ਰੱਖੜੀ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਲੱਗ ਅਲੱਗ ਥਾਂਵਾਂ ਤੇ ਇਸਦੇ ਭਾਂਤ ਭਾਂਤ ਦੇ ਅਰਥ ਹਨ। ਕਈ ਲੋਕ ਇਦਾਂ ਸੋਚਦੇ ਹਨ ਕਿ ਇਸ ਦਿਨ ਭੈਣ ਵੀਰ ਦੇ ਰੱਖੜੀ ਬੰਨ੍ਹ ਕੇ ਉਸ ਤੋਂ ਆਪਣੀ ਰੱਖਿਆ ਕਰਨ ਦਾ ਧਰਵਾਸ ਲੈਂਦੀ ਹੈ। ਪਰ ਮੇਰੀ ਜ਼ਿੰਦਗੀ ਵਿੱਚ ਇਸ ਦੇ ਅਰਥ ਕੁਝ ਹੋਰ ਹਨ। ਰੱਬ ਦੀ ਕ੍ਰਿਪਾ ਨਾਲ ਸਾਡੇ ਪਰਿਵਾਰ ਦੀ ਫੁਲਵਾੜੀ ਵਿੱਚ ਧੀਆਂ ਦੀ ਇੱਕ ਬਹੁਤ ਹੀ ਖੂਬਸੂਰਤ ਤੇ ਭਰਵੀਂ ਕਿਆਰੀ ਹੈ। ਨਾਨਕੇ ਦਾਦਕੇ ਸਭ ਰਿਸ਼ਤੇਦਾਰਾਂ ਦੇ ਇਸ ਕਲੀ ਦੀ ਹੋਂਦ ਹੈ। ਜਨਮ ਤੋਂ ਲੈ ਕੇ ਹੁਣ ਤੱਕ ਭੈਣਾਂ ਦੇ ਪਿਆਰ ਦਾ ਨਿੱਘ ਮਾਣਦਾ ਰਿਹਾ। ਰੱਬ ਨੇ ਵੱਡੀਆਂ ਭੈਣਾਂ ਪ੍ਰੀਤੀ ਡਿੰਪੀ ਦੀਪੀ ਸੁੱਖੀ ਦੀਦੀ ਦੇ ਰੂਪ ਵਿੱਚ ਅਣਮੋਲ ਦਾਤਾਂ ਦਿੱਤੀਆਂ। ਫਿਰ ਅੱਗੇ ਰਿਸ਼ਤੇਦਾਰਾਂ ਦੇ ਘਰਾਂ ਦੀ ਰੌਣਕਾਂ ਦਾ ਵੀ ਪਿਆਰਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਚਲਦੀ ਜ਼ਿੰਦਗੀ ਦੀ ਤੌਰ ਵਿੱਚ ਹੀ ਦੋਸਤੀ ਦੇ ਰੂਪ ਵਿੱਚ ਕੁਝ ਕਲੀਆਂ ਨੇ ਮਹਿਕ ਖਿਲਾਰੀ। ਮੇਰੇ ਲਈ ਰੱਖੜੀ ਦੇ ਮਾਇਨੇ ਸ਼ਾਇਦ ਕੁਝ ਹੋਰ ਹੀ ਹਨ ਮੈਂ ਤਾਂ ਭੈਣਾਂ ਤੋਂ ਰੱਖੜੀ ਬਣਵਾ ਕੇ ਆਪਣੀ ਰੱਖਿਆ ਹੀ ਉਨ੍ਹਾਂ ਦੇ ਹੱਥੀਂ ਸੰਭਾਲ ਦਿੰਦਾ ਹਾਂ ਕਿਉਂਕਿ ਉਹ ਹਰ ਮੁਸ਼ਕਿਲ ਦੀ ਘੜੀ ਵਿਚੋਂ ਮੈਨੂੰ ਸਹੀ ਸਲਾਮਤ ਕੱਢਣ ਦੇ ਯੋਗ ਹਨ।
ਗੱਲ ਬਹੁਤ ਸਮਾਂ ਪਹਿਲਾਂ ਦੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਵੀ ਨਹੀਂ ਸ਼ਾਇਦ ਉਦੋਂ ਮੈਂ 5 ਕੁ ਸਾਲ ਦਾ ਸੀ। ਛੁੱਟੀਆਂ ਦੇ ਦਿਨ ਸਨ ਤੇ ਬਰਸਾਤ ਹੋ ਕੇ ਹਟੀ ਸੀ। ਛੁੱਟੀਆਂ ਕਰਕੇ ਪਟਿਆਲੇ ਤੋਂ ਹੈਪੀ ਲਵਲੀ ਭਾਜੀ ਤੇ ਮਨੀ ਦੀਦੀ ਹੋਣੀ ਵੀ ਆਏ ਹੋਏ ਸੀ। ਚਹੁ ਭੈਣ ਭਰਾ ਅਸੀਂ ਤੇ ਤਿੰਨੇ ਜਣੇ ਉਹ ਇਕੱਠੇ ਹੋ ਕੇ ਘਰਦੇ ਛੋਟੇ ਵਿਹੜੇ ਵਿੱਚ ਬੈਟ-ਬਾਲ ਖੇਡ ਰਹੇ ਸੀ। ਅਚਾਨਕ ਬਾਲ ਬਾਹਰ ਗਲੀ ਵਿੱਚ ਗਿਰ ਗਈ। ਛੋਟਾ ਹੋਣ ਕਰਕੇ ਖੇਡ ਵਿੱਚ ਮੇਰੀ ਸੇਵਾ ਬਾਲ ਚੁੱਕ ਕੇ ਲਿਆਉਣ ਦੀ ਸੀ। ਮੈਂ ਭੱਜ ਕੇ ਗਲੀ ਵਿੱਚ ਗਿਆ ਤੇ ਬਾਕੀ ਸਾਰੇ ਪੌੜੀਆਂ’ਚ ਖੜ੍ਹ ਕੇ ਮੈਨੂੰ ਬਾਲ ਤੱਕ ਪਹੁੰਚਣ ਲਈ ਦਿਸ਼ਾ ਨਿਰਦੇਸ਼ ਦੇਣ ਲੱਗੇ। ਅਖੀਰ ਗੇਂਦ ਲੱਭ ਗਈ ਤੇ ਮੈਂ ਉਹ ਅੰਦਰ ਵਗਾਹ ਮਾਰੀ ਤੇ ਬਚਪਨ ਦੀ ਬੇਪ੍ਰਵਾਹੀਆਂ ਦੇ ਚਲਦੇ ਮੈਨੂੰ ਬਾਥਰੂਮ ਆਇਆ ਤੇ ਮੈਂ ਗਲੀ ਵਿੱਚ ਹੀ ਕਰਨ ਲੱਗੇ ਨੇ ਬਿਜਲੀ ਦੇ ਲੋਹੇ ਦੇ ਖੰਬੇ ਨੂੰ ਹੱਥ ਪਾ ਲਿਆ। ਮੀਂਹ ਪਿਆ ਹੋਣ ਕਰਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ