ਬੇਜੁਬਾਨ
ਓਹਨੀ ਦਿਨੀ ਸ਼ਹਿਰ ਰਹਿੰਦੇ ਹੁੰਦੇ ਸਾਂ..ਜਦੋਂ ਵੀ ਲਵੇਰੇ ਲਈ ਰੱਖੀ ਹੋਈ ਇੱਕ ਵਲੈਤੀ ਗਾਈਂ ਦੇ “ਵੱਛਾ” ਜੰਮ ਪੈਂਦਾ ਤਾਂ ਕੁਝ ਦਿਨ ਦੁੱਧ ਚੁੰਗਾਉਣ ਮਗਰੋਂ ਵੱਛੇ ਨੂੰ ਸਾਡੇ ਨਾਨਕੇ ਪਿੰਡ ਭੇਜ ਦਿੱਤਾ ਜਾਂਦਾ ਸੀ..ਉਹ ਅੱਗੋਂ ਉਸਦਾ ਕੀ ਕਰਦੇ ਸਾਨੂੰ ਨਹੀਂ ਸੀ ਦੱਸਿਆ ਜਾਂਦਾ..!
ਮਗਰੋਂ ਕਿੱਲੇ ਤੇ ਬੱਝੀ ਦਾ ਬੜਾ ਬੁਰਾ ਹਾਲ ਹੁੰਦਾ..ਕਿੰਨੇ ਦਿਨ ਅੜਿੰਗਦੀ ਰਹਿੰਦੀ..ਕਈ ਵਾਰ ਕੋਲ ਜਾ ਕੇ ਵੇਖਦੇ ਤਾਂ ਅਥਰੂ ਵੀ ਵਗਾ ਰਹੀ ਹੁੰਦੀ..
ਇੱਕ ਵਾਰ ਤੀਜੇ ਸੂਏ ਫੇਰ ਵੱਛਾ ਦੇ ਦਿੱਤਾ..
ਬੜਾ ਹੀ ਸੋਹਣਾ..ਭੂਰੇ ਰੰਗ ਦਾ..ਉਹ ਹਮੇਸ਼ਾਂ ਕੋਲ ਬੰਨੇ ਆਪਣੇ ਪੁੱਤ ਨੂੰ ਚੱਟਦੀ ਰਹਿੰਦੀ..ਉਸਦਾ ਗੰਦ ਮੰਦ ਸਾਫ ਕਰਦੀ..ਕਈ ਵਾਰ ਕਿੱਲੇ ਤੇ ਬੱਝੀ ਔਖੀ ਹੋ ਕੇ ਵੀ ਉਸਨੂੰ ਆਪਣਾ ਸਾਰਾ ਦੁੱਧ ਚੁੰਘਾ ਦਿਆ ਕਰਦੀ..ਫੇਰ ਉਹ ਪਤਲਾ ਗੋਹਾ ਕਰਿਆ ਕਰਦਾ..ਮੈਨੂੰ ਝਿੜਕਾਂ ਪੈਂਦੀਆਂ..ਫੇਰ ਮੈਂ ਦੋਹਾਂ ਨੂੰ ਬੁਰਾ ਭਲਾ ਆਖਦਾ..ਉਹ ਸਾਰਾ ਕੁਝ ਚੁੱਪ ਚਾਪ ਸਹਿ ਲਿਆ ਕਰਦੀ..
ਕੁਝ ਦਿਨਾਂ ਬਾਅਦ ਨਾਨਕਿਓਂ ਇੱਕ ਭਾਈ ਨਵਾਂ ਜੰਮਿਆ ਵੱਛਾ ਲੈਣ ਆ ਗਿਆ..
ਉਸਨੇ ਸਾਈਕਲ ਦੀ ਪਿੱਛੇ ਵੱਡੀ ਸਾਰੀ ਸੀਟ ਤੇ ਵੱਡਾ ਸਾਰਾ ਟੋਕਰਾ ਬੰਨਿਆ ਹੋਇਆ ਸੀ..!
ਜਦੋਂ ਉਹ ਉਸਨੂੰ ਉਸ ਨੂੰ ਟੋਕਰੀ ਵਿਚ ਬਿਠਾ ਕੇ ਤੁਰਨ ਲੱਗਾ ਤਾਂ ਕਿੱਲੇ ਤੇ ਬੱਝੀ ਬਹੁਤ ਹੀ ਜਿਆਦਾ ਅੜਿੰਗੀ..ਬੜੀ ਦੁਹਾਈ ਦਿੱਤੀ..ਇੰਝ ਦਾ ਵਰਤਾਰਾ ਕਰੇ ਜਿੱਦਾਂ ਕੋਈ ਜਾਨ ਹੀ ਕੱਢ ਕੇ ਲਈ ਜਾਂਦਾ ਹੋਵੇ..ਟੋਕਰੇ ਵਿਚ ਬੰਨਿਆ ਵੱਛਾ ਵੀ ਮਾਂ ਵੱਲ ਵੇਖ ਕਿੰਨੀ ਦੇਰ ਮਿਮਿਆਕਦਾ ਰਿਹਾ..!
ਫੇਰ ਕੁਝ ਦੇਰ ਬਾਰ ਉਹ ਅੱਖੋਂ ਓਹਲੇ ਹੋ ਗਿਆ..ਉਹ ਜਿਧਰ ਨੂੰ ਗਿਆ ਸੀ ਉਹ ਉਸ ਦਿਸ਼ਾ ਵੱਲ ਵੇਖ ਲੈਂਦੀ..ਕਿੱਲੇ ਦਾ...
...
ਚੱਕਰ ਕੱਟਦੀ ਤੇ ਫੇਰ ਰੌਲਾ ਪਾਉਣ ਲੱਗ ਜਾਂਦੀ..ਪੱਠਿਆਂ ਨਾਲ ਭਰੀ ਖੁਰਲੀ ਵੱਲ ਮੂੰਹ ਨਾ ਕਰੇ..
ਮੈਂ ਸਕੂਲੋਂ ਮੁੜ ਕੇ ਆਕੇ ਰੋਟੀ ਪਾਣੀ ਖਾਦਾ..ਫੇਰ ਰੁਟੀਨ ਮੁਤਾਬਿਕ ਕਿਲੇ ਤੋਂ ਬੱਝੀ ਹੋਈ ਨੂੰ ਖੋਹਲ ਲਿਆ ਤੇ ਘਾਹ ਚਾਰਨ ਲਈ ਖੁੱਲ੍ਹਾ ਛੱਡ ਲਿਆ..!
ਉਹ ਸੰਗਲ ਛੁਡਾ ਕੇ ਇੱਕਦਮ ਓਧਰ ਨੂੰ ਭੱਜ ਤੁਰੀ ਜਿਧਰ ਨੂੰ ਉਸਦੇ ਪੁੱਤ ਨੂੰ ਲਿਜਾਇਆ ਗਿਆ ਸੀ..ਤੇ ਫੇਰ ਕੁਝ ਚਿਰ ਮਗਰੋਂ ਦੌੜੀ ਜਾਂਦੀ ਮੇਰੇ ਅੱਖੋਂ ਓਹਲੇ ਹੋ ਗਈ..!
ਮੈਂ ਘਰੇ ਆ ਕੇ ਸਾਈਕਲ ਚੁੱਕਿਆ ਤੇ ਆਪ ਵੀ ਕਾਹਲੀ ਨਾਲ ਓਧਰ ਨੂੰ ਹੀ ਹੋ ਤੁਰਿਆ..ਕਿਲੋਮੀਟਰ ਦੂਰ ਜਾ ਕੇ ਕੀ ਵੇਖਿਆ ਸੜਕ ਦੇ ਇੱਕ ਪਾਸੇ ਖਲੋਤੀ ਆਪਣੇ ਪੁੱਤ ਨੂੰ ਦੁੱਧ ਚੁੰਘਾ ਰਹੀ ਸੀ ਤੇ ਉਹ ਵੀ ਆਖਰੀ ਵਾਰ ਦੇ ਦੁੱਧ ਦੀ ਆਖਰੀ ਬੂੰਦ ਤੱਕ ਨਿਚੋੜ ਲੈਣ ਦੀ ਖਾਤਿਰ ਮਾਂ ਦੇ ਹਵਾਨੇ ਨੂੰ ਕਾਹਲੀ ਨਾਲ ਢੁੱਡਾਂ ਮਾਰੀ ਜਾ ਰਿਹਾ ਸੀ..ਤੇ ਉਹ ਉਸਦਾ ਪਿੰਡਾਂ ਚੱਟਦੀ ਹੋਈ ਮਾਂ ਹੋਣ ਦਾ ਫਰਜ ਨਿਭਾ ਰਹੀ ਸੀ..
ਸੋ ਦੋਸਤੋ ਕੌਣ ਕਹਿੰਦਾ ਏ ਕੇ ਇਹ ਬੇਜੁਬਾਨ ਜਜਬਾਤ ਹੀਣ ਹੁੰਦੇ ਨੇ..ਇਹਨਾਂ ਦੇ ਕਾਲਜਿਆਂ ਵਿਚੋਂ ਵੀ ਓਨੀ ਪੀੜ ਹੀ ਉਜਾਗਰ ਹੁੰਦੀ ਏ ਜਿੰਨੀ ਇੱਕ ਆਮ ਇਨਸਾਨ ਅੰਦਰ ਆਪਣੀ ਔਲਾਦ ਤੋਂ ਵਿਛੜਣ ਲੱਗਿਆਂ ਉੱਠਦੀ ਏ..!
(ਕਿਸੇ ਨਾਲ ਵਾਪਰੇ ਅਸਲੀ ਵਰਤਾਰੇ ਦਾ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਗਊਸ਼ਾਲਾ ‘ ਜੀ ਥੋਨੂੰ ਯਾਦ ਹੈ ਨਾ, ਅੱਜ ਜਨਮ ਅਸ਼ਟਮੀ ਹੈ ਤੇ ਆਪਾ ਸ਼ਾਮ ਨੂੰ ਗਊਸ਼ਾਲਾ ਜਾਣਾ ਤੇ ਗਾਵਾਂ ਨੂੰ ਚਾਰਾ ਖਵਾਉਣਾ। ਚਾਰਾ ਖਵਾ ਕੇ ਆਪਾ ਥੋੜਾ ਚਿਰ ਰੁਕ ਕੇ ਗਾਵਾਂ ਦੀ ਸੇਵਾ ਵੀ ਕਰਾਗੇ। ਕਹਿੰਦੇ ਨੇ ਕਿ ਜਨਮ ਅਸ਼ਟਮੀ ਤੇ ਗਾਵਾਂ ਦੀ ਸੇਵਾ ਕਰਨ ਨਾਲ ਬੜਾ ਪੁੰਨ ਲੱਗਦਾ।” ਰੀਤੂ Continue Reading »
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। Continue Reading »
“ਮੰਗਵੀਂ ਟਾਈ” ਸੁਖਪਾਲ ਤੇ ਹਰੀਸ਼ ਦੋਵਾਂ ਦੀ ਯਾਰੀ ਬੜੇ ਹੀ ਸਾਲਾਂ ਤੋਂ ਸੀ। ਇੱਕ ਦੂਜੇ ਦੇ ਦੁੱਖ- ਸੁੱਖ ‘ਚ ਸ਼ਰੀਕ ਹੁੰਦੇ, ਦੋਵੇਂ ਭਰਾਵਾਂ ਦੀ ਤਰ੍ਹਾਂ ਰਹਿੰਦੇ ਸਨ । ਹਰੀਸ਼ ਧੋਬੀ ਸੀ ਤੇ ਹਰ ਸਮੇਂ ਆਪਣੀ ਦੁਕਾਨ ‘ਤੇ ਰੁੱਝਿਆ ਰਹਿੰਦਾ ਸੀ।ਉਸਦੀ ਦੁਕਾਨ ਤੇ ਬਹੁਤ ਕੰਮ ਸੀ।ਸ਼ਹਿਰ ਦੇ ਮੰਨੇ -ਪਰਮੰਨੇ ਲੋਕ ਉਸ Continue Reading »
1947 ਤੌਂ ਪਹਿਲਾਂ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਇੱਕ ਪਿਆਰੀ ਜਹੀ ਬੱਚੀ ਨੇ ਜਨਮ ਲਿਆ। ਬੜਾ ਹੀ ਸੁੰਦਰ ਚਿਹਰਾ ਅਤੇ ਨਿੱਕੀਆਂ ਨਿੱਕੀਆਂ ਅੱਖਾਂ ਜਿਵੇਂ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਹੋਵੇ। ਪਰ ਕੁੱਝ ਐਸਾ ਹੋਇਆ ਕਿ ਤਿੰਨ ਮਹੀਨੇ ਬਾਅਦ ਵੰਡ ਦਾ ਰੌਲਾ ਪੈਣ ਤੇ ਉਹ ਆਪਣੀ ਮਾਂ ਕੋਲੋਂ Continue Reading »
ਕਹਾਣੀ – ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 7 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ 7 ਪਿਛਲੀ ਕਿਸ਼ਤ ਵਿੱਚ ਆਪਾਂ ਪੜਿਆ ਕਿ ਸੁੱਖਾ ਅਤੇ ਤੇਜਬੀਰ ਵਿਰਕ ਇਕ ਖੰਡਰ ਨੁਮਾ ਜਗਾ ਵਿੱਚ ਮਿਲਦੇ ਹਨ। ਇਸ ਖੰਡਰ ਵਿੱਚ ਖੜਾ ਸੁੱਖਾ ਯਾਦ ਕਰਦਾ ਹੈ ਜਦੋਂ ਇਕ ਵਾਰ ਓਹ ਅਤੇ ਸੋਨੀ Continue Reading »
ਓਹਨੀਂ ਦਿਨੀਂ ਬਾਬਾ ਮੋਤਾ ਸਿੰਘ ਦੀ ਡੇਹਰੀ ਤੇ ਡੰਗਰਾਂ ਦੀ ਸਾਂਭ ਸੰਭਾਲ ਦਾ ਕੰਮ ਕਰਿਆ ਕਰਦਾ ਸੀ! ਬਾਬਾ ਜੀ ਅਕਸਰ ਹੀ ਡੇਹਰੀ ਤੇ ਸਭ ਤੋਂ ਪਹਿਲਾਂ ਅੱਪੜ ਜਾਇਆ ਕਰਦੇ..ਬਾਕੀਆਂ ਨਾਲ ਓਹਨਾ ਦਾ ਹਮੇਸ਼ਾਂ ਇਹੋ ਗਿਲਾ ਰਹਿੰਦਾ ਕੇ ਵੇਲੇ ਸਿਰ ਨਹੀਂ ਆਉਂਦੇ! ਇੱਕ ਦਿਨ ਥੋੜੀ ਦੇਰ ਹੋ ਗਈ..ਹੈਰਾਨ ਹੋਇਆ..ਅਗਾਂਹ ਜਾ ਕੇ Continue Reading »
ਗੁਰਮਲਕੀਅਤ ਸਿੰਘ ਕਾਹਲੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ Continue Reading »
ਆਮ ਤੌਰ ਤੇ ਮਾਲਵਾ ਬੈਲਟ ਨੂੰ ਬੈਕਵਰਡ ਮੰਨਿਆ ਜਾਂਦਾ, ਫਰੀਦਕੋਟ, ਮੁਕਤਸਰ, ਮੋਗਾ, ਅਬੋਹਰ, ਮਲੋਟ, ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ, ਗੰਗਾਨਗਰ ਦੇ ਕੁਝ ਇਲਾਕੇ ਅਤੇ ਇਹਨਾਂ ਨਾਲ ਲੱਗਦੇ ਕੁਝ ਜਿਲ੍ਹੇ ਇਸ ਬੈਲਟ ਵਿੱਚ ਆਉਂਦੇ ਹਨ। ਇਹਨਾਂ ਜਿਲ੍ਹਿਆਂ ਦੇ ਪਿੰਡਾਂ ਨੂੰ ਆਮ ਤੌਰ ਤੇ ਪਿਛੜੇ ਸਮਝਿਆ ਜਾਂਦਾ ਹੈ। ਕਾਫੀ ਸਾਲਾਂ ਦੇ ਗਾਹੇ-ਬਗਾਹੇ ਇਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)