ਸਮਾ ਬੀਤਦਾ ਰਿਹਾ ਤੇ ਮੈ ਸੁਰਤ ਸੰਭਾਲਦੀ ਗਈ ..ਮੇਰੇ ਕਰੀਬੀ ਰਿਸ਼ਤੇਦਾਰ ਭੂਆ ਹੁਣਾ ਕਾਫੀ ਸਾਥ ਦਿੱਤਾ ਸੀ ਮੇਰਾ ਮੈਨੂੰ ਚੋਰੀ ਚੀਜੀਆਂ ਲੈ ਕੇ ਦੇ ਦਿੰਦੀਆਂ ਸੀ ..ਮੈਨੂੰ ਸਭ ਕੰਮ ਆਉਣ ਲੱਗ ਪਏ ਸੀ ਕਰਨੇ ..ਘਰ ਦਾ ਸਾਰਾ ਕੰਮ ਕਰਨਾ ਪਰ ਮੇਰੇ ਕੰਮ ਦੀ ਕੋਈ ਕਦਰ ਨੀ ਸੀ ਕਰਦਾ ..ਜਦ ਕੋਈ ਬੋਲੇ ਵੀ ਬਹੁਤ ਕੰਮ ਕਰਦੀ ਕੁੜੀ, ਦੂਜੇ ਦਿਨ ਜਾਣਕੇ ਮੇਰੇ ਤੋਂ ਪਹਿਲਾ ਕੰਮ ਕਰ ਦੇਣੇ ਜੋ ਮੈ ਕਰਦੀ ਹੁਨੀ ਸੀ ..ਇਕ ਤਰਾਂ ਮੇਰੇ ਤੋਂ ਕੰਮ ਖੋ ਲੈਣਾ ..ਫਿਰ ਲੋਕਾਂ ਚ ਕਹਿਣਾ ਇਹ ਕੋਈ ਕੰਮ ਨੀ ਕਰਦੀ ਸੁੱਤੀ ਰਹਿੰਦੀ , ਜਦ ਕੰਮ ਕਰਦੀ ਫਿਰ ਪਹਿਲਾ ਹੀ ਕਰ ਦੇਣਾ ਕਿਉਂਕਿ ਮੇਰੀ ਤਾਰੀਫ ਨਹੀਂ ਸਹਿ ਸਕਦੇ ਸੀ … ਜੇ ਆਪਣੇ ਬਚੇ ਪੋਚਾ ਵੀ ਲੈ ਦੇਣ ਸਾਰਿਆਂ ਨੂੰ ਦੱਸਣਾ ਅੱਜ ਵਿਚਾਰੀ ਨੇ ਪੋਚਾ ਲਾਇਆ ..ਚੱਪਲਾਂ ਵੀ ਮੈ ਦੂਜੀ ਭੈਣ ਦੀਆ ਪਾਣੀਆਂ , ਜਦੋ ਉਸ ਦੀਆਂ ਨਵੀਆਂ ਆ ਜਾਣੀਆਂ ਮੈਨੂੰ ਉਸ ਦੀਆਂ ਪੁਰਾਣੀਆਂ ਦੇ ਦੇਣੀਆਂ …ਮੈ ਉਦੇ ਚ ਹੀ ਖੁਸ਼ ਮਿਲ ਤਾ ਗਿਆ ਇਨਾ ਬਹੁਤ ਆ …10ਵੀ ਚੋ ਪਾਸ ਹੋਣ ਤੇ ਕਿਹਾ ਬਸ ਕਰ ਹੁਣ ਕਿ ਪੜ੍ਹਨਾ 10 ਬਹੁਤ ਆ ..ਪਰ ਭੂਆ ਦੇ ਬੱਚਿਆਂ ਦੇ ਕਹਿਣ ਤੇ ਅੱਗੇ ਪੜ੍ਹਨ ਲਗਾਇਆ, ਬੀ ਏ ਪਾਸ ਕਰਲੀ …ਗ਼ਲਤ ਰਸਤੇ ਵੀ ਪੈ ਗਈ ਸੀ ਪਰ ਸੰਭਲ ਗਈ ਧੋਖੇ ਮਿਲੇ, ਪਰ ਕੀਤਾ ਨੀ ਕਿਸੇ ਨਾਲ ਵੀ ..ਇਹ ਤਾ ਸਬ ਜਿੰਦਗੀ ਦਾ ਹਿੱਸਾ ਹੁੰਦੇ ..ਮੇਰੀ ਜਿੰਦਗੀ ਫਿਰ ਕੋਈ ਇਮੇ ਦਾ ਆਇਆ ਜਿੰਨੇ ਵੀਹ ਵਾਸਤੇ ਕਿਹਾ ਆਪ ਇਕ ਵਾਰ ਵੀ ਮਿਲੇ ਨੀ ਸੀ 6 ਮਹੀਨੇ ਮੈ ਭੂਆ ਦੇ ਰਹੀ ਸੀ ਉਥੇ ਉਦੇ ਨਾਲ ਫੋਨ ਤੇ ਗੱਲ ਕਰ ਲੈਂਦੀ ਸੀ ਭੂਆ ਹੁਣੀ ਵਿਚੋਲੇ ਬਣੇ ਤੇ ਵਿਆਹ ਹੋ ਗਿਆ , ਘਰਵਾਲੇ ਦਾ ਬਾਹਰ ਦਾ ਵੀਜ਼ਾ ਲੱਗਾ ਸੀ, ਸਭ ਝੂਠ ਬੋਲਿਆ ਸੀ ਏਜੇਂਟ ਨੇ , ਕੋਈ ਨੀ ਰਬ ਨੇ ਜੋ ਕੀਤਾ , ਚੰਗੇ ਲਈ ਕੀਤਾ ਹੋਉ, ਪਰ ਮੇਰੇ ਬਾਰੇ ਬਹੁਤ ਗ਼ਲਤ ਬੋਲਿਆ ਗਿਆ ਆ ਉਹਨਾਂ ਕੋਲ ਵੀ , ਬਾਹਰ ਨੀ ਗਿਆ ਤਾ ਕਿ ਆ ਜਮੀਨ ਵੀ ਗੁਜਾਰੇ ਜੋਗੀ ਸੀ ..ਮੇਰੇ ਬਚਾ ਹੋਣ ਵਾਲਾ ਸੀ ..ਰਾਤ ਨੂੰ ਤਾਈ ਨੇ ਮੇਹਣਾ ਮਾਰਿਆ ਮੇਰੀਆਂ ਦੋਹਤੀਆ ਜੋਗੇ ਤਾ ਹੁਣ ਬਥੇਰੇ ਪੈਸੇ ਆ ..ਹੰਕਾਰ ਚ ਬੋਲੀ ..ਗੁੱਸਾ ਤਾ ਬਹੁਤ ਆਇਆ ਪਰ ਮੈ ਬੋਲੀ ਨੀ ਪਾਠ ਕਰਦੀ ਸੀ ਰੱਬਾ ਤੁਹੀ ਦੇਖੀ ਮੈ ਕਿਸੇ ਨੂੰ ਕੁਜ ਨੀ ਕਹਿਣਾ ਤੁਸੀ ਹੀ ਜਵਾਬ ਦੇਣਾ ਸਬ ਦੇ ਮੂੰਹ ਤੁਸੀ ਬੰਦ ਕਰਨੇ ਉਸ ਦਿਨ ਘੰਟੇ ਬਾਅਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ