ਵੇ ਪੁੱਤ, ਤੇਰਾ ਬੜਾ ਭਲਾ ਹੋਵੇ ਜੇ ਤੂੰ ਮੈਨੂੰ ਗੁਰੂ ਘਰ ਦੇ ਦਰਸ਼ਨ ਕਰਵਾ ਲਿਆਵੇ। ਗੱਡੀ ਭਲਾਂ ਸਾਡੀ ਲੈ ਜਾਵੀਂ ਕਿਉਂਕਿ ਨਿੰਮੇ ਦੇ ਡੈਡੀ ਨੂੰ ਖੇਤ ਚੋਂ ਕੰਮ ਹੈ ਤੇ ਅੱਗੇ ਤੋਂ ਨਿੰਮਾ ਆਪੇ ਗੱਡੀ ਤੇ ਸਾਨੂੰ ਲੈ ਜਾਇਆ ਕਰੂਗਾ। ਇਹ ਵਿਚਾਰਾ ਨਿੰਮਾ ਪੈਰ ਵਿੱਚ ਭੌਰੀ ਹੋਣ ਕਰਕੇ ਗੱਡੀ ਚੰਗੀ ਤਰ੍ਹਾਂ ਚਲਾ ਨਹੀਂ ਸਕਦਾ। ਇਹਦੀ ਪੈਰ ਵਾਲੀ ਭੌਰੀ ਦੀ ਸੁੱਖ ਸੁੱਖਣ ਜਾਣਾ ਹੈ ਤੇ ਨਾਲੇ ਤੇਰੀ ਗੁਆਂਢਣ ਮਿੰਦੋ ਭਾਬੀ ਦੀ ਪੈਰ ਦੀ ਹੱਡੀ ਵੱਧਦੀ ਹੈ, ਉਹਨੇ ਵੀ ਇਸਦੀ ਸੁੱਖ ਸੁੱਖਣੀ ਹੈ। ਮਿੰਨਤ ਹੈ ਪੁੱਤਰਾ, ਐਂਤਕੀ ਸਾਨੂੰ ਲੈ ਜਾ, ਅੱਗੇ ਤੋਂ ਆਪੇ ਨਿੰਮਾ ਸਾਨੂੰ ਲੈ ਜਾਇਆ ਕਰੂਗਾ ਫਿਰ ਨਹੀਂ ਅਸੀਂ ਤੈਨੂੰ ਆਖਦੇ। ਚਲੋ, ਮੈਂ ਆਖਿਆ ਘਰੇ ਵਿਹਲੇ ਹੀ ਹਾਂ ਐਤਵਾਰ ਕਰਕੇ, ਨਾਲੇ ਗੁਰੂ ਘਰ ਦੇ ਦਰਸ਼ਨ ਕਰ ਆਵਾਂਗੇ। ਕਰ ਕਰਾ ਕੇ ਅਸੀਂ ਦਸ ਕੁ ਵਜੇ ਚਾਰ ਜਾਣੇ ਗੁਰੂ ਘਰ ਨੂੰ ਗੱਡੀ ਤੇ ਚਲ ਪਏ ਜੋ ਸਾਡੇ ਪਿੰਡ ਤੋਂ ਪੰਦਰਾਂ ਕਿਲੋਮੀਟਰ ਦੂਰ ਹੋਵੇਗਾ। ਗੱਡੀ ਪਿੰਡੋਂ ਲੰਘਣ ਦੀ ਦੇਰ ਸੀ, ਉਸ ਮਾਤਾ ਤੇ ਗੁਆਂਢੀ ਭਰਜਾਈ ਨੇ ਛੇੜ ਲਈਆਂ ਆਂਢ-ਗੁਆਂਢ ਦੀਆਂ ਗੱਲਾਂ। ਕਦੇ ਕਿਸੇ ਨੂੰ ਫੜੵ ਕੇ ਭੰਡਣ ਲੱਗ ਪੈਣ ਤੇ ਕਿਤੇ ਕਿਸੇ ਨੂੰ। ਮੈਨੂੰ ਬੜੀ ਤਲਖੀ ਆਵੇ ਕਿ ਇਹ ਗੁਰੂ ਘਰ ਚੱਲੀਆਂ ਨੇ ਜਾਂ ਕਿਸੇ ਨੇਤਾ ਦੀ ਰੈਲੀ ਤੇ। ਗੱਲ ਕੀ ਪੰਦਰਾਂ ਕਿਲੋਮੀਟਰ ਵਿੱਚ ਉਹਨੇ ਨੇ ਸਾਰੇ ਪਿੰਡ ਦੀ ਧੀ-ਭੈਣ ਇੱਕ ਕਰ ਦਿੱਤੀ। ਉੱਤੋਂ ਨਾਲੇ ਇਹ ਆਖ ਦਿਆ ਕਰਨ ਕਿ ਆਪਾਂ ਕਿਹੜਾ ਕੋਈ ਚੁਗਲੀ ਕਰਦੀਆਂ ਹਾਂ, ਸੱਚੀ ਗੱਲ ਹੀ ਕਰਦੀਆਂ ਹਾਂ। ਸੱਚੀ ਗੱਲ ਕਹਿਣ ਦਾ ਕਿਹੜਾ ਕੋਈ ਪੜਦਾ ਹੁੰਦਾ ਹੈ? ਨਾਲ ਬੈਠਾ ਨਿੰਮਾ ਆਪਣੀ ਮਾਤਾ ਨੂੰ ਕਹਿਣ ਲੱਗਾ ਕਿ ਹੁਣ ਬੱਸ ਵੀ ਕਰ ਜਾਓ ਤੁਸੀਂ, ਗੁਰੂ ਘਰ ਆਉਣ ਵਾਲਾ ਹੈ, ਆਪਣੀ ਅੰਮ੍ਰਿਤ ਬਾਣੀ ਬੰਦ ਕਰ ਦਿਓ। ਜਾ ਵੇ ਬੈਠ ਜਾ ਚੁੱਪ ਕਰਕੇ ਖਸਮਾਂ ਨੂੰ ਖਾਣਿਆਂ, ਸਾਨੂੰ ਨਾ ਮੱਤਾਂ ਦੇ ਕੱਲ੍ਹ ਦੇ ਜਵਾਕਾ। ਇੱਕ ਹੋਰ ਮਿਹਣਾ ਮਾਰਦਿਆਂ ਭਰਜਾਈ ਨਿੰਮੇ ਨੂੰ ਕਹਿਣ ਲੱਗੀ ਕਿ ਆਹ ਭੋਰਾ ਫਿਨਸੀ ਤਾਂ ਪੈਰ ਵਿੱਚ ਜਰੀ ਨਹੀਂ ਜਾਂਦੀ ਤੈਥੋਂ ਤੇ ਗੱਲਾਂ ਕਰਦਾ ਸਾਡੇ ਨਾਲ। ਅਸੀਂ ਤਾਂ ਆਥਣ ਨੂੰ ਭੋਰਾ ਸੱਟ ਵੱਜਣ ਤੇ ਵੀ ਸਾਰਾ ਪਿੰਡ ਗਾਹ ਮਾਰੀਏ। ਮੈਂ ਵੀ ਸੋਚਣ ਲਈ ਮਜਬੂਰ ਹੋ ਗਿਆ ਕਿ ਭਲਾਂ, ਹੋਰ ਤੁਸੀਂ ਕਿਹੜਾ ਵੇਦਾਂਤ ਪੜਿਆ ਹੈ, ਸਾਰੀ ਉਮਰ ਆਂਢ-ਗੁਆਂਢ ਦੇ ਕੌਲੇ ਹੀ ਕੱਛੇ ਨੇ। ਨਿੰਮਾ ਉਸਦੇ ਕੁਸੈਲੇ ਬੋਲ ਸੁਣ ਕੇ ਚੁੱਪ ਕਰ ਗਿਆ ਤੇ ਨੀਵੀਂ ਪਾ ਲਈ ਉਸਨੇ। ਉਸਨੇ ਭੂੰਡਾਂ ਦੀ ਖੱਖਰ ਨੂੰ ਨਾ ਛੇਡਣ ਵਿੱਚ ਹੀ ਆਪਣੀ ਭਲਾਈ ਸਮਝੀ। ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਪ੍ਰਸ਼ਾਦ ਲੈ ਕੇ ਬੈਠ ਗਏ। ਉਹ ਮਾਤਾ ਤੇ ਭਰਜਾਈ ਨੇ ਪਾਠੀ ਤੋਂ ਦੋ ਲਿਫ਼ਾਫ਼ੇ ਲੈ ਕੇ ਉਸ ਵਿੱਚ ਜਲ ਪਾ ਲਿਆ। ਅਸੀਂ ਲੰਗਰ ਚੋਂ ਚਾਹ ਪੀਤੀ ਤੇ ਪਿੰਡ ਨੂੰ ਚਾਲੇ ਪਾ ਦਿੱਤੇ। ਭਰਜਾਈ ਨੇ ਆਪਣੀ ਗੁਆਂਢਣ ਮਾਤਾ ਤੋਂ ਪੁੱਛਿਆ ਕਿ ਇਹ ਜਲ ਦੀ ਵਰਤੋਂ ਕਿਵੇਂ ਕਰਨੀ ਹੈ। ਇਹ ਪਾਣੀ ਵਿੱਚ ਪਾ ਕੇ ਨਹਾਉਣਾ ਹੈ ਜਾਂ ਥੋੜ੍ਹਾ ਪੀਣਾ ਹੈ। ਬੁੱਢੀ ਮਾਤਾ ਨੇ ਆਪਣੇ ਤਜਰਬੇ ਦੇ ਅਧਾਰ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ