ਭੁਲੱਕੜ ਬੰਦੇ
ਮੇਰੀ ਵੀ ਆਦਤ ਅਜੀਬ ਐ ਕਈ ਵਾਰ ਕੰਮ ਤੋਂ ਆਕੇ ਬਟੂਆ ਜਾਂ ਕਾਰ ਦੀ ਚਾਬੀ ਜਾਂ ਕਈ ਵਾਰ ਪੈਸੇ ਵੀ ਅਜਿਹੀ ਜਗਾ ਰੱਖ ਦਿੰਨਾਂ ਕਿ ਬੜੀ ਮੁਸਕਿਲ ਨਾਲ ਮਿਲਦੇ ਹਨ ਪਰ ਮੇਰੇ ਤੋਂ ਵੀ ਜ਼ਿਆਦਾ ਭੁੱਲਣ ਵਾਲੇ ਲੋਕ ਹਨ ਇਹ ਕਹਿਕੇ ਹੱਸ ਲਈਦਾ ਇੱਕ ਵਾਰ ਸਵੇਰੇ ਸਵੇਰੇ ਸਵਾਰੀ ਚੁੱਕਣ ਗਿਆ ਏਅਰਪੋਰਟ ਦੀ ਕਾਲ ਸੀ ਬੰਦਾ ਘਰ ਦੇ ਬਾਹਰ ਈ ਖੜਾ ਸੀ ਇੱਕ ਅਟੈਚੀ ਸੀ ਤੇ ਟੋਪੀ ਹੱਥ ਵਿੱਚ ਬੈਗ ਟਰੰਕ ਵਿੱਚ ਰੱਖਿਆ ਤੇ ਚੱਲਪੇ ਉਹ ਕਹਿੰਦਾ ਥੋੜੀ ਜਿਹੀ ਵਿੰਡੋ ਖੋਲ ਲਾਂ ਮੈਂ ਕਿਹਾ ਓਕੇ ਤੇ ਓਹ ਗਿੱਠ ਕੂ ਸ਼ੀਸ਼ਾ ਹੇਠਾਂ ਕਰਕੇ ਅਰਾਮ ਨਾਲ ਬੈਠ ਗਿਆ ਜਦੋਂ ਫਰੀ ਵੇਅ ਚੜੇ ਤਾਂ 10 ਕੂ ਮੀਲ ਜਾਕੇ ਇੱਕ ਦਮ ਬੋਲਿਆ ਓ ਸਿੱਟ ਮੇਰੀ ਤਾਂ ਟੋਪੀ ਉੜਗੀ ਮੇਰੀ ਤਾਂ ਵਕੇਸਨ ਖਰਾਬ ਹੋਗੀ ਸਪੈਸਲ ਵਕੇਸਨ ਲਈ ਹੀ ਖਰੀਦੀ ਸੀ ਪੁੱਛਿਆ ਰੱਖੀ ਕਿੱਥੇ ਸੀ ਕਹਿੰਦਾ ਰੱਖੀ ਤਾਂ ਬਰਾਬਰ ਸੀਟ ਉੱਪਰ ਈ ਸੀ ਕਿਹਾ ਪੈਰਾਂ ਕੋਲੇ ਦੇਖ ਲਾ ਥੱਲੇ ਨਾ ਡਿੱਗਪੀ ਹੋਵੇ ਕਹਿੰਦਾ ਪੈਰਾਂ ਕੋਲ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ