ਭੋਲਾ ਪ੍ਰਧਾਨ !
ਮੀਂਹ ਤੋਂ ਬਾਅਦ ਯੂਰੀਆ ਖਾਦ ਤੋਂ ਸੱਖਣੀ, ਪੀਲੀ ਪੈ ਰਹੀ ਕਣਕ ਭਾਵੇਂ ਭੋਲੇ ਨੂੰ ਵਾਜਾਂ ਮਾਰ ਰਹੀ ਸੀ ਪਰ ਦੋ ਕਿਲਿਆਂ ਦੇ ਮਾਲਕ ਭੋਲੇ ਨੂੰ ਅੱਜਕੱਲ੍ਹ ਟਾਈਮ ਹੀ ਕਿੱਥੇ ਸੀ। ਦਰਅਸਲ ਨਾਮ ਦਾ ਹੀ ਨਹੀਂ ਮੰਨ੍ਹ ਦਾ ਵੀ ਤਾਂ ਭੋਲਾ ਈ ਹੈ, ਭੋਲਾ। ਬੁੱਢੇ ਮਾਂ-ਬਾਪੂ ਤੇ ਘਰਵਾਲੀ ਤਾਂ ਉਹਨੂੰ ਰਾਜਨੀਤੀ ਤੋਂ ਪਾਸੇ ਹੋਣ ਤੇ ਘਾਗ ਲੀਡਰਾਂ ਮਗਰ ਲੱਗਣ ਤੋਂ ਰੋਜ ਹੀ ਵਰਜਦੇ ਰਹੇ ਪਰ ਵੱਡੀ ਪਾਰਟੀ ਦੇ ਐਮ ਐਲ ਏ ਉਮੀਦਵਾਰ ਜਰਨੈਲ ਸਿੰਘ ਵੱਲੋਂ ਨਿੱਤ ਹੀ ਭੋਲੇ ਦੇ ਮੋਬਾਈਲ ਤੇ ਪਰਸਨਲ ਫੋਨ ਆਉਣ ਨਾਲ ਭੋਲਾ ਆਪਣੇ-ਆਪ ਨੂੰ ਇੰਟਰਨੈਸ਼ਨਲ ਲੀਡਰ ਸਮਝਣ ਲੱਗ ਪਿਆ ਸੀ। ਭਾਵੇਂ ਆੜਤੀਏ ਦੀ ਲਾਲ ਵਹੀ ਤੇ ਟੁੱਟੀ ਜਿਹੀ ਪੰਜਾਬੀ ‘ਚ ਭੋਲਾ ਲਿੱਖ, ਉਹ ਦੋ ਵਾਰੀ ਦਸ-ਦਸ ਹਜ਼ਾਰ ਲੈ ਆਇਆ ਸੀ, ਪਰ ਜਰਨੈਲ ਸਿੰਘ ਵੱਲੋਂ ਉਹਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਦੇ ਦਿੱਤੇ ਹੋਏ ਅਹੁਦੇ ਦੀ ਗਰਮੀ ਅੱਗੇ ਭੋਲੇ ਨੂੰ ਆੜਤੀਏ ਦਾ ਤਿੰਨ ਰੁਪਈਆ ਸੈੰਕੜਾ ਵਿਆਜ ਮਾਮੂਲੀ ਹੀ ਜਾਪ ਰਿਹਾ ਸੀ। ਦਰਅਸਲ ਜਰਨੈਲ ਸਿੰਘ ਤੋਂ ਜਿਆਦਾ ਚੁਸਤ ਉਸਦਾ ਪੀ ਏ ਗੋਰਾ ਸੀ, ਗੋਰੇ ਨੂੰ ਪਤਾ ਸੀ ਕਿ ਪਿੰਡਾਂ ਦੇ ਜਿਆਦਾਤਰ ਸਰਪੰਚ ਤਾਂ ਪੰਜ ਸਾਲ ਗਰਾਂਟਾ ਖਾ ਕੇ ਪਾਰਟੀ ਬਦਲਣ ਨੂੰ ਫਿਰਦੇ ਨੇ, ਨਾਲੇ ਉਹ ਪੱਲਿਓਂ ਪੈਸੇ ਨਹੀਂ ਲਾਉਂਦੇ ਹੁੰਦੇ। ਗੋਰੇ ਨੇ ਇਸ ਤਿੰਨ ਮਹੀਨੇ ਦੇ ਚੋਣ ਪ੍ਰਚਾਰ ਲਈ ਹਰੇਕ ਪਿੰਡ ਚੋਂ ਲਾਲਚ ਦੇ ਕੇ ਮੁਰਗੀਆਂ ਲੱਭ ਲਈਆਂ, ਜੋ ਆਪਦਾ ਕੰਮਕਾਰ ਛੱਡ ਕੇ ਹਰ ਵੇਲੇ ਪੰਜ-ਸੱਤ ਬੰਦੇ ਨਾਲ ਲੈ ਕੇ ਜਰਨੈਲ ਸਿੰਘ ਦਾ ਪ੍ਰਚਾਰ ਕਰਨ ਤੇ ਇਸੇ ਲੜੀ ‘ਚ ਪਿੰਡ ਦੇ ਹੀ ਵਿਹਲੜ ਰੋਮੇ ਨੇ ਗੋਰੇ ਨਾਲ ਭੋਲੇ ਦੀ ਮਿਲਣੀ ਕਰਾ ਦਿੱਤੀ।
ਇਕ ਦੋ ਮਿਲਣੀਆਂ ‘ਚ ਤਾਂ ਭੋਲੇ ਨੂੰ ਕੁੱਝ ਖਾਸ ਨਹੀਂ ਲੱਗਿਆ। ਫੇਰ ਇਕ ਦਿਨ ਐਮ ਐਲ ਏ ਜਰਨੈਲ ਸਿੰਘ ਤੇ ਨਾਲ ਦੀ ਕੁਰਸੀ ਤੇ ਬੈਠੇ ਗੋਰੇ ਨੇਂ ਭੋਲੇ ਨੂੰ ਐਮ ਐਲ ਏ ਸਾਬ੍ਹ ਨਾਲ ਮਿਲਾਉਂਦਿਆਂ ਕਿਹਾ,”ਜਨਾਬ ਇਹ ਗੁਰਦੀਪ ਸਿੰਘ ਏ ਸਰਾਵਾਂ ਪਿੰਡ ਦਾ, ਬਹੁਤ ਹੀ ਮਿਹਨਤੀ ਵਰਕਰ ਏ”। ਘਾਗ ਸਿਆਸਤਦਾਨ ਜਰਨੈਲ ਸਿੰਘ, ਪੀ ਏ ਗੋਰੇ ਦਾ ਇਸ਼ਾਰਾ ਸਮਝ ਗਿਆ,”ਓ ਯਾਰ ਇਹ ਗੁਰਦੀਪ ਨਹੀਂ ਏ ਤਾਂ ਭੋਲਾ ਏ, ਮੇਰਾ ਛੋਟਾ ਵੀਰ। ਲੈ ਬਈ ਭੋਲੇ ਇਸ ਵਾਰ ਤਿਆਰ ਰਹੀਂ ਆਪਾਂ ਤੈਨੂੰ ਹੀ ਸਰਪੰਚ ਬਣਾਉਣਾ ਏ”। ਗੋਰੇ ਤੇ ਐਮ ਐਲ ਏ ਦਾ ਚਲਾਇਆ ਤੀਰ ਸਹੀ ਟਿਕਾਣੇ ਤੇ ਲੱਗਿਆ, ਭੋਲਾ ਸਰਪੰਚੀ ਦੇ ਸੁਪਨੇ ਲੈਣ ਲੱਗ ਪਿਆ, ਨਾਲ ਹੀ ਜਰਨੈਲ ਸਿੰਘ ਨੇ ਗਰਮ ਲੋਹੇ ਤੇ ਹਥੌੜਾ ਮਾਰਦਿਆਂ ਉਹਨੂੰ ਪਾਰਟੀ ਦੇ ਕਿਸਾਨ ਵਿੰਗ ਦਾ ਬਲਾਕ ਦਾ ਮੀਤ ਪ੍ਰਧਾਨ ਲਾ ਦਿੱਤਾ। ਹੁਣ ਸਟੈਂਡਰਡ ਤਾਂ ਬਣਾਉਣਾ ਹੀ ਸੀ, ਪ੍ਰਾਈਵੇਟ ਬੈਂਕ ‘ਚ ਕਿੱਲਾ ਗਹਿਣੇ ਧਰਿਆ ਤੇ ਪੰਜ ਲੱਖ ਦੀ ਸੈਕੰਡ ਹੈਂਡ ਗੱਡੀ ਖਰੀਦ ਲਈ, ਪੜ੍ਹਿਆ ਤਾਂ ਭਾਵੇਂ ਭੋਲਾ ਘੱਟ ਹੀ ਸੀ ਪਰ ਹੁਣ ਅਬੋਹਰ ਤੋਂ ਸਵਾਏ ਮਹਿੰਗੇ ਚਿੱਟੇ ਕੁੜਤੇ ਪਜਾਮਿਆਂ ‘ਚ ਫੱਬਦਾ ਪੂਰਾ ਸੀ। ਉਪਰੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sarbjitkaursahota198@gmail.com
ਕਹਾਣੀ