ਇਕ 47 ਦੀ ਵੰਡ ਵਿੱਚ ਪਾਕਿਸਤਾਨ ਤੋਂ ਭਾਰਤ ਵਿਚ ਆਇਆ ਹੋਇਆ ਮੁੰਡਾ ਜਦੋਂ ਰਸਤੇ ਵਿਚ ਲੱਖਾਂ ਔਂਕੜਾ ਦਾ ਸਾਮ੍ਹਣਾ ਕਰਦਾ ਹੋਇਆ ਰੁਲਦਾ ਖੁਲਦਾ ਭਾਰਤ ਵਿਚ ਪਹੁੰਚਦਾ ਹੈ ਤਾਂ ਓ station ਤੇ ਬੈਠ ਕੇ ਖੌਰੇ ਕਿੰਨੇ ਦਿਨ ਉਸ train ਦਾ ਇੰਤਜ਼ਾਰ ਕਰਦਾ ਹੈ ਜਿਸ ਵਿਚ ਕੇ ਉਸਦਾ ਪਰਿਵਾਰ ਹੋਵੇ। ਕਾਫੀ ਦਿਨ ਗੁਜ਼ਰ ਜਾਂਦੇ ਹਨ ਪਰ ਉਸਦੇ ਪਰਿਵਾਰ ਦਾ ਕੋਈ ਅਤਾ ਪਤਾ ਨਈ ਲਗਦਾ। ਕਈ ਥਾਵਾਂ ਤੇ ਪਰਿਵਾਰ ਦੇ ਗੁੰਮ ਹੋਣ ਦੀ ਖਬਰ ਵੀ ਲਿਖੋਂਦਾ ਹੈ ਪਰ ਉਸਦੇ ਪਰਿਵਾਰ ਦੀ ਕੋਈ ਵੀ ਸੂਹ ਓਹਦੇ ਕੰਨੀ ਨਹੀਂ ਪੈਂਦੀ। ਆਖਿਰ ਓਸਨੂੰ ਇਕ ਗਰੀਬ ਆਦਮੀ ਜੋ ਕੇ ਲੋਕਾ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ,ਓਸ ਮੁੰਡੇ ਨੂੰ ਘਰ ਵਿਚ ਲੇ ਆਉਂਦਾ ਹੈ।ਇਹ ਆਦਮੀ ਓਸ ਮੁੰਡੇ ਨੂੰ ਨਿਰਬਲ ਕਹਿ ਕੇ ਬਲੋਨ ਲਗ ਜਾਂਦਾ ਹੈ। ਪਰ ਨਿਰਬਲ ਆਪਣੇ ਪਰਿਵਾਰ ਦੇ ਨਾਂ ਮਿਲਣ ਦੇ ਦੁੱਖ ਵਿਚ ਸਰੀਆ ਨਾਲ ਬੋਲਣਾ ਚਾਲਣਾ ਛੱਡ ਦਿੰਦਾ ਹੈ। ਪਾਵੇ ਕੇ ਓਹ ਬੋਲ ਸਕਦਾ ਹੈ ਫਿਰ ਵੀ ਉਸਦੇ ਚੁੱਪ ਰਹਿਣ ਦੀ ਆਦਤ ਕਾਰਨ ਲੋਕ ਓਸਨੂੰ ਗੂੰਗਾ ਸਮਜ਼ਨ ਲਗ ਜਾਂਦੇ ਹਨ।ਉਹ ਹਰ ਰੋਜ਼ ਆਪਣੇ ਆਪ ਤੇ ਆਪਣੇ ਰੱਬ ਨਾਲ ਖੌਰੇ ਕਿੰਨੀਆ ਗੱਲਾ ਕਰਦਾ ਹੈ।ਕੁਝ ਦਿਨਾਂ ਬਾਦ ਉਹ ਆਦਮੀ ਜਿਸਦੇ ਘਰ ਵਿਚ ਨਿਰਬਲ ਰਹਿ ਰਿਹਾ ਸੀ,ਓਸਦੀ ਵੀ ਮੌਤ ਹੋ ਜਾਂਦੀ ਹੈ।ਮੌਤ ਤੋਂ ਬਾਦ ਉਸ ਗਰੀਬ ਦੀ ਜਿੰਨੀ ਵੀ ਜ਼ਮੀਨ ਹੁੰਦੀ ਹੈ ਉਸ ਉੱਤੇ ਪਿੰਡ ਵਾਲੇ ਕਬਜ਼ਾ ਕਰ ਲੈਂਦੇ ਹਨ ਅਤੇ ਨਿਰਬਲ ਨੂੰ ਪਿੰਡ ਵਿਚੋ ਬਾਹਰ ਕਢ ਦਿੰਦੇ ਹਨ। ਕਿਉਂਕਿ ਪਾਕਿਸਤਾਨ ਤੋਂ ਆਏ ਹੋਣ ਕਾਰਨ ਲੋਕ ਵੀ ਉਸਨੂੰ ਜਿਆਦਾ ਪਸੰਦ ਨੲੀ ਕਰਦੇ।ਇਥੋਂ ਹੀ ਨਿਰਬਲ ਦੀ ਜ਼ਿੰਦਗੀ ਦਾ ਦੂਜਾ ਪੜਾ ਸ਼ੁਰੂ ਹੁੰਦਾ ਹੈ।ਉਹ ਫਿਰ ਤੋਂ ਰੁਲਦਾ ਖੁਲਦਾ ਕਿਸੇ ਦੂਸਰੇ ਪਿੰਡ ਪਹੁੰਚ ਜਾਂਦਾ ਹੈ।ਜਿੱਥੇ ਕੇ ਉਹ ਇਕ ਬੰਦ ਪਏ ਪੁਰਾਣੇ ਕੋਠੇ ਵਿਚ ਰਹਿਣ ਲਗ ਜਾਂਦਾ ਹੈ।ਉਹ ਜ਼ਿੰਦਗੀ ਨੂੰ ਜਿਊਣਾ ਬੰਦ ਕਰ ਦਿੰਦਾ ਹੈ। ਕੁਝ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਉਹ ਲੋਕਾਂ ਦੇ ਘਰੋ ਹੀ ਰੋਟੀ ਖਾ ਲੈਂਦਾ ਹੈ।ਹਜੇ ਵੀ ਕਿਤੇ ਨਾ ਕਿਤੇ ਓਸਨੂੰ ਆਸ ਹੁੰਦੀ ਹੈ ਕਿ ਓਸਦਾ ਪਰਿਵਾਰ ਜਿਉਂਦਾ ਹੈ ਅਤੇ ਉਹ ਉਸਨੂੰ ਜਰੂਰ ਮਿਲੇਗਾ।ਉਹ ਰੋਜ਼ ਆਪਣੀ ਮਾ ਨੂੰ ਯਾਦ ਕਰਦਾ ਹੈ ਅਤੇ ਰੋ ਪੈਂਦਾ ਹੈ।ਓ ਬਚਪਨ ਵਿਚ ਆਪਣੀ ਮਾਂ ਤੋ ਸੋਨੇ ਦੇ ਕੈਂਠੇ ਦੀ ਮੰਗ ਕਰਦਾ ਹੁੰਦਾ ਸੀ।ਜੋ ਕੇ ਉਸਦੀ ਮਾਂ ਓਸਨੂੰ ਗਰੀਬੀ ਦੇ ਕਾਰਨ ਲੇ ਕੇ ਨਹੀਂ ਦੇ ਸਕੀ ਸੀ।ਕਦੇ ਤਾਰਿਆ ਵੱਲ ਵੇਖ ਕੇ ਸੋਚਦਾ ਹੈ ਕਿ ਜੇਕਰ ਮੇਰੀ ਮਾ ਮਰ ਗਈ ਹੈ ਉਹ ਤਾਰਾ ਬਣ ਗਈ ਹੋਵੇਗੀ। ਪਰ ਫਿਰ ਤੋ ਆਪਣੇ ਆਪ ਨੂੰ ਝਿੜਕਦਾ ਹੋਇਆ ਕੇਂਦਾ ਹੈ ਕਿ ਜੇ ਮੇਰੀ ਮਾਂ ਮਰ ਗਈ ਹੁੰਦਾ ਤਾ ਮੇ ਜ਼ਿੰਦਾ ਕਿੱਦਾ ਰਹਿ ਸਕਦਾ ਹਾਂ।ਕਿਉਂਕਿ ਮੇਰੀ ਬੇਬੇ ਤਾ ਕੇਂਦੀ ਸੀ ਕੇ ਮੇਰੇ ਸਰੀਰ ਦੀ ਆਤਮਾ ਤੂੰ ਏ।ਫਰ ਜਦੋਂ ਆਤਮਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurwinder singh
very Imotional story..