ਬੇਸਿਰੇ ਬਾਘੜ੍ਹ
***********
“ਸਿਰ ਤੇ ਪੱਲਾ ਲੈ ਕੇ ਬਾਹਰ ਨਿਕਲਿਆ ਕਰ ਕੁੜੀਏ, ਬਾਹਰ ਮੈਲੀਆਂ ਅੱਖਾਂ ਵਾਲੇ, ਇੱਜਤਾਂ ਤਾਰ ਤਾਰ ਕਰਨ ਵਾਲੇ ਬਾਘੜ੍ਹ ਤੁਰੇ ਫਿਰਦੇ ਨੇ ”
“ਚੁਕੰਨੀ ਹੋ ਕੇ ਜਾਣਾ ਹੈ ਬਾਹਰ, ਵੇਖੀ ਕਿਤੇ ਬਾਪ ਦੀ ਪੱਗ ਨੂੰ ਦਾਗ਼ ਨਾਂ ਲੱਗ ਜਾਵੇ!”
ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਆਪਣੀ ਇੱਜਤ ਆਪ ਸਾਂਭਣੀ ਆਉਣੀ ਚਾਹੀਦੀ ਹੈ!
ਭਰਾਵਾਂ ਨੂੰ ਸੱਥ ਵਿੱਚ ਛਾਤੀ ਚੌੜੀ ਕਰਕੇ ਤੁਰਨ ਜੋਗਾ ਰਹਿਣ ਦੇਵੀਂ, ਵੇਖੀਂ ਸੰਭਲ ਕੇ ਤੁਰੀ ਮੇਰਾ ਪੁੱਤ,
“ਸਮਾਜ ਵਿੱਚ ਜਿਉਂਦੇ ਲੋਕ ਬਹੁਤ ਘੱਟ ਹਨ ਬਹੁਤੇ ਤਾਂ ਬਿਨਾਂ ਸਿਰਾਂ ਤੋਂ ਹੀ ਤੁਰੇ ਫਿਰਦੇ ਹਨ, ਕਿਸੇ ਦੀ ਇੱਜਤ ਦੀ ਪਰਵਾਹ ਨਹੀਂ ਕਰਦੇ”…
“ਅੱਖਾਂ ਨੀਵੀਆਂ ਕਰਕੇ ਤੁਰਿਆ ਕਰ ਪੁੱਤ, ਮਸ਼ਕਰੀ ਕਰਨ ਵਾਲੇ ਨੂੰ ਪਰਤ ਕੇ ਜਵਾਬ ਨਾਂ ਦੇਵੀਂ, ਪੁੱਤ ਸਮਾਜ ਦੀ ਦਾਤਰੀ ਦੇ ਦੋਹੇ ਪਾਸੇ ਦੰਦੇ ਹੁੰਦੇ ਨੇ”
“ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਹੈ, ਜੇ ਆਪ ਚੰਗੇ ਹੋਵੋ ਤਾਂ ਕੋਈ ਜੁਅਰਤ ਨਹੀਂ ਕਰ ਸਕਦਾ ”
ਬਾਪੂ ਅੰਮੜੀ ਤੇ ਦਾਦੀ ਦੀਆਂ ਇਹ ਨਸੀਹਤਾਂ ਸੁਣਦੀ, ਆਪਣੇ ਮੋਢਿਆਂ ਤੇ ਆਪਣੇ ਮਨ ਤੇ, ਅਤੇ ਆਪਣੇ ਸੰਪੂਰਨ ਵਜੂਦ ਤੇ ਅੰਤਾਂ ਦਾ ਭਾਰ ਚੁਕਦੀ ਮਲੂਕ ਜਿਹੀ ਕਰਮੋ ਬੋਚ ਬੋਚ ਕੇ ਪੈਰ ਧਰਦੀ ਤੁਰਦੀ ਜਾਂਦੀ! ਘਰ ਤੋਂ ਕਾਲਜ ਤੱਕ ਦਾ ਸਫ਼ਰ ਇੰਝ ਲਗਦਾ ਜਿਵੇਂ ਅੱਗ ਦਾ ਦਰਿਆ ਪਾਰ ਕਰਨਾ ਹੋਵੇ, ਤੇ ਕਾਲਜ ਪਹੁੰਚ ਕੇ ਇੰਝ ਵਿਹਾਰ ਕਰਨਾ ਹੁੰਦਾ ਜਿਵੇਂ ਰੇਸ਼ਮ ਦਾ ਕੀੜਾ ਆਪਣੇ ਦੁਆਲੇ ਰੇਸ਼ਮ ਦਾ ਕੋਕੂਨ ਵੱਲ ਲੈਂਦਾ ਹੈ! ਕਾਲਜ ਵਿੱਚ ਦੂਜੇ ਮੁੰਡਿਆਂ ਕੁੜੀਆਂ ਦਾ ਹਸਣਾ ਖੇਡਣਾ, ਬੇਝਿਜਕ ਹੋ ਕੇ ਗੱਲ ਕਰਨਾ ਉਸਨੂੰ ਇੰਝ ਲਗਦਾ ਜਿਵੇਂ ਉਹ ਕਿਸੇ ਹੋਰ ਦੁਨੀਆਂ ਦੇ ਲੋਕ ਹੋਣ, ਕਿਸੇ ਮੁੰਡੇ ਵਲੋਂ ਉਸਨਾਲ ਗੱਲ ਕਰਨ ਦਾ ਸਹਿਜ ਜਿਹਾ ਵਰਤਾਰਾ ਵੀ ਉਸਨੂੰ ਪਹਾੜ ਦੀ ਚੋਟੀ ਸਰ ਕਰਨ ਵਰਗਾ ਲਗਦਾ! ਅਕਸਰ ਉਸਦੇ ਕੰਨਾਂ ਵਿੱਚ ਅਵਾਜ਼ਾਂ ਚੀਕ ਚਿਹਾੜਾ ਪਾਉਂਦੀਆਂ,” ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੀ ਹੈ, ਕਿਸ ਗੱਲ ਦਾ ਏਨਾ ਮਾਣ ਹੈ ਇਸਨੂੰ, ਇਸ ਦਾ ਗਰੂਰ ਤੋੜਨਾ ਹੈ, ਏਡੇ ਕਿਹੜੇ ਸੁਰਖ਼ਾਬ ਦੇ ਪਰ ਲੱਗੇ ਨੇ ਇਸਨੂੰ…. ਤੇ ਪਤਾ ਨਹੀਂ ਹੋਰ ਕੀ ਕੀ ਸੁਣਦੀ ਆਪਣੇ ਕੰਨ ਵਲੇਟ, ਨੀਵੀਂ ਪਾਈ ਤੁਰਦੀ ਜਾਂਦੀ!
ਅੱਜ ਫੇਰ ਇੱਕ ਬਾਘੜ੍ਹ ਰਾਹ ਰੋਕ ਕੇ ਖਲੋ ਗਿਆ ਸੀ, ਪਰ ਕਰਮੋ ਨਿਮਾਣੀ ਦੀ ਰੂਹ ਬੋਝਲ ਸੀ, ਉਸਦੇ ਹਰ ਵਰਤਾਰੇ ਤੇ ਅੰਕੁਸ਼ ਸੀਂ, ਉਸਦੀ ਨਜ਼ਰ ਚ ਮਾਪਿਆਂ ਦੀ ਤਰਬੀਅਤ ਦਾ, ਉਸਦੇ ਪਹਿਰਾਵੇ ਚ ਪਿਓ ਦੀ ਪੱਗ ਦਾ, ਉਸਦੀ ਬੋਲੀ ਵਿੱਚ ਮਾਂ ਦੀ ਨਸੀਹਤ ਦਾ ਤੇ ਉਸਦੇ ਸੰਪੂਰਨ ਵਜੂਦ ਵਿੱਚ ਸਮਾਜ ਦੀ ਦਾਤਰੀ ਦਾ..ਤੇ ਇਸ ਦੇ ਉਲਟ, ਉਸ ਬਾਘੜ੍ਹ ਦੀ ਨਜ਼ਰ, ਆਵਾਜ਼ ਤੇ ਹਰਕਤ ਤੇ ਕੋਈ ਅੰਕੁਸ਼ ਨਹੀਂ!
ਕਰਮੋ ਕੀ ਕਰੇ,ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਪਰ ਬਾਘੜ੍ਹ ਦੀਆਂ ਹਰਕਤਾਂ ਜੋ ਦੇਖ ਕੇ ਅਣਦੇਖਿਆਂ ਕਰ ਰਹੇ ਸਨ, ਉਹ ਕਿਸੇ ਨਾਂ ਕਿਸੇ ਕਰਮੋ, ਮਿੰਦੋ, ਸੀਰਤ, ਦੇ ਪਿਓ ਭਰਾ ਨੇ, ਜੋ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, ਪਰ ਇਥੇ ਤੇ ਮੌਜੂਦ ਨੇ… ਆਪਣੀ ਧੀ ਭੈਣ ਕੋਲ ਨਹੀਂ ਪਰ ਕਿਸੇ ਦੀ ਧੀ ਭੈਣ ਕੋਲ ਤੇ ਪਹੁੰਚ ਸਕਦੇ ਨੇ? ਉਸਦੇ ਸਿਰ ਤੇ ਸ਼ਫ਼ਕਤ ਦਾ ਹੱਥ ਰੱਖ ਸਕਦੇ ਨੇ, ਜਾ ਧੀਏ ਬੇਖੌਫ ਹੋ ਕੇ ਜਾ ਤੇ ਖੁਲ ਕੇ ਜੀਅ ਤੇਰੀ ਵ੍ਹਆ ਵੱਲ ਕੋਈ ਨਹੀਂ ਵੇਖ ਸਕਦਾ ” ਤੇ ਦੂਜੇ ਹੀ ਪਲ ਸੋਚਦੀ “ਇਹ ਬਾਘੜ੍ਹ ਵੀ ਤਾਂ ਕਿਸੇ ਦੇ ਪਿਓ ਭਰਾ ਤੇ ਪੁੱਤਰ ਹੋਣਗੇ ਇਹਨਾਂ ਦੀ ਕਰਮੋ ਵੀ ਘਰੋਂ ਬਾਹਰ ਜਾਣ ਤੋਂ ਡਰਦੀ ਹੋਵੇਗੀ? ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ