ਵਿਕਰਮ..ਮੇਰਾ ਨਿੱਕਾ ਪੁੱਤ..ਪੰਦ੍ਹਰਵਾਂ ਵਰਾ ਲੱਗ ਗਿਆ ਸੀ ਪਰ ਜਮਾਂਦਰੂ ਇੰਝ ਦਾ ਹੋਣ ਕਰਕੇ ਬਚਪਨ ਅਜੇ ਪੂਰੀ ਤਰਾਂ ਗਿਆ ਨਹੀਂ ਸੀ..ਕਈ ਵੇਰ ਬਿਨਾ ਵਜਾ ਹੀ ਗੁੱਸੇ ਹੋ ਜਾਂਦਾ..ਫੇਰ ਜੋ ਵੀ ਹੱਥ ਆਉਂਦਾ ਸਿੱਧਾ ਵਗਾਹ ਮਾਰਦਾ..!
ਉਸ ਦਿਨ ਆਪਣੇ ਧਿਆਨ ਕੰਮ ਕਰਦੀ ਦੇ ਅਚਾਨਕ ਪਿੱਛੋਂ ਕੁਰਸੀ ਲਿਆ ਦੇ ਮਾਰੀ..ਸਿਰ ਵਿਚੋਂ ਖੂਨ ਵਗ ਪਿਆ..ਵਗਦਾ ਖੂਨ ਵੇਖ ਆਪ ਵੀ ਘਬਰਾ ਕੇ ਰੋ ਪਿਆ..ਨਿੱਕੇ ਮੋਟੇ ਅਹੁੜ-ਪੌੜ ਵੀ ਕਰਨ ਲੱਗਾ..!
ਹਸਪਤਾਲ ਗਈ..ਮੁਸਲਮਾਨ ਡਾਕਟਰ..ਪਿੱਛੋਂ ਲਾਹੌਰ ਦਾ..ਕਾਫੀ ਸਾਲਾਂ ਤੋਂ ਵੱਸਿਆ ਹੋਇਆ..ਪੁੱਛਿਆ ਤਾਂ ਆਖ ਦਿੱਤਾ ਆਟੇ ਵਾਲਾ ਡਰੰਮ ਲਾਹ ਰਹੀ ਸਾਂ..ਸਿਰ ਤੇ ਆਣ ਪਿਆ..ਅੱਗਿਓਂ ਹੱਸ ਪਿਆ ਆਖੇ ਬੀਬੀ ਆਟੇ ਦਾ ਡਰੰਮ ਤਾਂ ਏਡਾ ਡੂੰਗਾ ਜਖਮ ਨਹੀਂ ਕਰ ਸਕਦਾ..ਮੇਰੀਆਂ ਅੱਖੀਆਂ ਵਿਚੋਂ ਹੰਝੂ ਵਹਿ ਤੁਰੇ..ਹਕੀਕਤ ਜੂ ਜਾਹਿਰ ਹੋ ਗਈ ਸੀ..ਗੌਰਤਲਬ ਏ ਪੁੱਤ ਦਾ ਇਲਾਜ ਵੀ ਇਥੇ ਹੀ ਚੱਲਦਾ ਸੀ!
ਅੱਧੇ ਘੰਟੇ ਬਾਅਦ ਪਰਤ ਆਇਆ..ਅਖ਼ੇ ਬੀਬੀ ਸੀ.ਟੀ ਸਕੈਨ ਦੀ ਰਿਪੋਰਟ ਠੀਕ ਨਹੀਂ ਆਈ..ਹੋ ਸਕਦਾ ਦੋ ਤਿੰਨ ਦਿਨ ਇਥੇ ਹੀ ਦਾਖਿਲ ਰਹਿਣਾ ਪਏ..!
ਦੋ ਤਿੰਨ ਦਿੰਨਾ ਦਾ ਸੁਣ ਆਪ ਮੁਹਾਰੇ ਹੀ ਆਖਿਆ ਗਿਆ..ਭਾਈ ਜਾਨ ਫੇਰ ਮੇਰੇ ਵਿਕਰਮ ਨੂੰ ਕੌਣ ਸੰਭਾਲੂ..ਉਸ ਨੂੰ ਤੇ ਮੇਰੇ ਢਿੱਡ ਤੇ ਹੱਥ ਰੱਖੇ ਬਗੈਰ ਨੀਂਦਰ ਹੀ ਨਹੀਂ ਪੈਂਦੀ..!
ਇਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ