ਕਈ ਦਿੰਨਾ ਤੋਂ ਵੇਖ ਰਹੀ ਸਾਂ
ਅਕਸਰ ਹੀ ਆਪਣੀ ਦਾਦੀ ਦੇ ਨਾਲ ਸਬਜੀ ਦਾ ਭਰਿਆ ਟੋਕਰਾ ਚੁੱਕ ਵੇਚਣ ਦਾ ਹੋਕਾ ਦਿੰਦੀ ਆਉਂਦੀ ਉਹ ਕੁਝ ਦਿੰਨਾ ਤੋਂ ਕੱਲੀ ਹੀ ਸੀ!
ਖੀਰੇ,ਤਰਾਂ,ਟਮਾਟਰ ਅਤੇ ਹੋਰ ਵੀ ਕਿੰਨਾ ਕੁਝ..
ਸਿਰ ਤੇ ਤਕਰੀਬਨ ਵੀਹ ਤੋਂ ਪੰਝੀ ਕਿੱਲੋ ਭਾਰ ਹੁੰਦਾ!
ਇੱਕ ਵਾਰ ਟੋਕਰਾ ਥੱਲੇ ਰੱਖ ਫੇਰ ਉਸਤੋਂ ਕੱਲੀ ਤੋਂ ਨਾ ਚੁੱਕਿਆ ਜਾਂਦਾ..
ਫੇਰ ਜਿਸਨੂੰ ਸਬਜੀ ਵੇਚਦੀ ਓਸੇ ਨੂੰ ਹੀ ਆਖਦੀ ਕੇ ਹੇਠ ਪਵਾ ਦਿਓ ਤੇ ਫੇਰ ਅਗਲੇ ਘਰਾਂ ਵੱਲ ਤੁਰ ਪੈਂਦੀ!
ਵੀਹਾਂ ਦੀਆਂ ਪੰਜ ਤਰਾਂ ਅਤੇ ਪੰਜ ਖੀਰੇ ਛਿੱਕੂ ਵਿਚ ਪਵਾ ਅੰਦਰ ਪੈਸੇ ਲੈਣ ਆਈ..!
ਟੁੱਟੇ ਪੈਸੇ ਲੱਭਦਿਆਂ ਥੋੜੀ ਘੜੀ ਲੱਗ ਗਈ..
ਬਾਹਰ ਨਿੱਕਲੀ ਤਾਂ ਗੇਟ ਦੇ ਬਾਹਰ ਰੌਲਾ ਜਿਹਾ ਸੁਣਿਆ..
ਸਿਖਰ ਦੁਪਹਿਰ ਦੇ ਸੰਨਾਟੇ ਵਿਚ ਉਹ ਕੁੜੀ ਨੂੰ ਧਮਕਾ ਰਹੇ ਸਨ..ਦਸ ਰੁਪਈਆਂ ਦੀਆਂ ਦਸ ਤਰਾਂ ਨਹੀਂ ਦੇਵੇਂਗੀ ਤਾਂ ਬਤੌਰ ਪ੍ਰਧਾਨ ਤੇਰਾ ਬਾਹਰਲੇ ਗੇਟ ਤੋਂ ਅੰਦਰ ਆਉਣਾ ਬੰਦ ਕਰਵਾ ਦਿਆਂਗਾ!
ਉਹ ਅੱਗੋਂ ਮਿੰਨਤਾਂ ਕਰਦੀ ਆਖ ਰਹੀ ਸੀ ਅੰਕਲ ਜੀ ਏਨਾ ਸਸਤਾ ਵਾਰਾ ਨੀ ਖਾਂਦਾ..ਉੱਤੋਂ ਮੇਰੀ ਦਾਦੀ ਦੀ ਦਵਾਈ..!
ਕੁਝ ਘੜੀਆਂ ਦੀ ਬਹਿਸ ਮਗਰੋਂ ਉਹ ਰੋ ਪਈ ਤੇ ਫੇਰ ਗਿਣ ਕੇ ਦਸ “ਤਰਾਂ” ਲਫਾਫੇ ਵਿਚ ਪਾ ਫੇਰ ਦਸਾਂ ਦਾ ਨੋਟ ਫੜ ਮੇਰੇ ਗੇਟ ਵੱਲ ਵੇਖਣ ਲੱਗ ਪਈ!
ਮੈਥੋਂ ਰਿਹਾ ਨਾ ਗਿਆ ਤੇ ਛੇਤੀ ਨਾਲ ਬਾਹਰ ਨਿੱਕਲ ਵੱਡੀ ਮੁਹਿੰਮ ਜਿੱਤ ਕੇ ਤੁਰੇ ਜਾਂਦੇ ਲੱਗ ਰਹੇ ਨੂੰ ਪਿੱਛੋਂ ਵੱਜ ਮਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ