“ਭਲਾ ਆਦਮੀ”
ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿਣ ਵਾਲਾ ਉਹ ਬਜੁਰਗ ਆਦਮੀ ਹੀ ਸੀ ਜਿਸ ਦੀ ਪਤਨੀ ਕੁਝ ਦਿਨ ਪਹਿਲਾ ਹੀ ਰੁਖਸਤ ਹੋ ਗਈ ਸੀ। ਇਕ ਪੁੱਤ ਵੀ ਹੋਇਆ ਪਰ ਕਿਸਮਤ ਵਿੱਚ ਉਸ ਨੂੰ ਜਵਾਨ ਹੁੰਦੇ ਦੇਖਣਾ ਲਿਖਿਆ ਹੀ ਨਹੀ ਸੀ।
ਹੁਣ ਪੂਰਾ ਘਰ ਉਸਨੂੰ ਖਾਣ ਨੂੰ ਆਉਦਾ ਸੀ। ਆਪਣਾ ਦਿਲ ਲਾਉਣ ਦੇ ਲਈ ਉਸਨੇ ਕੁਝ ਕੁਤੇ ਪਾਲ ਲਏ।
ਉਸ ਦੇ ਗੁਆਂਢ ਵਿੱਚ ਰਹਿਣ ਵਾਲਾ ਕੁਲਵੰਤ ਸਿੰਘ ਜਿਸਨੂੰ ਆਪਣੇ ਪੈਸੇ ਦਾ ਹੰਕਾਰ ਸੀ ਉਹ ਇਸ ਘਰ ਨੂੰ ਸਸਤੇ ਮੁੱਲ ਤੇ ਖਰੀਦਣਾ ਚਾਹੁੰਦਾ ਸੀ ਪਰ ਉਹ ਬਜੁਰਗ ਆਪਣੇ ਇਸ ਘਰ ਨੂੰ ਕਿਸੇ ਵੀ ਹਾਲ ਵੇਚਣਾ ਨਹੀ ਚਾਹੁੰਦਾ ਸੀ।
ਬਜੁਰਗ ਦੇ ਕੋਲ ਗੁਆਂਢ ਦੇ ਬੱਚੇ ਵੀ ਖੇਡਣ ਆਉਦੇ ਸਨ ਕਿਉਕਿ ਉਸ ਨੇ ਛੋਟੇ ਵੱਡੇ ਕੁਤੇ ਪਾਲੇ ਹੋਏ ਸੀ। ਉਸਦੇ ਗੁਆਂਢ ਵਿੱਚ ਇਕ ਮੇਹਰ ਸਿੰਘ ਨਾ ਦਾ ਵਿਅਕਤੀ ਵੀ ਰਹਿੰਦਾ ਸੀ ਜਿਸ ਨੇ ਬਹੁਤ ਸਾਰੀਆਂ ਮੁਰਗੇ-ਮੁਰਗੀਆਂ ਪਾਲੀਆਂ ਹੋਈਆਂ ਸਨ।
ਬਜੁਰਗ ਹੁਣ ਕਾਫੀ ਖੁਸ਼ ਰਹਿੰਦਾ ਸੀ ਪਰ ਉਸ ਦੀ ਇਹ ਖੁਸ਼ੀ ਕੁਲਵੰਤ ਸਿੰਘ ਤੋ ਜਰੀ ਨਾ ਜਾਦੀ।
ਕੁਲਵੰਤ ਸਿੰਘ ਬਸ ਉਸ ਘਰ ਨੂੰ ਹੱਥਿਆਉਣਾ ਚਾਹੁੰਦਾ ਸੀ। ਬਜੁਰਗ ਦਾ ਕੋਈ ਰਿਸ਼ਤੇਦਾਰ ਵੀ ਨਹੀ ਸੀ।
ਬਜੁਰਗ ਨੂੰ ਸਬਕ ਸਿਖਾਉਣ ਦੇ ਲਈ ਕੁਲਵੰਤ ਸਿੰਘ ਨੇ ਇਕ ਯੋਜਨਾ ਬਣਾਈ ਉਸ ਨੇ ਬਾਹਰ ਫਿਰਦੀਆਂ ਮੇਹਰ ਸਿੰਘ ਦੀਆ ਕੁਝ ਮੁਰਗੀਆਂ ਮਾਰ ਦਿਤੀਆਂ ਤੇ ਸਾਰਾ ਦੋਸ਼ ਉਸ ਬਜੁਰਗ ਦੇ ਕੁਤਿਆ ਤੇ ਲਾ ਦਿੱਤਾ।
ਅਮੀਰ ਹੋਣ ਕਰਕੇ ਕੁਲਵੰਤ ਸਿੰਘ ਦੀ ਗਲ ਤੇ ਉਸਨੇ ਯਕੀਨ ਕਰ ਲਿਆ ਤੇ ਪੁਲਿਸ ਨੂੰ ਦਸ ਕੇ ਉਸ ਦੇ ਸਾਰੇ ਕੁੱਤੇ ਚਕਵਾ ਦਿੱਤੇ। ਜੋ ਬੱਚੇ ਉਸ ਕੋਲ ਖੇਡਣ ਆਉਦੇ ਸਨ ਉਹਨਾ ਦੇ ਘਰ ਦਿਆ ਨੂੰ ਵੀ ਉਸਨੇ ਇਹ ਕਿਹਾ “ਕਿ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ