ਇਕ ਵਾਰ ਮੈਂ ਬਠਿੰਡੇ ਆਪਣੀ ਇਕ ਵਾਕਫਕਾਰ ਦੀ ਕੁੜੀ ਦੇ ਮੰਗਣੇ ਤੇ ਗਈ, ਉਸ ਦੀ ਇਕ ਪੱਕੀ ਸਹੇਲੀ ਸੀ ਜੋ ਮੈਨੂੰ ਵੀ ਜਾਣਦੀ ਸੀ, ਅਸੀ ਤਿੰਨੋ ਫੇਸ ਬੁੱਕ ਤੇ ਵੀ ਦੋਸਤ ਸਾਂ। ਬੱਚੇ ਇੱਕੋ ਸਕੂਲ ਵਿੱਚ ਕਰਨ ਕਰਕੇ ਜਲਦੀ ਹੀ ਇਕ ਦੂਜੇ ਵਿਚ ਰਚਮਿਚ ਗਏ ਅਤੇ ਸਾਡੇ ਦੋਹਾਂ ਦੇ ਪਰਿਵਾਰ ਇਕੱਠੇ ਬਹਿ ਕੇ ਮੰਗਣੇ ਦਾ ਅਨੰਦ ਮਾਨਣ ਲੱਗੇ, ਥੋੜ੍ਹੀ ਹੀ ਦੇਰ ਬਾਅਦ ਮੇਰੇ ਨਾਲ ਬੈਠੀ ਪੱਕੀ ਸਹੇਲੀ ਨੇ ਆਪਣੀ ਸਹੇਲੀ ਬਾਰੇ ਉਲਟ ਪੁਲਟ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਬੈਠੀ ਬਹੁਤ ਹੀ ਹੈਰਾਨ ਹੋਈ ਜਾਵਾਂ, ਕਿਉਂਕਿ ਮੈਂ ਉਸਦੀ ਨਕਾਰਮਤ ਸੋਚ ਦੀ ਭਾਗੀਦਾਰ ਨਹੀਂ ਬਣਨਾ ਚਾਹੁੰਦੀ ਸੀ।ਉਸ ਨੇ ਮੇਰਾ ਸਾਰਾ ਸਮਾਂ ਖਰਾਬ ਕਰਤਾ, ਗ਼ੁੱਸੇ ਵਿੱਚ ਬੋਲੀ ਗਈ ਕਿ ਇਹਨੂੰ ਆਪਣੀ ਕੁੜੀ ਵਾਸਤੇ ਵਧੀਆ ਮੁੰਡਾ ਕਿਥੋਂ ਲੱਭ ਗਿਆ, ਮੈਂ ਹੈਰਾਨ ਹੋਈ ਜਾਵਾਂ ਇਹ ਪੱਕੀਆਂ ਸਹੇਲੀਆਂ ਹਨ, ਅਤੇ ਪੁਰਾ ਸਮਾਂ ਉਹ ਮੇਰੇ ਕੋਲ ਬਹਿਕੇ ਖਿਝੀ ਗਈ, ਉਸਦਾ ਸਿਆਣਾ ਘਰ ਵਾਲਾ ਕਹਿੰਦਾ ਤੁਸੀਂ ਮਸਤ ਰਹੋ। ਉਸ ਨੂੰ...
ਮੇਰੇ ਕੋਲ ਛੱਡ ਕੇ ਆਪ ਤਾਂ ਉਹ ਮਜੇ ਨਾਲ ਖਾ ਪੀ ਰਿਹਾ ਸੀ।
ਘਰ ਆ ਕੇ ਮੈਂ ਉਸ ਨੂੰ ਆਪਣੇ ਫੇਸਬੁੱਕ ਤੋਂ ਅਨਫਰੈਡ ਕਰ ਦਿੱਤਾ । ਮੈਂ ਇਹ ਸੋਚਿਆ ਕਿ ਜੋ ਆਪਣੀ ਪੁਰਾਣੀ ਵੀਹ ਸਾਲਾਂ ਦੀ ਸਹੇਲੀ ਦੀ ਨਹੀਂ ਹੋ ਸਕਦੀ ਹੈ ਮੇਰੀ ਕਿਵੇਂ ਹੋਵੇਗੀ। ਕਿਸੇ ਕਾਰਨ ਵੱਸ ਬਿਮਾਰ ਮਾਨਸਿਕਤਾ ਦੀ ਸ਼ਿਕਾਰ ਹੋ ਗਈ ਹੈ ਤਾਂ, ਜੇ ਉਹ ਬੰਦਾ ਚਾਹੇ ਤਾਂ ਠੀਕ ਵੀ ਕਰ ਸਕਦਾ ਹੈ, ਆਪਣੇ ਕੋਲ ਜੋ ਹੈ ਉਹ ਨਹੀਂ ਦੇਖਣਾ ਦੂਜੇ ਦਾ ਵੇਖ ਕੇ ਸੜੀ ਜਾਣਾ ਇਹੋ ਜਿਹੇ ਲੋਕ ਮੈਨੂੰ ਬਹੁਤੇ ਚੰਗੇ ਨਹੀਂ ਲਗਦੇ, ਇਹ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ ਦੂਜਿਆਂ ਲਈ ਮਾਹੌਲ ਵੀ ਖ਼ਰਾਬ ਕਰ ਦਿੰਦੇ ਹਨ। ਇਹਨਾਂ ਤੋਂ ਦੂਰੀ ਹੀ ਭਲੀ।
ਰਿਪਨਜੋਤ ਕੌਰ ਸੋਨੀ ਬੱਗਾ
Access our app on your mobile device for a better experience!