ਛੇਵੀਂ ਜਮਾਤ ਵਿੱਚ ਨਾਲ ਪੜਦਾ ਪੰਡਤਾਂ ਦਾ ਇੱਕ ਮੁੰਡਾ ਹਿਸਾਬ ਤੋਂ ਪੂਰਾ ਚਾਲੂ ਸੀ!
ਇੱਕ ਦਿਨ ਟੈਸਟ ਸੀ..ਆਖਣ ਲੱਗਾ ਯਾਰ ਆਉਂਦਾ ਜਾਂਦਾ ਕੁਝ ਨਹੀਂ ਦੱਸ ਕੀ ਕਰੀਏ?
ਆਖਿਆ ਇੱਕ ਸਕੀਮ ਤੇ ਹੈ..ਜੇ ਮੰਨ ਲਵੇਂ ਤਾਂ..ਸਕੂਲ ਵਾਲੇ ਨਲਕੇ ਦੀ ਹੱਥੀ ਦਾ ਬੋਲਟ ਚੋਰੀ ਕਰ ਲੈ..ਤ੍ਰੇਹ ਲੱਗੂ ਤਾਂ ਮਾਸਟਰ ਜੀ ਪਾਣੀ ਲੈਣ ਨਹਿਰ ਤੇ ਤਾਂ ਭੇਜੇਗਾ ਹੀ..ਓਥੇ ਘੜੀ ਲਾ ਆਵਾਂਗੇ..ਟੈਸਟ ਮੁੱਕ ਜੂ ਓਦੋਂ ਮੁੜ ਆਵਾਂਗੇ!
ਇੰਝ ਹੀ ਕੀਤਾ..ਨਹਿਰ ਤੇ ਅੱਪੜ ਪਹਿਲੋਂ ਮਿੱਠਾ ਪਾਣੀ ਪੀਤਾ ਫੇਰ ਗੋਲਗੱਪਿਆ ਦਾ ਰੱਜ ਮਰਿਆ..ਮੁੜਕੇ ਕਿੰਨੀ ਸਾਰੀ ਮੂੰਗਫਲੀ ਚੱਬ ਛੱਡੀ..ਸਣੇ ਰਿਓੜੀਆਂ!
ਬਾਲਟੀ ਭਰ ਤੁਰਨ ਲੱਗੇ ਤਾਂ ਮੂੰਗਫਲੀ ਵਾਲਾ ਆਖਣ ਲੱਗਾ ਓਏ ਮੁੰਡਿਓ ਆਹ ਛਿੱਕੜਾਂ ਦਾ ਪਾਇਆ ਖਲਾਰਾ ਸਾਂਭ ਕੇ ਜਾਓ..ਗ੍ਰਾਹਕੀ ਬੁਰਾ ਮੰਨਦੀ ਏ!
ਉਸ ਦੀ ਕਹੀ ਅਣਸੁਣੀ ਜਿਹੀ ਕਰ ਕੇ ਇਸ ਖੁਸ਼ੀ ਵਿੱਚ ਵਾਪਿਸ ਤੁਰੇ ਆਏ ਕਿ ਸਕੀਮ ਕਾਮਯਾਬ ਰਹੀ!
ਅਗਲੇ ਦਿਨ ਸਾਰੀ ਕਲਾਸ ਨੂੰ ਨੰਬਰ ਦੱਸੇ ਗਏ ਫੇਰ ਸਾਨੂੰ ਦੋਹਾਂ ਨੂੰ ਵੱਖਰਿਆਂ ਕਰ ਲਿਆ..ਮਾਸਟਰ ਜੀ ਆਖਣ ਲੱਗੇ ਤੁਸੀਂ ਦੋਵੇਂ ਹਿਸਾਬ ਦਾ ਟੈਸਟ ਅੱਜ ਦੇਵੋਗੇ..ਤੇ ਨਾਲ ਹੀ ਪਾਸੇ ਰੱਖਿਆ ਮੋਮਜਾਮੇ ਦਾ ਇੱਕ ਲਫਾਫਾ ਮੇਜ ਤੇ ਰੱਖ ਦਿੱਤਾ..!
ਅੰਦਰ ਚੱਬੀ ਮੂੰਗਫਲੀ ਦੀ ਛਿੱਕੜ ਵਿਖਾਉਂਦੇ ਹੋਏ ਨੇ ਬੈਂਤ ਦੀ ਸੋਟੀ ਚੁੱਕ ਲਈ ਤੇ ਪੁੱਛਿਆ ਬੀ ਕੱਲ ਕਿੰਨੇ ਪੈਸਿਆਂ ਦੀ ਚੱਬੀ ਸੀ..ਹੋਰ ਕੀ ਕੀ ਖਾਧਾ ਸੀ..ਨਲਕੇ ਦਾ ਚੋਰੀ ਕੀਤਾ ਕਾਬਲਾ ਕਿਥੇ ਲੁਕਾਇਆ..?
ਪੰਜ ਮਿੰਟਾ ਵਿੱਚ ਸਾਰੇ ਖੁਲਾਸੇ ਕਰਵਾ ਕੇ ਫੇਰ ਜੋ ਹਸ਼ਰ ਸਾਡਾ ਕੀਤਾ ਗਿਆ ਉਹ ਪੁਰਾਣੇ ਵੇਲਿਆਂ ਦੇ ਪੜ੍ਹੇ ਹੋਇਆਂ ਨੂੰ ਤੇ ਦੱਸਣ ਦੀ ਲੋੜ ਨਹੀਂ ਪਰ ਟੈਸਟ ਵਿਚੋਂ ਆਏ ਘੱਟ ਨੰਬਰਾਂ ਕਰਕੇ ਜੋ ਕੁੱਟ ਵੱਖਰੇ ਤੌਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
bakamaal likhde o harpreet g