ਉਸ ਦਿਨ ਹਨੇਰਾ ਹੋਣ ਹੀ ਵਾਲਾ ਸੀ ਸ਼ਾਇਦ ਆਖਰੀ ਬੱਸ ਲੰਘ ਚੁੱਕੀ ਸੀ | ਕਿਰਨ ਪਿੰਡ ਜਾਣ ਲਈ ਅੱਡੇ ਚ ਖੜੀਆਂ ਇੱਕਾ ਦੁੱਕਾ ਸਵਾਰੀਆਂ ਵੱਲ ਘਬਰਾਈ ਹੋਈ ਦੇਖ ਰਹੀ ਸੀ । ਉਸ ਨੇ ਨਾਲ ਹੀ ਖੜੇ ਮੁੰਡੇ ਨੂੰ ਝਾਕਦਿਆਂ ਹੋਈਆਂ ਸਮਾਂ ਪੁੱਛਿਆ । ਸੁੱਖ ਨੇ ਫੋਨ ਕੱਢਿਆ ਅਤੇ ਨੌਂ ਵੱਜਣ ਵਾਲੇ ਨੇ ਇਹ ਕਹਿ ਕੇ ਫੋਨ ਜੇਬ ਵਿੱਚ ਪਾ ਲਿਆ ।
ਇੰਨੇ ਨੂੰ ਬੱਸ ਆਈ ਤੇ ਸਭ ਬੱਸ ਵਿੱਚ ਚੜ੍ਹ ਗਏ । ਥੋੜ੍ਹੀ ਦੂਰ ਜਾ ਕੇ ਬੱਸ ਨੇ ਅਗਲੇ ਅੱਡੇ ਤੋਂ ਸਵਾਰੀਆਂ ਚੱਕੀਆਂ । ਜਿਸ ਵਿਚੋਂ ਇੱਕ ਨਸ਼ੇ ਵਿੱਚ ਧੁੱਤ ਮੁੰਡਾ ਬਿਲਕੁਲ ਕਿਰਨ ਦੇ ਕੋਲ ਜਾ ਖੜਾ ਹੋਗਿਆ । ਕੁਝ ਚਿਰ ਬਰਦਾਸ਼ਤ ਕਰਨ ਤੋਂ ਬਾਅਦ ਕਿਰਨ ਆਪਣੀ ਸੀਟ ਤੋਂ ਉੱਠੀ ਅਤੇ ਸੁੱਖ ਲਾਗੇ ਸੀਟ ਤੇ ਜਾ ਬੈਠੀ । ਸੁੱਖ ਉਹ ਮੁੰਡਾ ਬੈਠਾ ਇਕ ਕਿਤਾਬ ਦੇ ਪੰਨੇ ਫਰੋਲ ਰਿਹਾ ਸੀ | ਕਿਰਨ ਨੂੰ ਆਪਣੇ ਕੋਲ ਬੈਠ ਵੇਖ ਸੁੱਖ ਨੇ ਆਪਣੀ ਕਿਤਾਬ ਬੈਗ ਵਿੱਚ ਪਾਈ ਤੇ ਉਸਦੀ ਸੁਰੱਖਿਆ ਲਈ ਵਧੇਰੇ ਚੇਤਨ ਮੁਦਰਾ ਵਿਚ ਬੈਠ ਗਿਆ ।
ਤਕਰੀਬਨ ਅੱਧੇ ਘੰਟੇ ਬਾਅਦ ਕਿਰਨ ਦਾ ਪਿੰਡ ਆ ਗਿਆ | ਕਿਰਨ ਬਸ ਦੀ ਤਾਕੀ ਕੋਲ ਜਾ ਕੇ ਖੜੀ ਹੋ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ