ਜਦੋ ਵੀ ਫੌਜ ਚੋਂ ਛੁੱਟੀ ਆਉਂਦੇ ਸੀ ਪਿਤਾ ਜੀ ਭੂਆ ਦੇ ਪਿੰਡ ਜਰੂਰ ਲਿਜਾਂਦੇ ਸੀ ।ਸ਼ਾਇਦ ਇਸ ਲਈ ਕਿਉਂਕਿ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ ।ਪਰ ਸਾਡਾ ਦਿਲ ਭੂਆ ਕੋਲ ਬਹੁਤ ਲਗਦਾ ਸੀ ।ਫੁਫੜ ਜੀ ਖੇਤੀ ਕਰਦੇ ਸਨਉਹਨਾਂ ਦੇ ਇੱਕ ਸਾਂਝੀਂ ਹੁੰਦਾ ਸੀ ਉਸ ਦਾ ਨਾਂ ਭੋਲਾ ਸੀ ਅਸੀਂ ਉਸ ਦੇ ਨਾਲ ਖੇਲਦੇ ਰਹਿੰਦੇ ਅਤੇ ਉਸ ਦੇ ਕੰਮ ਵਿੱਚ ਮੱਦਦ ਵੀ ਕਰ ਦਿੰਦੇ ਸੀ ।ਇਕ ਦਿਨ ਕੀ ਹੋਇਆ ਅਸੀਂ ਸਾਰਿਆਂ ਨੇ ਸਲਾਹ ਬਣਾਈ ਕਿ ਅੱਜ ਮੰਗਫ਼ਲੀ ਭੁੰਨੀ ਜਾਵੇ ਭੂਆ ਜਿਸ ਤਰਾਂ ਹੀ ਘਰੋਂ ਬਾਹਰ ਕਿਸੇ ਕੰਮ ਲਈ ਗਏ ਅਸੀਂ ਲੋਹੇ ਦੀ ਕੜਾਹੀ ਚੂਲੇ ਤੇ ਰੱਖ ਲਈ ਅਤੇ ਮੰਗਫ਼ਲੀ ਭੁੰਨਣੀ ਸ਼ੁਰੂ ਕਰ ਦਿੱਤੀ ਅੱਗ ਬਹੁਤ ਤੇਜ ਸੀ ਖੁਰਚਣਾ ਕੜਾਹੀ ਵਿੱਚੋ ਨਿੱਕਲ ਗਿਆ ਅਸੀਂ ਸਾਰੇ ਡਰ ਗਏ ਜਲਦੀ ਜਲਦੀ ਕੜਾਹੀ ਚੂਲੇ ਤੋਂ ਲਾਹੀ ਅਤੇ ਲਕੋ ਦਿੱਤੀ ਅਤੇ ਦੂਸਰੀ ਵਿੱਚ ਮੰਗਫ਼ਲੀ ਪਾਈ ਅਤੇ ਭੁੰਨਣੀ ਸ਼ੁਰੂ ਕਰ ਦਿਤੀ ।ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਇਸ ਵਿੱਚੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ