ਹਿਮਾਚਲ ਸ਼ੁਰੂ ਤੋਂ ਹੀ ਮੇਰਾ ਪਸੰਦੀਦਾ ਖਿੱਤਾ ਰਿਹਾ, ਗੁਆਂਡੀ ਹੋਣ ਦੇ ਨਾਲ ਨਾਲ ਲਗਭਗ ਮੁਫ਼ਤ ਵਾਂਗ ਜਦੋਂ ਵੀ ਚਾਹਿਆ ਓਥੇ ਸਮਾਂ ਗੁਜਾਰਿਆ | ਬਹੁਤ ਸਾਰੇ ਕਰੀਬੀ ਦੋਸਤ ਵੀ ਦਿੱਤੇ ਨੇ ਮੈਨੂੰ ਹਿਮਾਚਲ ਨੇ ਜੋ ਕਿ ਪਰਿਵਾਰਕ ਸਾਂਝ ਵੀ ਕਾਇਮ ਰੱਖ ਰਹੇ ਨੇ ਹੁਣ ਤੱਕ | ਇੱਕ ਵਾਰ ਪਾਲਮਪੁਰ ਵਿੱਚ ਇੱਕ ਯੂਰਪੀਅਨ ਬੀਬੀ ਮਿਲੀ, ਉਮਰ ਹੋਊ ਕੋਈ 65 ਕੁ ਸਾਲ, ਮੇਰੇ ਹੱਥ ਵਿੱਚ ਫੜਿਆ ਕੈਮਰਾ ਵੇਖਕੇ ਉਸਨੇ ਮਿੱਠੀ ਜਿਹੀ ਸਮਾਈਲ ਨਾਲ ਹੈਲੋ ਕਿਹਾ | ਮੈਂ ਮੁਸਕੁਰਾਇਆ ਤੇ ਉਸਦਾ ਹਾਲ-ਚਾਲ ਪੁੱਛਣ ਲੱਗਾ, ਫੋਟੋਗ੍ਰਾਫ਼ੀ ਦੀਆਂ ਗੱਲਾਂ ਕਰਦੇ ਅਸੀਂ ਹੋਰ ਬਹੁਤ ਵਿਚਾਰ ਸਾਂਝੇ ਕੀਤੇ , ਮੈਂ ਉਸਦਾ ਦੇਸ਼ ਨਹੀਂ ਪੁੱਛਿਆ | ਪਰ ਉਸਦਾ ਇੱਕ ਵਿਚਾਰ ਮੇਰੇ ਧੁਰ ਅੰਦਰ ਲਹਿ ਗਿਆ, ਉਹ ਆਖਣ ਲੱਗੀ ਕਿ ਹੁਣ ਸਾਰੀ ਦੁਨੀਆ ਮੇਰਾ ਦੇਸ਼ ਹੈ, ਮੈਂ ਕਿਵੇਂ ਪੁੱਛ ਸਕਦਾ ਸੀ ਕਿ ਤੇਰਾ ਦੇਸ਼ ਕਿਹੜਾ ਹੈ | ਉਸਨੇ ਆਪਣੇ ਇਸ ਤਰਕ ਦੀ ਪ੍ਰੋੜਤਾ ਲਈ ਦੱਸਿਆ ਕਿ ਹੁਣ ਮੈਂ ਆਪਣਾ ਸਭ ਕੁਝ ਵੇਚ ਕੇ ਵਿਸ਼ਵ ਭ੍ਰਮਣ ਲਈ ਨਿਕਲੀ ਹਾਂ | ਮੈਂ ਕਿਹਾ ਕਿ ਤੁਸੀਂ ਪੈਸੇ ਜੋੜਦੇ ਨਹੀਂ, ਉਸਨੇ ਆਖਿਆ ਜੋੜਦੇ ਹਾਂ ਜ਼ਰੂਰਤ ਮੁਤਾਬਿਕ, ਹੁਣ ਜਦੋਂ ਕੰਮ ਤੋਂ ਰਿਟਾਇਰ ਹੋ ਗਈ ਹਾਂ ਤਾਂ ਖ਼ੁਦ ਲਈ ਜਿਊਣ ਦਾ ਸਮਾਂ ਹੈ ਪਹਿਲਾਂ ਕੰਮ ਲਈ ਸਮਰਪਿਤ ਸਾਂ ਹੁਣ ਵੱਖੋ ਵੱਖ ਦੇਸ਼ਾਂ ਦਾ ਸੱਭਿਆਚਾਰ ਵੇਖਣ ਤੁਰੀ ਹਾਂ, ਤੇ ਏਨਾ ਕੁ ਪੈਸਾ ਜੋੜਿਆ ਕਿ ਇਹ ਸੁਕੂਨ ਭਰਿਆ ਕੰਮ ਕਰ ਸਕਾਂ | ਤੇ ਹੁਣ ਬਹੁਤਾ ਮੋਹ ਵੀ ਨਹੀਂ ਪੈਸੇ ਦਾ, ਮੇਰੀ ਸਰਕਾਰ ਵੈਸੇ ਵੀ ਮੈਨੂੰ ਏਸ ਉਮਰ ਵਿੱਚ ਕੰਮ ਦੀ ਇਜਾਜ਼ਤ ਨਹੀਂ ਦਿੰਦੀ | ਮੇਰੇ ਕੋਲ ਉਸ ਵੇਲੇ ਨਿਕੋਨ 801 ਫ਼ਿਲਮ ਵਾਲਾ ਕੈਮਰਾ ਸੀ, ਮੈਂ ਆਪਣੇ ਕੈਮਰੇ ਵਿੱਚ ਉਸ ਪਿਆਰੀ ਸ਼ਖਸੀਅਤ ਦੀਆਂ ਕੁਝ ਤਸਵੀਰਾਂ ਖਿੱਚੀਆਂ, ਉਸਦੇ ਸਾਥੀਆਂ ਵਿੱਚੋਂ ਇੱਕ ਨੇ ਸਾਡੀ ਦੋਹਾਂ ਦੀ ਵੀ, ਜਿਲੀਅਨ ਨਾਮ ਸੀ ਉਸ ਪਿਆਰੀ ਰੂਹ ਦਾ | ਖ਼ੈਰ ਜ਼ਿੰਦਗੀ ਜਿਊਣ ਦਾ ਵੱਖਰਾ ਅੰਦਾਜ਼, ਉਹ ਮਸਤ ਮੌਲਾ ਹੀ ਜਿਊਂਦੇ ਨੇ | ਸਮਾਂ ਬੀਤਦਾ ਰਿਹਾ ਤੇ ਯਾਦਾਂ ਧੁੰਦਲੀਆਂ ਹੋਣ ਲੱਗ ਪਈਆਂ ਸ਼ਾਇਦ, ਪਰ ਇੱਕ ਘਟਨਾ ਜੋ ਕਿ ਪੰਝੀ ਜੂਨ 2021 ਨੂੰ ਮੇਰੇ ਨਾਲ ਘਟੀ ਉਸਨੇ ਜਿਲੀਅਨ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ |
ਹੋਇਆ ਇੰਝ ਕਿ ਸਰੋਕਾਰ ਲਈ ਮੈਂ ਜਲੰਧਰ ਦੇ ਇੱਕ ਵੱਡੇ ਕਹਾਣੀਕਾਰ ਦੇ ਨਾਲ ਵਾਰਤਾਲਾਪ ਕੈਮਰੇ ਵਿੱਚ ਕੈਦ ਕਰਨਾ ਸੀ, ਮੇਰੀ ਸੂਚੀ ਵਿੱਚ ਤਾਂ ਨਹੀਂ ਸੀ ਕਿਉਂਕਿ ਮੈਂ ਸ਼ਾਇਰਾਂ ਦੀ ਜ਼ਿੰਦਗੀ ‘ਤੇ ਕੰਮ ਕਰ ਰਿਹਾ ਹਾਂ | ਫ਼ੇਰ ਵੀ ਮੇਰੀ ਮਿੱਤਰ ਹੈ ਬਲਵੀਰ ਰਾਏਕੋਟੀ, ਉਸਦੇ ਕਹਿਣ ‘ਤੇ ਮੈਂ ਕਿਹਾ ਕਰ ਲੈਂਦੇ ਹਾਂ | ਦੋ ਵਾਰ ਬਲਵੀਰ ਨੇ ਫ਼ੋਨ ਕੀਤਾ ਉਹਨਾਂ ਚੁੱਕਿਆ ਨਾ, ਫ਼ੇਰ ਮੈਂ ਫ਼ੋਨ ਕੀਤਾ ਤਾਂ ਉਹਨਾਂ ਪੁੱਛਿਆ …
ਨੱ – ਨਮਸਕਾਰ ਜੀ
ਪ ਪ – ਨਮਸਕਾਰ ਜੀ
ਨੱ – ਸਰ ਆਪਣੀ ਗੱਲ ਹੋਈ ਸੀ ਵਾਰਤਾ ਲਈ
ਪ ਪ – ਹਾਂ ਜੀ
ਨੱ – ਸਰ ਜੀ ਭਲ਼ਕੇ ਕਰ ਸਕਦੇ ਹਾਂ ?
ਪ ਪ – ਹਾਂ ਜੀ ਆ ਜਾਉ
ਨੱ – ਸਰ ਕਿੰਨੇ ਵਜੇ ਜੀ
ਪ ਪ – 9 ਵਜੇ ਆ ਜਾਉ, ਅੱਛਾ ਤੁਸੀਂ ਕਿੱਦਾਂ ਕਰਦੇ ਹੋ
ਨੱ – ਸਰ ਗੱਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ