ਬੇਬੇ ਅੱਸੀਆਂ ਨੂੰ ਟੱਪ ਗਈ ਸੀ, ਹੱਥ-ਪੈਰ ਕੰਬਣ ਲੱਗ ਪਏ, ਨਿਗ੍ਹਾ ਵੀ ਬਹੁਤ ਘਟ ਗਈ ਸੀ। ਮੈਂ ਕਾਨੂੰਨ ਦੀ ਪੜ੍ਹਾਈ ਕਰਨ ਇੰਗਲੈਂਡ ਜਾਣਾ ਸੀ। ਲੱਗਦਾ ਨਹੀਂ ਸੀ ਬੇਬੇ ਨੂੰ ਦੁਬਾਰਾ ਜਿਉਂਦੀ ਨੂੰ ਮਿਲਣ ਦਾ ਮੌਕਾ ਮਿਲੂਗਾ। ਤੁਰਨ ਲੱਗੇ ਨੂੰ ਬੇਬੇ ਨੇ ਘੁੱਟ ਕੇ ਜੱਫੀ ‘ਚ ਲੈ ਲਿਆ, ਮੱਥਾ ਚੁੰਮਿਆ ਤੇ ਅਸੀਸਾਂ ਦੀ ਝੜੀ ਲਾ ਦਿੱਤੀ,”ਜੁੱਗ-ਜੁੱਗ ਜੀਵੇਂ, ਜਵਾਨੀਆਂ ਮਾਣੇਂ, ਰੱਖ-ਰੱਖ ਭੁੱਲੇਂ, ਜੱਗ ਤੇਰੇ ਨਾਂ ਦੀ ਸੋਭਾ ਗਾਵੇ, ਕਿਸੇ ਮੂਹਰੇ ਹੱਥ ਨਾ ਅੱਡਣੇ ਪੈਣ, ਗੁਰੂ-ਮਾਰਾਜ ਅੰਗ-ਸੰਗ ਸਹਾਈ ਹੋਏ, ਮਿਹਰ-ਭਰਿਆ ਹੱਥ ਬਣਾਈ ਰੱਖੇ ਮੇਰੇ ਲਾਲ਼ ‘ਤੇ!”
ਵਕੀਲ ਬਣਕੇ ਪੰਜਾਂ ਸਾਲਾਂ ਬਾਅਦ ਜਦੋਂ ਮੁੜਿਆ ਤਾਂ ਬੇਬੇ ਨੌਂ-ਬਰਨੌਂ ਸੀ। ਸੁਬ੍ਹਾ ਸਾਜਰੇ ਉੱਠਦੀ ਤੇ ਨਿੱਤਨੇਮ ਕਰਦੀ, ਵਿਹੜੇ ‘ਚ ਚਿੜੀਆਂ ਨੂੰ ਦਾਣਾ ਪਾਉਣਾ ਅਤੇ ਦੌਰੇ ‘ਚ ਪਾਣੀ ਰੱਖਣਾ ਨਾ ਭੁੱਲਦੀ। ਚਿੜੀਆਂ ਆ ਕੇ ਉਹਦੇ ਸਿਰ, ਮੋਢਿਆਂ, ਹੱਥਾਂ-ਬਾਹਾਂ ‘ਤੇ ਬਹਿ ਜਾਂਦੀਆਂ ਜਿਵੇਂ ਬਚਪਨ ਦੀਆਂ ਸਹੇਲੀਆਂ ਹੋਣ।
ਬੇਬੇ ਜਿਸ ਦਿਨ ਪੂਰੀ ਹੋਈ ਬਿਲਕੁਲ ਦਰੁਸਤ ਸੀ, ਭੌਰ ਔਹ ਗਿਆ, ਔਹ ਗਿਆ ਵਾਲ਼ੀ ਗੱਲ ਈ ਹੋ ਗਈ। ਬਾਪੂ ਹੁਰਾਂ ਨੇ ਅੰਤਿਮ ਦਰਸ਼ਨਾਂ ਲਈ ਬੇਬੇ ਦੀ ਦੇਹ ਵਾਲ਼ਾ ਮੰਜਾ ਬਰਾਂਡੇ ‘ਚ ਡਾਹ ਦਿੱਤਾ।
ਰੋਜ਼ ਵਾਂਗ ਸੈਂਕੜੇ ਚਿੜੀਆਂ ਆਈਆਂ, ਆਮ ਨਾਲ਼ੋਂ ਕਾਫ਼ੀ ਵੱਧ ਤੇ ਵਿਹੜੇ ‘ਚ ਇੱਕ ਪਾਸੇ ਚੁੱਪ-ਚਾਪ ਬੈਠੀਆਂ ਰਹੀਆਂ, ਨਾ ਕੋਈ ਉੱਛਲ-ਕੂਦ, ਨਾ ਕੋਈ ਖੜਮਸਤੀ ਕੀਤੀ। ਮਾਂ ਕਹਿੰਦੀ,”ਜਾਹ, ਚਿੜੀਆਂ ਨੂੰ ਦਾਣਾ ਪਾ ਦੇ, ਭੁੱਖੀਆਂ ਹੋਣਗੀਆਂ।”
ਮੈਂ ਬੁੱਕ ਭਰ-ਭਰ ਕੇ ਚੋਗਾ ਖਿਲਾਰਿਆ ਪਰ ਮਜ਼ਾਲ ਕੀ ਇੱਕ ਵੀ ਚਿੜੀ ਨੇ ਦਾਣੇ ਨੂੰ ਚੁੰਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ