ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ , ਸੂਰਜ ਤਾਂ ਬਹੁਤ ਠੰਡਾ ਸੀ,ਪਰ ਲੋਕਾਂ ਵੱਲ ਵੇਖ ਕੇ ਤਪਣ ਲੱਗ ਗਿਆ, ਨਿੱਤ ਦਾ ਹੂੰਦਾ ਉਸ ਮਲੂਕੜੀ ਤੇ ਅੱਤਿਆਚਾਰ, ਜੋ ਇਕ ਇਨਸਾਨ ਤਾਂ ਕੀ, ਇਕ ਪੱਥਰ ਨੂੰ ਵੀ ਪਿਘਲਾ ਸਕਦਾ ਸੀ, ਉਸਦੀ ਮਾਂ ਨੇ ਗੁੱਤਾਂ ਕਰਦੀ ਦੇ ਵਾਲ ਖਿੱਚ ਦੇਣੇ ਮਾਰਨੀਆ ਚਪੇੜਾਂ ਗਿੱਚੀ ‘ਚ ਬਿਨਾ ਕਿਸੇ ਗੱਲ ਤੋਂ, ਸ਼ਾਇਦ ਅਜਿਹੇ ਵਿਵਹਾਰ ਦੀ ਕਿਸੇ ਨੇ ਵੀ ਕਿਸੇ ਤੋਂ ਕਲਪਨਾ ਨਾ ਕੀਤੀ ਹੋਵੇ, ਜਾਣ ਤੋਂ ਪਹਿਲਾਂ ਤੇ ਸਕੂਲੋ ਆਉਂਣ ਤੋਂ ਬਾਅਦ,ਕੰਮ ਕਰਨਾ ਨੌਕਰਾਣੀ ਤੋਂ ਵੀ ਕਿਤੇ ਵੱਧ ਕੇ. ਦਾਦੀ ਦੀ ਭੈੜੀ ਝਾਂਕਣੀ,ਪਿਓ ਦਾ ਦੋ ਪੈੱਗ ਲਾ ਕੇ ਸੌਣਾ,ਦਾਦੇ ਦਾ ਜਾਗਦੇ ਹੋਏ ਅੱਖਾਂ ਮੀਚ ਲੈਣਾ,ਤੇ ਮਾਂ ਦਾ ਕਚੀਚੀਆਂ ਵੱਟਣਾ ਨਰਕ ਤੋਂ ਘੱਟ ਨਹੀਂ… ਇਹ ਮੇਰੀ ਕਲਪਨਾ ਦੀ ਉਸ ਉਤੇ ਹੋ ਰਹੇ ਜੁਲਮਾਂ ਦੀ ਹੱਦ ਨਹੀ ਸੀ, ਖੌਰੇ ਉਸ ਪਰਮਾਤਮਾ ਨੇ ਇਸ ਬੱਚੀ ਨਾਲ਼ ਕੀ ਵੈਰ ਕੱਢਿਆ ਸੀ,
ਸਮੇ ਦਾ ਦੂਸਰਾ ਪੜਾਅ ਤੇਜੀ ਨਾਲ ਉਸ ਵੱਲ ਵਧਦਾ ਆ ਰਿਹਾ ਸੀ,
ਜਵਾਨੀ ਮਸਤ ਮਲੰਗ ਹੁੰਦੀ ਹੈਂ,ਆਜਾਦ ਖਿਆਲੀ ਡਰ ਭੈਅ ਤੋਂ ਮੁਕਤ,ਇਸ਼ਕ ਦਾ ਨਾਗ ਵੀ ਜਵਾਨੀ ਨੂੰ ਹੀ ਡੰਗਦਾ ,ਧੁੱਪਾ ‘ਚ ਪਲਦੇ ਘਾਹ ਨੂੰ,ਪਾਣੀ ਦੀਆਂ ਦੋ ਬੂੰਦਾ ਹੀ ਕਾਫੀ ਹੁੰਦੀਆ ,ਨਵੀਂ ਜ਼ਿੰਦਗੀ ਦੇਣ ਲਈ,ਕੌੜੇ ਬੋਲ ਸਹਿੰਦੀ ਕੁੱਟ ਖਾਂਦੀ ਕੁੜੀ ਦਾ,ਪਿਆਰ ਭਰੇ ਬੋਲ ਬੋਲਣ ਵਾਲੇ,ਮੁੰਡੇ ਵੱਲ ਜਾਣਾ ਸੁਭਾਵਿਕ ਹੈ,ਕਿਉਂਕਿ ਔਰਤ ਵੀ,ਆਜਾਦ ਹੋਣਾ ਚਾਹੁੰਦੀ ਆ,ਪੰਛੀਆਂ ਵਾਂਗ..ਕਈ ਵਾਰ ਔਰਤ ਦਾ ਇਕ ਫੈਸਲਾ ਉਸਦੀ ਜਿੰਦਗੀ ਨੂੰ ਨਰਕ ਤੋਂ ਬੁਰੀ ਬਣਾ ਦਿੰਦਾ ਹੈ,
ਇਸਦੇ ਚੱਲਦੇ ਹੀ ਕੁੜੀ ਅਨਮੋਲ ਨਾਮੀ ਨੌਜਵਾਨ ਨਾਲ ਪੇ੍ਮ ਬੰਧਨ ਵਿਚ ਬੱਧੀ ਗਈ,ਜੋ ਉਸਦੇ ਪਿੰਡ ਦੇ ਗੁਰੂਦੁਆਰੇ ਵਿਚ ਰਹਿੰਦਾ ਸੀ, ਅਨਮੋਲ ਨੂੰ ਮਿਲਕੇ ਉਸਨੂੰ ਮਾਂ ਪਿਉ ਦੇ ਦਿਤੇ ਤਸੀਹੇ ਭੁੱਲ ਜਾਂਦੇ, ਸਾਰਾ ਦਿਨ ਤਾਨਿਆਂ ਮਾਰੀ ਜਿੰਦਗੀ ਦਾ ਦੁੱਖ ਸ਼ਾਮ ਵੇਲ਼ੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kirandeep Kaur
it is moralable story
jamna
bahut he vdea story Aa ji kudiyan di ta kismat vich he eda likhya hunda Aa