ਬਚਪਨ ਵਿੱਚ ਭੱਜੇ ਜਾਂਦੇ ਜੁਆਕਾਂ ਨੇ ਠੇਢਾ ਖਾ ਕੇ ਡਿੱਗ ਪੈਣਾ ਤਾਂ ਦਾਦੀਆਂ , ਨਾਨੀਆਂ ਨੇ ਕਹਿਣਾ “ਹਾਏ ਬੱਬਾ (ਰੱਬਾ)ਕੀੜੀ ਦਾ ਆਟਾ ਡੁੱਲ੍ਹ ਗਿਆ “
ਜਵਾਕਾਂ ਨੇ ਨੇ ਫੌਰੀ ਚੁੱਪ ਕਰ ਜਾਣਾ ਤੇ ਕੀੜੀ ਲੱਭਣ ਲੱਗ ਜਾਣਾ ।
ਉਦੋਂ ਵਿਹੜੇ ਕੱਚੇ ਹੋਣ ਕਰਕੇ ਠੇਡੇ ਵੀ ਲੱਗਦੇ ਰਹਿੰਦੇ ਸਨ ਤੇ ਜੇ ਜੁਆਕਾਂ ਨੇ ਕੀੜੇ-ਕੀੜੀਆਂ ਹੱਥਾਂ ਨਾਲ ਮਾਰ ਦੇਣੇ ਤਾਂ ਦਾਦੀਆਂ ਨੇ ਕਹਿਣਾ , “ਨਾ ਪੁੱਤ , ਕੀੜ੍ਹੇ-ਕੀੜੀਆਂ ਨੂੰ ਨੀਂ ਮਾਰੀਦਾ ਹੁੰਦਾ , ਪਾਪ ਲੱਗਦਾ !
ਰੱਬ ਦੇ ਜੀਅ ਐ .. ! “
ਉਦੋਂ ਤੋਂ ਪਾਪ ਅਤੇ ਪੁੰਨ ਦੇ ਪੂਰਨੇ ਬਚਪਨ ਦੇ ਕੋਰਿਆਂ ਵਰਕਿਆਂ ਤੇ ਪਾਏ ਜਾਂਦੇ ਸਨ ਤੇ ਵੱਡੇ ਹੋਣ ਤੱਕ ਉਹ ਆਦਤਾਂ ਦੇ ਰੂਪ ਵਿੱਚ ਪੱਕ ਜਾਂਦੇ ਸਨ ।
(ਕਿਸੇ ਨਾਲ ਸ਼ਪੈਸ਼ਲ ਮੱਥਾ ਨਹੀਂ ਖਪਾਉਣਾ ਪੈਂਦਾ ਸੀ ਚੰਗਾ ਸਿਖਾਉਣ ਲਈ ।)
ਜੇ ਕਿਸੇ ਗਰੀਬ ਮੰਗਤੇ ਨੇ ਰੋਟੀ ਲੈਣ ਆ ਜਾਣਾ ਤਾਂ ਪਹਿਲਾਂ ਇਹ ਗੱਲ ਸੁਣਨੀ , “ਕੁੜ੍ਹੇ ਵਿਚਾਰੇ ਨੂੰ ਰੋਟੀ ਫੜਾਓ , ਪੁੰਨ ਲੱਗੂਗਾ .. ਬੰਦਾ ਸੀਸਾਂ ਦਾ ਖੱਟਿਆ ਖਾਂਦਾ “
ਹਰੇਕ ਘਰਾਂ ਵਿੱਚ ਕੁੱਤਾ, ਬਿੱਲੀਆਂ , ਚਿੜੀਆਂ , ਪਾਲਤੂ ਪੰਛੀ ਜਾਨਵਰ ਆਮ ਸਨ ।
ਬਿੱਲੀ ਦੇ ਬਲੂੰਗੜਿਆਂ ਨੂੰ ਕਦੇ ਦਾਦੀ ਕੌਲੀ ਵਿੱਚ ਦੁੱਧ ਪਾ ਕੇ ਧਰਦੀ ਨਜ਼ਰ ਆਉਂਦੀ ,
ਕਦੇ ਬਿੱਲ਼ੀ ਦੇ ਵਲੂੰਧਰੇ ਪੰਛੀ ..ਸਹਿਕਦੇ ਹੋਏ ਸਬਾਤਾਂ ਵਿੱਚੋਂ ਲੱਭ ਜਾਂਦੇ ਤਾਂ ਦਾਦੀਆਂ , ਮਾਵਾਂ ਹਲਦੀ ਤੇ ਸਰੋਂ ਦਾ ਤੇਲ ਲਾਉਦੀਆਂ ਫਿਰਦੀਆਂ .. ਨਾਲੇ ਕਹਿੰਦੀਆਂ , “ਵਾਖਰੂ ਇਹਨਾਂ ਦੇ ਕਿਹੜਾ ਮਾਂ ਨੇ ਪੱਟੀ ਕਰ ਦੇਣੀ ਐ , ਵਿਚਾਰੇ ਪੀੜ ਨਾਲ ਮਰਦੇ ਹੋਣੇ ਐ ਰੱਬ ਦੇ ਜੀਅ ,
ਜੀਅ ਦਇਆ ਪ੍ਰਵਾਨ ਹੋਣੀ ਐ ਅੰਤ “
ਕਹਿ ਕੇ ਟੋਕਰੇ ਹੇਠ ਤਾੜ ਦੇਣਾ ਤੇ ਨਾਲ ਚੋਗ ਤੇ ਪਾਣੀ ਰੱਖ ਦੇਣਾ ।
ਇੱਕ ਤੰਦੂਰ ਤੇ ਕਈ ਘਰਾਂ ਦੀਆਂ ਰੋਟੀਆਂ ਦਾ ਪੱਕਣਾ ਆਮ ਜਿਹੀ ਗੱਲ ਸੀ ਨਾ ਬਾਲਣ ਦਾ ਹਿਸਾਬ ਕਰਨਾ ਤੇ ਨਾ ਕੀਹਨੇ ਕੀਹਦੀਆਂ ਪਕਾ ਦਿੱਤੀਆਂ ਇਹ ਸੋਚਣਾ ,
ਦੁਆਲੇ ਫਿਰਦੇ ਜੁਆਕਾਂ ਨੇ ਆਂਢ ਗੁਆਂਢ ਨਾਲ ਸਬਜ਼ੀ ਵਟਾ ਕੇ ਰੋਟੀ ਖਾ ਲੈਣੀ .. !!
ਘਰ ਵਿੱਚ ਆਈ ਥੋੜ੍ਹੀ ਵੀ ਚੀਜ਼ ਸਾਰਿਆਂ ਵਿੱਚ ਬਰਾਬਰ ਵੰਡ ਕੇ ਖਾਣੀ ਜਿਹੜੀ ਬੱਚਿਆਂ ਨੂੰ ਸਿਦਕਵਾਨ ਬਣਾਉਂਦੀ ਸੀ ਤੇ ਥੋੜ੍ਹੀ ਚੀਜ਼ ਵੀ ਸਬਰ ਪ੍ਰਦਾਨ ਕਰਦੀ ਸੀ ਅੱਜਕੱਲ੍ਹ ਹਰ ਘਰ ਵਿੱਚ ਖਾਣ ਵਾਲੇ ਬੇਸ਼ੁਮਾਰ ਪਦਾਰਥ ਨੀਤ੍ਹਾਂ ਭੁੱਖੀਆਂ ਦੀ ਬਾਤ ਪਾਉਂਦੇ ਹਨ ਕਿਉਕੇ ਘਰ ਵਿੱਚ ਬੈਠੇ ਬਜੁਰਗਾਂ ਤੋਂ ਉਹਲੇ ਕੀਤੇ ਜਾਂਦੇ ਹਨ …।
ਅਨਪੜ੍ਹ ਹੋਣ ਦੇ ਬਾਵਜੂਦ ਵੀ ਰੱਬ ਨੂੰ ਹਰ ਜਗ੍ਹਾ ਮੌਜੂਦ ਸਮਝਦੇ ਸਨ ਤੇ ਹਮਦਰਦੀ ਭਰੇ ਲਹਿਜੇ ਨਾਲ ਹਮੇਸ਼ਾ ਵਿਚਰਦੇ ।
ਪਿੰਡ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਹੋਣਾ ਤਾਂ ਸਭ ਨੇ ਆਪੋ ਆਪਣੇ ਘਰੋਂ ਸੂਟ ਬਿਸਤਰਾ ਦੇ ਕੇ ਆਉਣਾ ਤੇ ਕਹਿਣਾ
” ਧੀ ਧਿਆਣੀ ਐ , ਪੁੰਨ ਲੱਗੂਗਾ .. ! “
ਜੇ ਕਿਸੇ ਦੇ ਘਰ ਦੁੱਧ ਨਾ ਹੋਣਾ ਤਾਂ ਜਿੰਨਾ ਚਿਰ ਅਗਲੇ ਘਰ ਲਵੇਰਾ ਨਾ ਹੋ ਜਾਣਾ ਫਰੀ ਦੁੱਧ ਦੇਣਾ ਤੇ ਕਹਿਣਾ “ਵੰਡ ਕੇ ਖਾਣਾ ਚਾਹੀਦਾ , ਨੀਤ ਤਾਂ ਰੱਜਣੀਂ ਨੀਂ !
“ਰੱਬ ਦੀ ਡੈਰੀ ਚ ਤਾ ਸਾਬ੍ਹ ਹੋਉਗਾ ਈ ਚੰਗੇ ਕੰਮਾਂ ਦਾ “
ਲੰੜਵੰਦ ਬਜ਼ੁਰਗ ਦੇ ਘਰ ਰੱਬਤਰਸੀ ਕਰ ਦੋ ਵੇਲੇ ਰੋਟੀ ਭੇਜਣੀ ਤੇ ਕਹਿਣਾ “ਕੀ ਪਤਾ ਰੱਬ , ਕੀਹਦੇ ਭਾਗਾਂ ਦਾ ਦਿੰਦਾ ਐ , ਦਾਣੇ ਦਾਣੇ ਤੇ ਮੋਰ੍ਹ ਹੁੰਦੀ ਐ ! “ ਅਸੀਂ ਕੌਣ ਆਂ ਇਹਨਾਂ ਨੂੰ ਖਵਾਉਣ ਵਾਲੇ ਇਹ ਤਾਂ ਆਵਦੇ ਭਾਗਾਂ ਦਾ ਖਾਂਦੇ ਆ .. “
(ਅੱਜ ਵਾਂਗ ਮੈਂ ਮੈਂ ਨਹੀਂ ਸੀ ਹੁੰਦੀ )
ਪੰਛੀਆਂ ਨੂੰ ਚੋਗ ਖਿਲ੍ਹਾਰਨਾਂ, ਕੀੜਿਆਂ ਦੇ ਭੌਣ ਤੇ ਸਤਨਾਜਾ ਪਾਉਣਾ ਤੇ ਆਖਣਾ ਇਹਨਾਂ ਦੇ ਭਾਗਾਂ ਦਾ ਵੀ ਤਾਂ ਰਿਜਕ ਰੱਬ ਖੇਤਾਂ ਚ ਈ ਉਗਾਉਂਦਾ , ਅਸੀਂ ਇਹਨਾਂ ਦਾ ਕਿਉਂ ਖਾਈਏ …?
ਬੇ-ਜ਼ੁਬਾਨਿਆਂ ਦਾ ਖਾ ਕੇ ਕਿੱਥੇ ਲੇਖਾ ਦੇਣਾ .. ?
ਉਦੋਂ ਮੰਦਰਾਂ , ਗੁਰਦਵਾਰਿਆਂ ਵਿੱਚ ਸਿੱਖਿਆ ਉਪਦੇਸ਼ਿਕ ਕਥਾਵਾਂ ਨਹੀਂ ਹੁੰਦੀਆਂ ਸਨ ਨਾਂ ਹੀ ਪ੍ਰਚਾਰ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ