ਧੀ ਰਾਣੋ ਦਾ ਫੋਨ ਆਉਣ ਤੇ ਮਨਜੀਤ ਕੌਰ ਬਹੁਤ ਖੁਸ਼ ਸੀ । ਸ਼ਾਮ ਛੇ ਕੁ ਵਜੇ ਘੰਟੀ ਵੱਜੀ ਤੇ ਮੋਬਾਈਲ ਦੀ ਸਕਰੀਨ ਤੇ ਰਾਣੋ ਪੁੱਤਰ ਲਿਖਿਆ ਵੇਖ ਕੇ ਮੰਨੋ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਸੀ । ਦੋ ਮਹੀਨੇ ਪਹਿਲਾਂ ਰਾਣੋ ਦਾ ਵਿਆਹ ਬੜੇ ਧੂਮ ਧੜੱਕੇ ਨਾਲ ਕੀਤਾ ਸੀ ਤੇ ਅੱਜ ਰਾਣੋ ਆਪਣੇ ਹੀ ਮੂੰਹੋਂ ਆਪਣੀ ਮਾਂ ਨੂੰ ਖੁਸ਼ਖਬਰੀ ਦੇਣ ਜਾ ਰਹੀ ਸੀ । ਮਨਜੀਤ ਕੌਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਰਾਣੋ ਨੇ ਆਉਣ ਵਾਲੇ ਮਹਿਮਾਨ ਦੀ ਖ਼ਬਰ ਆਪਣੀ ਮਾਂ ਨਾਲ ਸਾਂਝੀ ਕੀਤੀ ।
” ਤੇਰਾ ਖਿਆਲ ਤਾਂ ਰੱਖਦਾ ਹੈ ਨਾ ਸਾਡਾ ਪ੍ਰਾਹੁਣਾ?”
“ਜੂਸ ਜਾਸ ਪਿਆਉੰਦਾ ਰਹਿੰਦਾ ਹੈ ਜਾਂ ਨਹੀਂ ? ”
“ਜ਼ਿਆਦਾ ਕੰਮ ਤਾਂ ਨ੍ਹੀਂ ਕਰਵਾਉਂਦਾ ਤੇਰੇ ਤੋ?”
ਤੇ ਹੋਰ ਵੀ ਕਿੰਨੇ ਹੀ ਸਵਾਲ ਇੱਕੋ ਸਾਹੇ ਪੁੱਛ ਬੈਠੀ ਸੀ ਮਨਜੀਤ ਕੌਰ ਤੇ ਸਾਰੇ ਹੀ ਪ੍ਰਸ਼ਨਾਂ ਦਾ ਉੱਤਰ ਆਪਣੀ ਪਸੰਦ ਦਾ ਸੁਣ ਕੇ ਦਿਲ ਨੂੰ ਠੰਢ ਜਿਹੀ ਪੈ ਗਈ ਸੀ ਤੇ ਆਪ ਮੁਹਾਰੇ ਹੀ ਮੂੰਹੋਂ ਆਵਾਜ਼ ਨਿਕਲੀ
“ਮੇਰਾ ਜਵਾਈ ਤਾਂ ਹੀਰਾ ਹੈ ਹੀਰਾ”
ਕਹਿੰਦਿਆਂ ਹੀ ਆਪਣੀ ਨੂੰਹ ਨੂੰ ਰਸੋਈ ਵਿਚ ਕੰਮ ਕਰਦੀ ਨੂੰ ਆਵਾਜ਼ ਲਗਾਈ
“ਕੁੜੇ ਪ੍ਰੀਤ ਮੈਨੂੰ ਪਾਣੀ ਦਾ ਗਲਾਸ ਫੜਾਈੰ ਤੇ ਨਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ