ਸਾਰਾ ਦਿਨ ਸੋਸ਼ਲ ਮੀਡੀਆ ਤੇ ਬਾਰਡਰ ਤੇ ਹੁੰਦਾ ਤਕਰਾਰ ਵੇਖ ਦਿੱਲੀ ਦੇ ਲੋਕ ਸਹਿਮ ਗਏ ..ਕਿਵੇਂ ਸਰਕਾਰ ਵੱਲੋਂ ਕਿਸਾਨਾਂ ਦਾ ਇਕੱਠ ਰੋਕਣ ਲਈ ਹਰ ਹੀਲਾ ਵਰਤਿਆ ਗਿਆ, ਕੰਡਿਆਲੀਆਂ ਤਾਰਾਂ, ਪੱਥਰਾਂ ਨਾਲ ਰਸਤੇ ਰੋਕੇ ਗਏ ,ਪਾਣੀ ਦੀਆਂ ਬੌਛਾੜਾਂ ਮਾਰੀਆਂ ,ਅੱਥਰੂ ਗੈਸ ਦੇ ਗੋਲੇ ਵੀ ਸੁੱਟੇ,ਪਰ ਪੰਜਾਬੀਆਂ ਦੇ ਤੂਫ਼ਾਨ ਨੇ ਸਾਰੇ ਵਾਰ ਹਿੱਕ ਦੇ ਜ਼ੋਰ ਨਾਲ ਵਹਾ ਕੇ ਲੈ ਗਏ…ਦਿੱਲੀ ਦੇ ਕਾਰੋਬਾਰੀਆਂ,ਦੁਕਾਨਾਂ ਵਾਲਿਆਂ ਨੂੰ, ਗੱਡੀਆਂ ਵਾਲਿਆਂ ਨੂੰ ,ਛੋਟੇ ਕੰਮਾਂ ਵਾਲਿਆਂ ਨੂੰ, ਰੇਹੜੀਆਂ ਵਾਲਿਆਂ ਨੂੰ, ਫ਼ਿਕਰ ਪੈ ਗਿਆ, ਕਿ ਹੁਣ ਇਹ ਭੰਨ ਤੋੜ ਕਰਨਗੇ, ਸਾਡਾ ਨੁਕਸਾਨ ਕਰਨਗੇ ………..ਕਰੋਨਾ ਤੋਂ ਬਾਅਦ ਇਸ ਅਣਮਿੱਥੀ ਖਲੋਤ ਨਾਲ ਦਿੱਲੀ ਵਾਸੀਆਂ ਦੇ ਸਾਹ ਸੂਤੇ ਗਏ….
ਅਗਲਾ ਦਿਨ ਚੜ੍ਹਿਆ ਰਾਮੂ ਗੋਲ ਗੱਪਿਆਂ ਦੀ ਰੇਹੜੀ ਲੈ ਕੇ ਚੌਕ ਵੱਲ ਨੂੰ ਨਿਕਲਣ ਲੱਗਾ ਤਾਂ ਮਾਈ ਬੋਲੀ ਪੁੱਤਰਾ ਨਾ ਜਾ ਬਾਹਰ ਬਹੁਤ ਖ਼ਤਰਾ ਏ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਆਏ ਨੇ ਆਪਣੀ ਸ਼ਹਿਰ ,ਉਹ ਭੰਨ ਤੋੜ ਕਰਨਗੇ ਅੱਗਾਂ ਲਾਹੁਣਗੇ ਬੱਸਾਂ ਜਲਾਉਣਗੇ ਟਰੇਨਾਂ ਨੂੰ ਅੱਗਾਂ ਲਾਉਣਗੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ …ਪੁੱਤਰਾ ਜ਼ਿੰਦਗੀ ਰਹੀ ਤਾਂ ਕਮਾਈ ਵੀ ਕਰ ਲਵਾਂਗੇ ਤੂੰ ਨਾਂ ਜਾ… ਘਰਵਾਲੀ ਨੇ ਵੀ ਵਾਸਤਾ ਪਾਇਆ ਨਾ ਜਾਣ ਨੂੰ… ਬੱਚੇ ਭੱਜ ਕੇ ਆ ਕੇ ਰਾਮੂ ਦੇ ਲੱਤਾਂ ਨਾਲ ਚਿੰਬੜ ਗਏ ਰੋਂਦੇ ਹੋਏ ਬੋਲੇ ਬਾਪੂ ਨਾ ਹਾਂ ਜਾਓ ਬਾਹਰ…. ਨਾ ਜਾਓ ਬਾਹਰ ….ਸਾਰੇ ਟੱਬਰ ਨੂੰ ਹੌਸਲਾ ਦੇ ਛੇਤੀ ਵਾਪਸ ਆਉਣ ਦਾ ਵਾਅਦਾ ਕਰ ਰਾਮੁੂ ਨੇ ਰੇਹੜੀ ਚੌਕ ਵੱਲ ਨੂੰ ਤੋਰ ਲਈ …..ਪਰ ਸਚਾਈ ਤਾਂ ਇਹ ਸੀ ਕਿ ਅੰਦਰੋਂ ਉਹ ਵੀ ਡਰਿਆ ਹੋਇਆ ਸੀ ਹੌਲੀ ਹੌਲੀ ਨਿੱਤ ਦੇ ਟਿਕਾਣੇ ਤੇ ਜਾਂ ਰੇਹੜੀ ਲਾਈ….!!!!
…ਚੌਕ ਵਿਚ ਤਾਂ ਜਿਵੇਂ ਹੜ੍ਹ ਆ ਗਿਆ ਹੋਵੇ ਸਿੱਖਾਂ ਦਾ ,ਹਰ ਪਾਸੇ ਰੰਗ ਬਰੰਗੀਆਂ ਪੱਗਾਂ …ਪੀਲੀਆਂ ਚੁੰਨੀਆਂ ….ਹੱਥਾਂ ਵਿਚ ਝੰਡੇ ਮੋਢਿਆਂ ਤੇ ਝੋਲੇ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰ- ਟਰਾਲੀਆਂ ,ਗੱਡੀਆਂ ਪਰ ਫਿਰ ਵੀ ਮਾਹੌਲ ਪਹਿਲਾਂ ਨਾਲੋਂ ਸ਼ਾਂਤ ਸੀ…ਕਿਤੇ ਲੰਗਰ ਪੱਕ ਰਿਹਾ ਸੀ ,ਕੋਈ ਪਾਠ ਕਰ ਰਿਹਾ ਸੀ, ਕੋਈ ਚਾਹ ਬਣਾ ਰਿਹਾ ਸੀ ,ਕੁਝ ਬੈਠੇ ਪੀ ਰਹੇ ਸਨ ,ਕੋਈ ਸੜਕਾਂ ਤੇ ਝਾੜੂ ਮਾਰ ਰਿਹਾ ਸੀ, ਕੋਈ ਜ਼ਖ਼ਮੀਆਂ ਦੀ ਦਵਾ ਦਾਰੂ ਕਰ ਰਿਹਾ ਸੀ …..!!!
ਰਾਮੂ ਦੇ ਗੋਲ ਗੱਪੇ ਟੈਮ ਤੋਂ ਪਹਿਲਾਂ ਖ਼ਤਮ ਹੋ ਗਏ ਪਰ ਫਿਰ ਵੀ ਉਸ ਦਾ ਘਰ ਜਾਣ ਨੂੰ ਜੀਅ ਨਹੀਂ ਸੀ ਕਰ ਰਿਹਾ ਕਿਉਂਕਿ ਅੱਜ ਦਿੱਲੀ ਪਹਿਲਾਂ ਵਾਲੀ ਦਿੱਲੀ ਨਹੀਂ ਸੀ ਲੱਗ ਰਹੀ ….!!!
ਰਾਮੂ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਕਿ 12 ਸਾਲੀ ਲੱਗਦੇ ਕੁੰਭ ਦੇ ਮੇਲੇ ਆਏ ਹੋਈਏ ….🙏
ਸ਼ਾਮੀਂ ਟੈਮ ਤੋਂ ਪਹਿਲਾਂ ਰਾਮੂ ਘਰੇ ਗਿਆ ਰੇਹੜੀ ਸਹੀ ਸਲਾਮਤ ਵੇਖ ਕੇ ਪਰਿਵਾਰ ਦੀ ਜਾਨ ਵਿੱਚ ਜਾਨ ਆਈ ਸਾਰਿਆਂ ਦੇ ਪੁੱਛਣ ਤੇ ਰਾਮੇ ਨੇ ਦਿਨ ਭਰ ਦਾ ਹਾਲ ਕੁਝ ਇੰਜ ਬਿਆਨ ਕੀਤਾ ….!!!
…..ਮਾਈ ਤੂੰ ਤਾਂ ਕਹਿੰਦੀ ਸੀ ਇੰਨਾ ਵੱਡਾ ਇਕੱਠ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ