ਪਿਛਲੇ ਭਾਗ ਵਿੱਚ ਤੁਸੀਂ ਪੜਿਆ ਦਿਲਪ੍ਰੀਤ ਤੇ ਚੁੜੇਲ ਹਮਲਾ ਕਰ ਦਿੰਦੀ ਹੈ। ਦਿਲਪ੍ਰੀਤ ਦੇ ਇੱਕ ਉਸ ਮਾਂ ਦਵਾਰਾ ਪਹਿਨਿਆ ਗੱਲ ਵਿਚ ਤਵੀਤ ਵਾਲੀ ਢੋਲਕੀ ਹੁੰਦੀ ਹੈ । ਜਦੋਂ ਹੀ ਚੁੜੇਲ ਲਾਗੇ ਆਉਂਦੀ ਹੈ ਤਾਂ ਉਸ ਨੂੰ ਕਰੰਟ ਲੱਗਣ ਜਿੰਨਾ ਝੱਟਕਾ ਲੱਗਦਾ ਹੈ। ਤੇ ਉਹ ਉਥੇ ਹੀ ਲੁਪਤ ਹੋ ਜਾਂਦੀ ਹੈ। ਦਿਲਪ੍ਰੀਤ ਜਲਦੀ ਨਾਲ ਹੇਠਾਂ ਆਪਣੇ ਦੋਸਤਾਂ ਕੋਲ ਆਉਂਦਾ ਹੈ। ਉਹ ਸਾਰੇ ਗੱਡੀ ਵੱਲ ਭੱਜਦੇ ਹਨ ਤੇ ਸਾਰੇ ਸਵਾਰ ਹੋ ਜਾਂਦੇ ਹਨ। ਗੱਡੀ ਨੂੰ ਦਿਲਪ੍ਰੀਤ ਸਟਾਰਟ ਕਰ ਮੋੜਦਾ ਹੈ ਤਾਂ ਸਾਮਣੇ ਦੇਖ ਹੈਰਾਨ ਹੋ ਜਾਂਦਾ ਹੈ। ਬੰਗਲੇ ਦਾ ਬਾਹਰਲਾ ਦਰਵਾਜਾ ਬੰਦ ਹੋ ਜਾਂਦਾ ਹੈ। ਉਹ ਉਤਰ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ । ਪਰ ਉਸ ਨੂੰ ਤਾਲਾ ਲਗਾ ਹੁੰਦਾ ਹੈ । ਬਾਕੀ ਦੋਸਤ ਵੀ ਗੱਡੀ ਚੋ ਉਤਰ ਇਹ ਹਾਲ ਦੇਖਦੇ ਹਨ । ਸ਼ਰਮਾ ਕੁੱਝ ਸੋਚਦਾ ਹੈ, ਇਹ ਤਾਲਾ ਤੌੜ ਦਿੰਦਾ ਹਾਂ, ਉਹ ਦਿਲਪ੍ਰੀਤ ਨੂੰ ਕਹਿੰਦਾ ਹੈ, ਕੋਈ ਹਥੋੜੀ ਲੱਬਦੇ ਹਾ, ਇਸ ਤਾਲੇ ਦਾ ਕਾਮ ਤਮਾਮ ਕਰਨ ਲਈ , ਸਾਰੇ ਜਾਣੇ ਬਗਲੇ ਵੱਲ ਵਧਦੇ ਹਨ । ਤਾਂ ਬੰਗਲੇ ਦੇ ਪਿਛਲੇ ਪਾਸੇ ਤੋਂ ਚੀਕਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਉਹ ਸਾਰੇ ਡਰ ਨਾਲ ਕੰਬਦੇ ਹੋਏ ਉਧਰ ਨੂੰ ਚੱਲ ਪਏ । ਜਦੋਂ ਉਹਨਾਂ ਬੰਗਲੇ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ,ਇਹ ਉਹੀ ਆਦਮੀ ਸੀ ਜੋ ਇਸ ਬੰਗਲੇ ਦੀ ਦੇਖ ਰੇਖ ਕਰਦਾਂ ਸੀ। ਉਸ ਦੀ ਇੱਕ ਲੱਤ ਚੌ ਖੂਨ ਨਿਕਲ ਰਿਹਾ ਸੀ, ਤੇ ਦੇਖ ਕੇ ਇੰਜ ਲਗਦਾ ਸੀ ਜਿਵੇਂ ਕਿਸੇ ਨੇ ਨਹੁੰਆਂ ਨਾਲ ਲੱਤ ਤੇ ਹਮਲਾ ਕੀਤਾ ਹੋਵੇ । ਸੁਮਨ ਉਸ ਦੀ ਲੱਤ ਤੇ ਕੋਲ ਪੈ ਉਸ ਦੇ ਸਾਫੇ ਨਾਲੋਂ ਕਪੜਾ ਪਾੜ ਕੇ ਕਪੜਾ ਵਲੇਟ ਦੀ ਹੈ। ਤੇ ਉਸ ਨੂੰ ਬੰਗਲੇ ਬਾਰੇ ਸੁਵਾਲ ਕਰ ਦੀ ਹੈ। ਤਹਾਨੂੰ ਇਸ ਬਾਰੇ ਵਿੱਚ ਤਾ ਸਭ ਕੁਝ ਪਤਾ ਹੋਵੇਗਾ । ਫਿਰ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ, ਉਹ ਕਰਮਚਾਰੀ ਜਵਾਬ ਦਿੰਦਾ ਹੈ । ਕਿ ਉਹ ਚੁੜੇਲ ਇਸ ਘਰ ਦੀ ਮਾਲਕਣ ਹੀ ਹੈ। ਉਸ ਦਾ ਪਤੀ ਉਸ ਨੂੰ ਛੱਡ ਦੂਸਰੀ ਅੌਰਤ ਨੂੰ ਪਸੰਦ ਕਰਦਾ ਸੀ ਤੇ ਫਿਰ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ, ਇਹ ਸਭ ਮਾਲਕਣ ਤੋਂ ਜਰ ਨਹੀਂ ਹੋਇਆ ਤੇ, ਉਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਫਿਰ ਹੋਇਆ ਅਜ਼ੀਬ ਖੇਲ ਮਾਲਕਣ ਦਾ ਪਤੀ ਤੇ ਉਸ ਦੀ ਦੂਜੀ ਬੀਵੀ ਨੂੰ ਬੰਗਲੇ ਅੰਦਰ ਹਰ ਜਗ੍ਹਾ ਮਾਲਕਣ ਨਜ਼ਰ ਆਉਂਣ ਲੱਗੀ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਪ੍ਰੇਸ਼ਾਨ ਕਰਨ ਲਗੀਆਂ , ਫਿਰ ਉਹਨਾਂ ਨੇ ਤਾਂਤਰਿਕ ਨੂੰ ਬੁਲਾ ਕੇ ਚੁੜੇਲ ਦਾ ਰੂਪ ਬਣ ਚੁੱਕੀ ਮਾਲਕਣ ਨੂੰ ਬੰਗਲੇ ਦੀ ਉਪਰਲੀ ਮੰਜ਼ਿਲ ਵਿੱਚ ਇੱਕ ਕਮਰੇ ਚ ਤੰਤਰਾ ਮੰਤਰਾਂ ਨਾਲ ਕੈਦ ਕਰ ਦਿੱਤਾ । ਉਸ ਤੋਂ ਬਾਅਦ ਮਾਲਕਣ ਦਾ ਪਤੀ ਤੇ ਦੂਜੀ ਬੀਵੀ ਕਿਸੇ ਜਗ੍ਹਾ ਸ਼ਹਿਰ ਵਿੱਚ ਰਹਿਣ ਲੱਗ ਪਏ । ਤੇ ਇਸ ਦੀ ਦੇਖ ਰੇਖ ਲੲੀ ਮੈਂ ਤਾਂ ਪਹਿਲਾਂ ਤੋਂ ਹੀ ਇਥੇ ਕੰਮ ਕਰਦਾ ਸੀ, ਤੇ ਇਸ ਦੀ ਦੇਖ ਰੇਖ ਦਾ ਸਾਰਾ ਕੰਮ ਮੈਨੂੰ ਸੌਂਪ ਦਿੱਤਾ ਗਿਆ। ਸਬ ਕੁਝ ਠੀਕ ਚੱਲ ਰਿਹਾ ਸੀ । ਪਰ ਮੈਂ ਉਸ ਟਾਈਮ ਤਹਾਨੂੰ ਚਾਬੀਆਂ ਦੇਂਦਾ ਟਾਇਮ ਇਹ ਦੱਸਣਾ ਭੁੱਲ ਗਿਆ ਕਿ ਉਸ ਕਮਰੇ ਨੂੰ ਨਾ ਖੋਲਣਾ ਜਿਸ ਨੂੰ ਤਾਲਾ ਲਗਾ ਹੋਇਆ ਹੈ। ਬਸ ਮੈਂ ਇਸਨੂੰ ਦੱਸਣ ਲਈ ਹੀ ਵਾਪਸ ਆਇਆ ਸੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਸਭ ਕੁਝ ਸੁਣ ਤੋਂ ਬਾਅਦ ਦਿਲਪ੍ਰੀਤ ਉਸ ਨੂੰ ਫਿਰ ਸਵਾਲ ਕਰਦਾ ਹੈ ਕੋਈ ਤਾ ਹੱਲ ਹੋਵੇਗਾ ਇਸ ਦਾ,,,,
ਤਾਂ ਆਦਮੀ ਜਵਾਬ ਦਿੰਦਾ ਹੈ । ਕਿਸੇ ਤਰ੍ਹਾਂ ਉਸ ਦੇ ਗਲ਼ ਵਿੱਚ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sponsored football jass 10
bhut vadia story c g
Sukhdeep Singh
bht bdia story c 👌