ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ ਬੰਦੋਬਸਤ ਕਰ ਦਿੱਤਾ ਹੈ। ੳਸ ਦੀ ਕਹੀ ਗੱਲ ਝੂਠ ਜਾਪ ਦੀ ਦਿਖਾਈ ਦਿੱਤੀ। ਰਸੋਈ ਵਿਚ ਕੁਝ ਵੀ ਖਾਣ ਲਈ ਨਹੀਂ ਸੀ , ਸਿਰਫ਼ ਭਾਂਡੇ ਤੇ ਕੁਝ ਖਾਣਾ ਖਾਣ ਵਾਲੇ ਡਿਨਰ ਸੈੱਟ ਦਿਖਾਈ ਦੇ ਰਹੇ ਹਨ । ਉਹ ਦੋਵੇਂ ਰਸੋਈ ਵਿੱਚ 2 ਫਿਰਜ਼ ਵੱਲ ਵਧੀਆਂ ਤੇ ਫਿਰ ਜਦੋਂ ਖੋਲ ਕੇ ਦੇਖਿਆ ਤਾਂ ਉਹਨਾਂ ਵਿੱਚ ਮਾਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਦੋਵੇਂ ਫਿਰਜ਼ ਮਾਸ ਨਾਲ ਭਰੇ ਹੋਏ ਹਨ। ਉਹ ਫਿਰਜ਼ ਬੰਦ ਕਰ ਬਾਰ ਆ ਸਭ ਨੂੰ ਦੱਸਦੀਆਂ ਹਨ , ਰਸੋਈ ਵਿੱਚ ਮਾਸ ਤੋਂ ਇਲਾਵਾ ਕੋਈ ਹੋਰ ਚੀਜ਼ ਖਾਣ ਲਈ ਨਹੀਂ ਹੈ। ਜਗਦੀਪ ਇਹ ਸੁਣ ਕਾਫ਼ੀ ਖ਼ੁਸ਼ ਹੋ ਕੇ ਬੋਲਿਆ ਵਾ ਬਾਈ ਅੱਜ ਤਾ ਮਜ਼ਾ ਆਗਿਆ ਮੀਟ ਚੱਲੂ, ਪਰ ਰੀਨਾ ਤੇ ਸ਼ਰਮਾ ਮਾਸ ਖਾਣਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਸਾਡਾ ਕੀ ਬਣੇਗਾ , ਸਭ ਕੁਝ ਟਾਈਮ ਸੋਚਦੇ ਹਨ। ਦਿਲਪ੍ਰੀਤ ਨੂੰ ਯਾਦ ਆਉਂਦਾ ਕਿ ਬੰਗਲੇ ਦੀ ਦੇਖ ਰੇਖ ਕਰਨ ਵਾਲੇ ਨੇ ਕਿਹਾ ਸੀ ਬੰਗਲੇ ਦੇ ਸੱਜੇ ਪਾਸੇ 1km ਤੇ ਦੁਕਾਨਾਂ ਹਨ। ਉਹ ਜਲਦੀ ਨਾਲ ਬੋਲਿਆ ਆਪਾ ਦੁਕਾਨ ਤੋਂ ਕੁਝ ਖਾਣ ਲਈ ਲੈ ਆਉਂਣੇ ਹਾਂ, ਸਭ ਥੋੜਾ ਬਾਹੇਤਰ ਮਹਸੂਸ ਕਰਦੇ ਹਨ । ਲੋ ਜੀ ਜੋ ਸੱਚ ਹੁੰਦਾ ਹੈ ਉਹ ਦਿਖਾਈ ਨਹੀਂ ਦਿੰਦਾ ਜੋ ਦਿਖਾਈ ਦਿੰਦਾ ਹੈ, ਉਹ ਸੱਚ ਨਹੀਂ ਹੁੰਦਾ, ਦਿਲਪ੍ਰੀਤ ਕਹਿੰਦਾ ਮੈਂ ਇਕੱਲਾ ਜਾ ਕੇ ਕੁੱਝ ਖਾਣ ਲਈ ਲੈ ਆਉਂਦਾ ਹਾਂ , ਸੁਮਨ ਉਸ ਦੀ ਸਹੇਲੀ ਬੋਲੀ ਇਨ੍ਹਾਂ ਹਨੇਰਾ ਹੈ ਮੈਂ ਵੀ ਤੇਰੇ ਨਾਲ ਚਲਦੀ ਹਾ ਪਰ ਦਿਲਪ੍ਰੀਤ ਮਨਾ ਕਰ ਦਿੰਦਾ ਹੈ। ਦਿਲਪ੍ਰੀਤ ਬੰਗਲੇ ਚੋ ਬਾਹਰ ਆਇਆ ਤੇ ਗੱਡੀ ਨੂੰ ਚਾਬੀ ਲਗਾ ਬਾਰੀ ਖੋਲਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਬੰਗਲੇ ਦੀ ਦੂਸਰੀ ਮੰਜ਼ਿਲ ਦੀ ਖਿੜਕੀ ਤੇ ਪੈਂਦੀ ਹੈ ਉਸ ਵਿੱਚ ਕੁੱਝ ਬੇਹੱਦ ਡਰਾਵਣਾ ਪਰਛਾਵਾਂ ਨਜ਼ਰ ਆਉਂਦਾ ਹੈ। ਉਹ ਪਹਿਲਾਂ ਤਾਂ ਕਾਫੀ ਡਰ ਜਾਂਦਾ ਹੈ, ਪਰ ਬਾਅਦ ਵਿੱਚ ਸੋਚਦਾ ਹੈ ਕੋਈ ਉਸ ਦਾ ਦੋਸਤ ਹੀ ਹੈ ਜੋ ਉਪਰਲੀ ਮੰਜ਼ਿਲ ਤੇ ਗਿਆ ਹੈ। ਦਿਲਪ੍ਰੀਤ ਗੱਡੀ ਸਟਾਰਟ ਕਰ ਬੈਕ ਕਰ ਦਰਵਾਜ਼ੇ ਵੱਲ ਨੂੰ ਮੋੜ ਦਾ ਹੈ ਤਾਂ ਖਿੜਕੀ ਵਿਚੋਂ ਲੰਬੇ ਵਾਲ, ਜਿਸਮ ਖੂਨ ਨਾਲ ਲੱਥਪੱਥ, ਬੜਾ ਅਜ਼ੀਬ ਚਹਿਰਾ ਤੇ ਬਹੁਤ ਹੀ ਭਿਅੰਕਰ ਰੂਪ ਵਿੱਚ ਦਿਖਾਈ ਦੇਣ ਵਾਲੀ ਇਕ ਔਰਤ ਦੇ ਰੂਪ ਵਿਚ ਉਸ ਗੱਡੀ ਨੂੰ ਜਾਂਦੇ ਦੇਖ ਦੀ ਹੈ, ਤੇ ਲੁਪਤ ਹੋ ਜਾਂਦੀ ਹੈ। ਦਿਲਪ੍ਰੀਤ ਉਹ ਆਦਮੀ ਦੇ ਦੱਸੇ ਹੋਏ ਰਾਸਤੇ ਤੇ ਚਲਦੇ ਹੋਏ ਉਨ੍ਹਾਂ ਦੁਕਾਨਾਂ ਤੇ ਪਹੁੰਚ ਦਾ ਹੈ ਜੋ ਬੰਗਲੇ ਤੋਂ ਕੁਝ ਕੀ ਦੂਰੀ ਤੇ ਸਨ। ਉਹ ਗੱਡੀ ਚੋਂ ਉਤਰਦਾ ਹੈ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sponsored football jass 10
please jldi next story upload kro g
Navprret kaur
bhught hi vadiya story aa pls jldi next part post aa and keep it up