*ਭੁੱਖ*
*ਲੇਖਕ – ਅਮਰਜੀਤ ਚੀਮਾਂ (USA)*
ਭਾਗ – 1
ਕਹਿੰਦੇ ਹਨ ਲਾਲਚੀ ਬੰਦੇ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਇੱਕ ਬਜ਼ੁਰਗ ਨੇ ਆਪਣੀਆਂ ਦੋ ਕੁੜੀਆਂ ਤੇ ਇਕ ਮੁੰਡਾ ਆਪਣੇ ਸਕੇ ਭਰਾ ਜੋ ਇੰਗਲੈਂਡ ਵਿਚ ਪੱਕਾ ਸੀ, ਦੀਆਂ ਲਿਖਾਕੇ ਇੰਗਲੈਂਡ ਭੇਜ ਦਿੱਤੀਆਂ ਪਈ ਜਾ ਕੇ ਮੈਨੂੰ ਪੈਸੇ ਵਗੈਰਾ ਦੀ ਮੱਦਦ ਕਰਨਗੀਆਂ। ਕੁੜੀਆਂ ਵਿਆਹੀਆਂ ਗਈਆਂ ਤੇ ਦੂਸਰੇ ਘਰ ਜਾ ਕੇ ਉਹ ਕੁਝ ਜ਼ਿਆਦਾ ਮੱਦਦ ਨਾ ਕਰ ਸਕੀਆਂ। ਮੁੰਡੇ ਨੇ ਵੀ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ ਤੇ ਉਹਦਾ ਹੀ ਬਣ ਕੇ ਰਹਿ ਗਿਆ ਤੇ ਉਹਨੇ ਵੀ ਬਾਪੂ ਨੂੰ ਪੈਸੇ ਵਗੈਰਾ ਨਾ ਭੇਜੇ। ਹੁਣ ਬਾਪੂ ਨੇ ਪੈਸੇ ਦੀ ਭੁੱਖ ਪੂਰੀ ਕਰਨ ਲਈ ਆਪਣੀ ਤੀਜੀ ਕੁੜੀ ਨੂੰ ਚੰਗਾ ਵਿਚੋਲਾ ਵਿੱਚ ਪਾ ਕੇ, ਕੈਨੇਡਾ ਰਹਿੰਦੇ ਮੁੰਡੇ ਨਾਲ ਰਿਸ਼ਤਾ ਪੱਕਾ ਕਰ ਲਿਆ। ਚੰਗਾ ਦਾਜ ਵਗੈਰਾ ਦਾ ਲਾਲਚ ਦੇ ਕੇ ਕੁੜੀ ਕੈਨੇਡਾ ਵਿਆਹ ਲਈ। ਕੁੜੀ ਨੇ ਪੱਕੇ ਹੋ ਕੇ ਆਪਣੀ ਮਾਂ ਤੇ ਬਾਪੂ ਤੇ ਦੋ ਛੋਟੇ ਭਰਾਵਾਂ ਨੂੰ ਸਪੌਂਸਰ ਕਰ ਦਿੱਤਾ। ਕੁਝ ਟੈਮ ਪਾ ਕੇ ਮਾਂ, ਬਾਪੂ ਤੇ ਛੋਟੇ ਭਰਾ ਦਾ ਵੀਜ਼ਾ ਲੱਗ ਗਿਆ ਤੇ ਇੱਕ ਭਰਾ 21 ਸਾਲ ਤੋਂ ਉੱਪਰ ਹੋਣ ਕਰ ਕੇ ਰਹਿ ਗਿਆ। ਹੁਣ ਬਾਪੂ ਨੇ ਸੋਚਿਆ ਕਿ ਅਸੀਂ ਤਾਂ ਸਾਰੇ ਬਾਹਰ ਸੈੱਟ ਹੋ ਜਾਵਾਂਗੇ ਤੇ ਇੰਡੀਆ ਵਾਲੇ ਰਹਿ ਗਏ ਮੁੰਡੇ ਦਾ ਵੀ ਕੰਮ ਸੈੱਟ ਕਰਵਾ ਦਿਆਂ। ਉਹਨੇ ਆਪਣੇ ਮੁੰਡੇ ਲਈ ਚੰਗੇ ਸਰਦੇ ਘਰ ਦਾ ਰਿਸ਼ਤਾ ਲੱਭ ਲਿਆ। ਤੇ ਕੁੜੀ ਵਾਲਿਆਂ ਨੂੰ ਲਾਲਚ ਦਿੱਤਾ ਕਿ ਇੱਕੋ ਇੱਕ ਮੁੰਡਾ ਹੈ ਹੁਣ, ਸਾਰੀ ਜ਼ਮੀਨ ਜਾਇਦਾਦ ਦਾ ਮਾਲਕ।ਤੁਹਾਡੀ ਕੁੜੀ ਰਾਜ ਕਰੂੰਗੀ ਤੇ ਅਸੀਂ ਵੀ ਇਹਨੂੰ ਬਾਹਰੋਂ ਮੱਦਦ ਭੇਜਿਆ ਕਰਾਂਗੇ। ਵਿਆਹ ਤੇ ਉਹਨੇ ਬਰਾਤੀਆਂ ਲਈ ਮੀਟ ਸ਼ਰਾਬ ਤੇ ਵਧੀਆ ਪਕਵਾਨਾਂ ਦੀ ਮੰਗ ਕਰਕੇ ਚੰਗਾ ਖ਼ਰਚਾ ਕਰਵਾ ਦਿੱਤਾ ।
ਆਪਣੇ ਜਵਾਈਆਂ ਕੁੜੀਆਂ ਦੀਆਂ ਮਿਲਣੀਆਂ ਆਪਣੀ ਮਰਜ਼ੀ ਨਾਲ ਕਰਵਾਈਆਂ। ਹਰ ਇੱਕ ਨੂੰ ਮੁੰਦਰੀਆਂ, ਸੋਨੇ ਦੇ ਕੜੇ ਤੇ ਚੈਨੀਆਂ ਦੀ ਮੰਗ ਕੀਤੀ। ਕੁੜੀ ਵਾਲੇ ਵਿਚਾਰੇ, ਜਿਵੇਂ ਉਹ ਕਹਿੰਦਾ ਗਿਆ, ਉਹ ਕਰੀਂ ਗਏ ਪਈ ਚਲੋ ਸਾਡੀ ਕੁੜੀ ਸੁਖੀ ਰਹੂ। ਬਾਪੂ ਤੇ ਉਹਦੀ ਬਾਕੀ ਫੈਮਿਲੀ ਕੈਨੇਡਾ ਵਿੱਚ ਸੈੱਟ ਹੋ ਗਈ। ਸਾਰੇ ਕੰਮਾਂ ਤੇ ਲੱਗ ਗਏ। ਬਾਪੂ ਬੇਬੇ ਆਪ ਵੀ ਕਿਸੇ ਫ਼ਾਰਮ ਵਿੱਚ ਬੇਰੀਆਂ ਤੋੜਨ ਦਾ ਕੰਮ ਕਰਨ ਲੱਗੇ। ਚੰਗੀ ਕਮਾਈ ਕਰਦੇ ਸੀ ਤੇ ਖ਼ਿਆਲ ਉਹਨਾਂ ਦਾ ਫਿਰ ਵੀ ਇੰਡੀਆ ਰਹਿੰਦੇ ਮੁੰਡੇ ਵੱਲ ਹੀ ਸੀ। ਜੋ ਪੈਸਾ ਧੇਲਾ ਉਹ ਇੰਡੀਆ ਵਾਲੇ ਮੁੰਡੇ ਨੂੰ ਭੇਜ ਦਿੰਦੇ ਸੀ।
ਹੁਣ ਇੰਡੀਆ ਵਾਲੇ ਮੁੰਡੇ ਦੀਆਂ ਰਗਾਂ ਵਿਚ ਵੀ ਬਾਪੂ ਦਾ ਖੂਨ ਦੌੜਦਾ ਸੀ ਤੇ ਉਹਦੀ ਵੀ ਭੁੱਖ ਵਧਦੀ ਗਈ। ਉਹਨੇ ਕਦੇ ਆਪਣੀਆਂ ਇੰਗਲੈਂਡ ਵਾਲੀਆਂ ਭੈਣਾਂ ਕੋਲੋਂ ਪੈਸੇ ਮੰਗ ਲੈਣੇ ਪਈ ਮੈਂ ਟਰੈਕਟਰ ਲੈਣਾ। ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ