੰ ਘੁੱਟ ਕੇ ਕਾਲ਼ਜੇ ਨਾਲ ਲਾ ਲੈੰਦੀ ਏ ।”ਪੁੱਤ ਮਾਂਵਾਂ ਤੋਂ ਕੁਝ ਨਹੀ ਲੁਕਦਾ ਹੁੰਦਾ “ਚੱਲ ਦੱਸ ਆਪਣੇ ਬੇਬੇ ਨੂੰ ਕਿਸ ਗੱਲ ਦਾ ਫ਼ਿਕਰ ਏ ਤੇ ਕਿੳ? ਅੱਜ ਵੀ ਤੇਰੀ ਬੇਬੇ ਵਿੱਚ ਏਨੀ ਹਿੰਮਤ ਹੈ ਕਿ ਉਹ ਤੇਰੀਆਂ ਸਾਰੀਆਂ ਬਲਾਵਾਂ ਆਪਣੇ ਤੇ ਲੈ ਸਕਦੀ ਏ ।ਜਿਵੇ ਨਿੱਕਿਆ ਹੁੰਦਿਆ ਹਰ ਪਰੇਸ਼ਾਨੀ ਮਾਂ ਪਿੳ ਨੂੰ ਦੱਸ ਕੇ ਵਿਹਲੇ ਹੋ ਜਾਂਦੇ ਸੀ ਫੇਰ ਅੱਜ ਕਿੳ ਨਹੀ “ਮੈ ਤਾ ਅੱਜ ਵੀ ਤੇਰੀ ਬੇਬੇ ਆ ਤੇ ਤੂੰ ਅੱਜ ਵੀ ਮੇਰਾ ਬੀਰਾ ਪੁੱਤ ਏ “ਬੱਸ ਸਮਾਂ ਥਾਂਵਾਂ ਬਦਲਣ ਨਾਲ ਰਿਸ਼ਤੇ ਨਹੀ ਬਦਲਦੇ ਹੁੰਦੇ”ਪੁੱਤ ਜੋ ਵੀ ਮਨ ਵਿੱਚ ਹੈ ਕੱਢ ਲੈ ਬਾਹਰ ਰੌਣ ਨੂੰ ਦਿਲ ਕਰਦਾ ਤਾ ਖੁੱਲ ਕੇ ਰੋ ਲੈ ।ਇਹ ਨਾ ਸੋਚ ਕਿ ਬੰਦਾ ਕਿਵੇ ਰੋ ਸਕਦਾ ,ਇਹ ਸੁਣਦਿਆਂ ਨਾਲ ਹੀ ਗੁਰਬੀਰ ਉੱਚੀ ਉੱਚੀ ਰੌਣ ਲੱਗ ਜਾਂਦਾ ਏ ।ਜਿਵੇ ਕੋਈ ਨਿੱਕਾ ਜਵਾਕ ਆਪਣੀ ਗੱਲ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ