ਬਲੈਕਮੇਲ ਭਾਗ ਦੂਜਾ
ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਨੂੰ ਪਹਿਲੇ ਭਾਗ ਵਿੱਚ ਪੜ ਲਿਆ ਹੈ ਹੁਣ ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਹੋਰ ਘਟਨਾਵਾਂ ਨੂੰ ਦੂਜੇ ਭਾਗ ਵਿੱਚ ਪੜੋਗੇ,,,
ਮੈਂ ਚਾਹੁੰਦੀ ਹਾਂ ਕੁੜੀਆਂ ਇਸ ਕਹਾਣੀ ਨੂੰ ਜ਼ਰੂਰ ਪੜਨ।।।।
ਐਤਵਾਰ ਦਾ ਦਿਨ ਸੀ, ਗਿਆਰਾਂ ਕੁ ਵਜੇ ਦਾ ਵਕਤ ਸੀ ਮੈਂ ਛੱਤ ਤੇ ਧੁੱਪੇ ਬੈਠ ਕੇ ਨਾਵਲ ਪੜ੍ਹ ਰਹੀ ਸੀ । ਮੰਮੀ ਦੀ ਹੇਠੋਂ ਆਵਾਜ਼ ਆਈ ਦੀਪੀ ਮਧੂ ਆਈ ਹੈ । ਪਹਿਲਾਂ ਤਾਂ ਮੈਂ ਕਿਹਾ ਮੰਮੀ ਆਉਂਦੀ ਹਾਂ, ਫਿਰ ਇੱਕ ਦਮ ਖਿਆਲ ਆਇਆ ਕਿ ਮਧੂ ਨੇ ਮੈਨੂੰ ਕਮਲ ਦੀ ਗੱਲ ਦੱਸਣੀ ਹੋਉ ਤੇ ਮੰਮੀ ਸਾਹਮਣੇ ਕੋਈ ਗੱਲ ਨਹੀਂ ਹੋਣੀ… ਇਸੇ ਲੲੀ ਫਿਰ ਮੈਂ ਮੰਮੀ ਨੂੰ ਆਵਾਜ਼ ਦਿੱਤੀ ਕਿ ਮੰਮੀ ਮਧੂ ਨੂੰ ਛੱਤ ਤੇ ਹੀ ਭੇਜ ਦਿਓ…. ਮਧੂ ਛੱਤ ਤੇ ਆਈ ਤੇ ਮੈਨੂੰ ਘੁੱਟ ਕੇ ਮਿਲੀ ਤੇ ਨਾਲ ਹੀ ਕਿਤਾਬ ਵੱਲ ਦੇਖ ਕੇ ਕਹਿਣ ਲੱਗੀ ਤੈਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਪੜਨ ਤੋਂ ਬਿਨਾਂ…ਮੈਂ ਕਿਹਾ ਮੈਨੂੰ ਕਿਤਾਬਾਂ ਪੜਨ ਦਾ ਸ਼ੌਕ ਹੀ ਨਹੀਂ, ਮੈਨੂੰ ਕਿਹਾ ਪੜਨ ਦਾ ਨਸ਼ਾ ਵੀ ਹੈ । ਉਹ ਸੁਣ ਕੇ ਹੱਸ ਪਈ । ਮੈਂ ਕਿਹਾ ਹੋਰ ਦੱਸ ਪੜਾਈ ਕਿਵੇਂ ਚੱਲਦੀ ਹੈ… ਕਾਲਜ਼ ਜਾਂਦੀ ਹੁੰਦੀ ਐ । ਉਹਨੇ ਕਿਹਾ ਹਾਂ ਦੀਪੀ ਜਾਂਦੀ ਹੁੰਦੀ ਹੈ….ਬੱਸ ਬੀ ਏ ਦਾ ਆਹੀ ਸਾਲ ਰਹਿ ਗਿਆ । ਮੈਂ ਕਿਹਾ ਫਿਰ ਅੱਗੇ ਕੀ ਕਰਨਾ ਹੈ। ਉਹਨੇ ਕਿਹਾ ਅੱਗੇ ਸੋਚਦੀ ਹਾਂ… ਮੰਮੀ ਤਾਂ ਰੋਜ਼ ਰੋਲਾ ਪਾਉਂਦੇ ਕੀ ਕਰਨੈ ਪੜ ਕੇ, ਪਰ ਪਾਪਾ ਕਹਿੰਦੇ ਜਿੰਨਾ ਪੜਨੈ ਪੜ ਲੈ… ਜਦੋਂ ਪੜਨੋਂ ਹੱਟ ਗੲੀ.. ਉਦੋਂ ਕੋਈ ਮੁੰਡਾ ਦੇਖ ਕੇ ਤੈਨੂੰ ਵਿਆਹ ਦੇਣੈ…. ਮੈਂ ਕਿਹਾ ਫਿਰ ਤਾਂ ਅੱਗੇ ਪੜ ਹੀ ਲੈਣਾ ਚਾਹੀਦਾ ਹੈ ਐਵੇਂ ਨਹੀਂ ਘਰਦੇ ਵਿਆਹ ਦੇਣਗੇ….ਉਹਨੇ ਕਿਹਾ ਹਾਂ ਦੀਪੀ ਅੱਗੇ ਐਮ ਏ ਦਾ ਭਰੂ ਬਾਕੀ ਦੇਖਦੀ ਹਾਂ ਜਿਵੇਂ ਪਾਪਾ ਕਹਿਣਗੇ ਓਵੇਂ ਹੀ ਕਰਨਾ ਪਉ । ਮੈਂ ਕਿਹਾ ਹਾਂ ਚੱਲ ਜਿਵੇਂ ਕਹਿਣਗੇ ਓਵੇਂ ਕਰ ਲਈ .. ਇੰਨੇ ਨੂੰ ਮੰਮੀ ਨੇ ਆਵਾਜ਼ ਮਾਰ ਦਿੱਤੀ ਦੀਪੀ ਚਾਹ ਲੈਂ ਜਾ.. ਮੈਂ ਕਿਹਾ ਚੱਲ ਤੂੰ ਬੈਠ ਮੈਂ ਚਾਹ ਲੈ ਕੇ ਆਈ। ਮੈਂ ਹੇਠਾਂ ਤੋਂ ਚਾਹ ਲੈਂ ਆਈ, ਮਧੂ ਨੇ ਤੇ ਮੈਂ ਬੈਠ ਕੇ ਮਿਲ ਕੇ ਚਾਹ ਪੀਤੀ ਤੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਗੱਲਾਂ ਕਰਦੇ ਕਰਦੇ ਮੈਂ ਪੁੱਛਿਆ ਮਧੂ ਹੁਣ ਤੇਰੀ ਤੇ ਕਮਲ ਦੀ ਗੱਲਬਾਤ ਕਿਵੇਂ ਚੱਲ ਰਹੀ ਹੈ। ਉਹਨੇ ਕਿਹਾ ਗੱਲਬਾਤ ਤਾਂ ਠੀਕ ਚੱਲ ਰਹੀ ਹੈ ਪਰ ਇੱਕ ਡਿੱਕਤ ਹੈ ਕਮਲ ਦੀ…. ਉਹ ਹਰ ਦਿਨ ਮੈਨੂੰ ਨਵੀਂ ਚਿੰਤਾ ਚ ਪਾ ਦਿੰਦਾ ਹੈ । ਮੈਂ ਕਾਹਲ ਕਰਦਿਆਂ ਪੁੱਛਿਆ ਕੀ ਚਿੰਤਾ?… ਠਾਣੇ ਜਾਣ ਵਾਲੀ ਗੱਲ ਤੋਂ ਬਾਅਦ ਵੀ ਕੋਈ ਗੱਲ ਹੋਈ। ਹਾਂ ਗੱਲਾਂ ਤਾਂ ਦੀਪੀ ਬਹੁਤ ਸਾਰੀਆਂ ਹੋਈਆਂ ਨੇ, ਪਰ ਮੈਂ ਮਜਬੂਰ ਹਾਂ ਉਹਨੂੰ ਛੱਡ ਵੀ ਨਹੀਂ ਸਕਦੀ… ਉਹਦੇ ਨਾਲ ਵੀ ਨਹੀਂ ਰਹਿ ਸਕਦੀ… ਕਿਉਂ ਮਧੂ ਤੂੰ ਉਹਨੂੰ ਛੱਡ ਕਿਉਂ ਨਹੀਂ ਸਕਦੀ? … ਮੈਂ ਹੈਰਾਨ ਹੁੰਦਿਆਂ ਪੁੱਛਿਆ। ਬਸ ਯਰ ਹੁਣ ਮੇਰੇ ਕੋਲੋਂ ਵੀ ਉਹਦੇ ਬਿਨਾਂ ਰਹਿ ਨਹੀਂ ਹੁੰਦਾ, ਤੇ ਬਸ ਇਹੀ ਸੋਚ ਕੇ ਗੱਲ ਕਰਦੀ ਰਹਿੰਦੀ ਹਾਂ ਕਿ ਪਿਆਰ ਚ ਤਾਂ ਸਭ ਕੁਝ ਹਾਰਨਾ ਹੀ ਪੈਂਦਾ ਹੈ….ਮਧੂ ਨੇ ਉਦਾਸ ਹੁੰਦਿਆਂ ਕਿਹਾ। ਪਰ ਮਧੂ ਇੰਨਾ ਅੰਨਾ ਪਿਆਰ ਵੀ ਚੰਗਾ ਨਹੀਂ ਹੁੰਦਾ ਤੇਰੀ ਆਉਣ ਵਾਲੀ ਜ਼ਿੰਦਗੀ ਲੲੀ ਨੁਕਸਾਨ ਬਣ ਜਾਵੇ…. ਮੈਂ ਫ਼ਿਕਰਮੰਦ ਹੁੰਦਿਆਂ ਕਿਹਾ। ਬਸ ਯਰ ਦੀਪੀ ਜੋ ਹੁੰਦਾ ਹੁਣ ਹੋਈ ਜਾਵੇ, ਹੁਣ ਮੇਰੇ ਕੋਲੋਂ ਤਾਂ ਉਹਦੇ ਬਿਨਾਂ ਪਲ ਵੀ ਰਹਿ ਨਹੀਂ ਹੁੰਦਾ । ਨਹੀਂ ਮਧੂ ਇਦਾਂ ਨਹੀਂ ਹੁੰਦਾ…..ਪਿਆਰ ਚ ਇੱਕ ਦੂਜੇ ਨੂੰ ਸਮਝਣਾ ਹੁੰਦੈ ਤੇ ਦੁੱਖ ਸੁੱਖ ਚ ਇੱਕ ਦੂਜੇ ਦਾ ਸਾਥ ਦੇਣਾ ਹੁੰਦੈ…. ਇੱਕ ਦੂਜੇ ਨੂੰ ਨੁਕਸਾਨ ਪਹੁੰਚਣਾ ਨਹੀਂ ਹੁੰਦਾ। ਪਰ ਦੀਪੀ ਉਹ ਮੈਨੂੰ ਪਿਆਰ ਬਹੁਤ ਕਰਦਾ ਹੈ…ਮਧੂ ਨੇ ਮੇਰੀ ਗੱਲ ਨੂੰ ਵਿਚੋਂ ਟੋਕਦਿਆਂ ਕਿਹਾ… ਜਿਵੇਂ ਉਹਨੂੰ ਮੇਰੀ ਗੱਲ ਤੇ ਖਿਜ ਆਈ ਹੋਵੇ ਕਿ ਮੈਂ ਕਮਲ ਵਾਰੇ ਕੁਝ ਵੀ ਕਿਉਂ ਕਹਿ ਰਹੀ ਹਾਂ….ਉਹਨੂੰ ਮੇਰੀ ਗ਼ਲਤੀ ਕਰਕੇ ਸ਼ੱਕ ਹੋਇਆ… ਸ਼ੱਕ ਕਾਰਨ ਉਹਨੇ ਮੇਰੇ ਸਾਰੇ ਦੋਸਤਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ.. ਮੈਂ ਕਿਸ ਤਰ੍ਹਾਂ ਦੀ ਹਾਂ..ਉਹ ਇਕੋਂ ਸਾਹ ਬਹੁਤ ਕੁਝ ਕਹਿ ਗੲੀ। ਪਰ ਮਧੂ ਇਹ ਤਰੀਕਾ ਨਹੀਂ ਕਿ ਤੇਰੇ ਨਾਂ ਤੇ ਕਿਸੇ ਨੂੰ ਵੀ ਮੈਸਜ਼ ਕਰਕੇ ਪਤਾ ਕਰੇ ਕਿ ਤੂੰ ਕਿਸੇ ਨਾਲ ਕੀ ਗੱਲਬਾਤ ਕਰਦੀ ਹੈ… ਨਾਲੇ ਇਹ ਵੀ ਤਾਂ ਹੁੰਦੈ ਮਧੂ ਆਪਾ ਕਿਸੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ ਇਹ ਤਾਂ ਆਪਾ ਨੂੰ ਹੀ ਪਤਾ ਹੁੰਦਾ ਹੈ। ਹਾਂ ਦੀਪੀ ਮੈਂ ਕਮਲ ਨੂੰ ਇਹੀ ਗੱਲ ਕਹਿਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਉਹ ਨਹੀਂ ਹੱਟਦਾ…. ਇਸੇ ਤਰ੍ਹਾਂ ਇੱਕ ਵਾਰ ਸਾਡੇ ਕਾਲਜ਼ ਦਾ ਟੂਰ ਸ਼ਿਮਲੇ ਗਿਆ…ਬਹਾਨਾ ਬਣਾ ਕੇ ਕਮਲ ਵੀ ਸਾਡੇ ਨਾਲ ਟੂਰ ਤੇ ਚਲਾ ਗਿਆ…ਅਸੀਂ ਉੱਥੇ ਤਿੰਨ ਦਿਨ ਰਹੇ ਕਮਲ ਵੀ ਸਾਡੇ ਨਾਲ ਹੀ ਰਿਹਾ ਉਦੋਂ ਵੀ ਉਸ ਨੇ ਮੇਰੇ ਫੋਨ ਚੋਂ ਸਾਰੇ ਨੰਬਰ ਕੱਢ ਲੲੇ ਤੇ ਮੇਰੇ ਸਾਰੇ ਦੋਸਤਾਂ ਨਾਲ ਗੱਲ ਕੀਤੀ… ਮੇਰਾ ਕਾਲਜ਼ ਵਿੱਚ ਮੇਰੇ ਨਾਲ ਪੜਦਾ ਇੱਕ ਮੁੰਡਾ ਉਝ ਹਾਸੀ ਮਜ਼ਾਕ ਕਰਦਾ ਰਹਿੰਦਾ ਸੀ… ਪਰ ਕਮਲ ਨੂੰ ਉਸ ਤੇ ਮੇਰੇ ਤੇ ਸ਼ੱਕ ਸੀ…ਕਮਲ ਨੇ ਉਸ ਨਾਲ ਵੀ ਮੇਰੇ ਨਾਂ ਤੇ ਚੈਟ ਕੀਤੀ… ਉਸਨੇ( ਮੇਰੇ ਕਾਲਜ਼ ਦੇ ਦੋਸਤ ਨੇ)ਸਮਝਿਆਂ ਕਿ ਮੈਂ ਹੀ ਉਸ ਨਾਲ ਚੈਟ ਕਰ ਰਹੀ ਹਾਂ ਪਰ ਇੱਕ ਦਿਨ ਸ਼ਾਇਦ ਕਮਲ ਨੇ ਉਸ ਨੂੰ ਕੋਈ ਇਸ ਤਰ੍ਹਾਂ ਦਾ ਮੈਸਜ਼ ਕਰ ਦਿੱਤਾ ਜਿਸ ਨਾਲ ਉਹਨੂੰ ਸ਼ੱਕ ਹੋਇਆ ਕਿ ਮਧੂ ਤਾਂ ਇਦਾਂ ਦੀ ਗੱਲਬਾਤ ਨਹੀਂ ਕਰ ਸਕਦੀ… ਉਹਨੇ ਮੈਨੂੰ ਫੋਨ ਕਰਕੇ ਪੁੱਛਿਆਂ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੇਰੇ ਦਿਲ ਚ ਮੇਰੇ ਲੲੀ ਕੀ ਹੈ.. ਮੈਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗੲੀ.. ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਤੈਨੂੰ ਕੋਈ ਮੈਸਜ਼ ਕੀਤਾ ਕੀ ਨਹੀਂ, ਪਰ ਉਹ ਕਹਿੰਦਾ ਝੂਠ ਕਿਉਂ ਬੋਲਦੀ ਐ ਜਾਂ ਫੋਨ ਤੇ ਤੈਨੂੰ ਸ਼ਰਮ ਆਉਂਦੀ ਹੈ.. ਮੈਂ ਕਿਹਾ ਮੈਨੂੰ ਕਸਮ ਲੱਗੇ ਮੈਂ ਤਾਂ ਤੈਨੂੰ ਕੋਈ ਮੈਸੇਜ ਕੀਤਾ ਹੀ ਨਹੀਂ…. ਉਹਨੇ ਹੈਰਾਨ ਹੁੰਦਿਆਂ ਕਿਹਾ ਅੱਛਾ ਮਤਲਬ ਉਹ ਨੰਬਰ ਤੇਰਾ ਨਹੀਂ ਜਿਸ ਤੋਂ ਮੈਨੂੰ ਮੈਸਜ਼ ਆਉਂਦੇ ਸੀ… ਬਸ ਇੰਨਾ ਕਹਿੰਦਿਆਂ ਉਹਨੇ ਫੋਨ ਕੱਟ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਮੈਂ ਕਾਫ਼ੀ ਦਿਨ ਫੋਨ ਕੀਤਾ ਪਰ ਉਹਨੇ ਫੋਨ ਨਾ ਚੁਕਿਆ… ਮੈਨੂੰ ਸ਼ੱਕ ਹੋਇਆ ਕਿ ਇਹ ਸਭ ਕਮਲ ਕਰ ਰਿਹੈ… ਪਰ ਮੈਂ ਕਮਲ ਨੂੰ ਇਸ ਵਾਰੇ ਕੁਝ ਨਾ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਹਨੇ ਇਹੀ ਕਹਿਣੈ ਕਿ ਮੈਂ ਕੁਝ ਨਹੀਂ ਕੀਤਾ।
ਫਿਰ ਦੀਪੀ ਇੱਕ ਦਿਨ ਕੀ ਹੋਇਆ ਮੇਰੇ ਕੋਲ ਅਚਾਨਕ ਇੱਕ ਅਣਪਛਾਤੇ ਨੰਬਰ ਤੋਂ ਮੈਸਜ਼ ਆਇਆ… ਉਸ ਅਣਪਛਾਤੇ ਆਦਮੀ ਨੇ ਕਿਹਾ ਮੈਂ ਬਿਜਰੇਸ… ਤੇਰਾ ਦੋਸਤ… ਮੈਨੂੰ ਹੁਣ ਅਣਪਛਾਤੇ ਨੰਬਰਾਂ ਤੋਂ ਬਹੁਤ ਡਰ ਲੱਗਣ ਲੱਗ ਗਿਆ ਸੀ… ਮੈਂ ਗੱਲ ਕੀਤੀ ਜਦੋਂ ਗੱਲ ਕਰਦੇ ਦੌਰਾਨ ਗੱਲਬਾਤ ਤੋਂ ਪਤਾ ਲੱਗਿਆ ਕਿ ਉਸ ਚੈਟ ਚ ਉਹ ਗੱਲ ਵੀ ਹੋ ਰਹੀ ਸੀ ਜੋ ਗੱਲਬਾਤ ਕਦੇ ਮੇਰੇ ਤੇ ਬਿਜਰੇਸ ਚ ਹੋਈ ਵੀ ਨਹੀਂ ਸੀ…ਮੈਨੂੰ ਉਸ ਨੰਬਰ ਦਾ ਸ਼ੱਕ ਫਿਰ ਕਮਲ ਤੇ ਹੀ ਹੋਇਆ ਤੇ ਕਮਲ ਇਹ ਸਭ ਕਰ ਰਿਹਾ ਹੈ, ਪਰ ਜਦ ਮੈਂ ਕਮਲ ਨੂੰ ਪੁੱਛਿਆ ਤਾਂ ਕਮਲ ਸਾਫ਼ ਮੁੱਕਰ ਗਿਆ…ਫਿਰ ਇੱਕ ਦਿਨ ਅਚਾਨਕ ਜੇ ਮੇਰੇ ਕੋਲ ਬਿਜਰੇਸ ਦੇ ਦੋਸਤ ਦਾ ਮੈਸਜ਼ ਆਇਆ ਕਿ ਤੂੰ ਮੈਨੂੰ ਬਿਜਰੇਸ ਸਮਝ ਕੇ ਮੈਸਜ਼ ਕਰ ਰਹੀ ਹੈ… ਮੈਂ ਕਿਹਾ ਮੈਂ ਤਾਂ ਕਦੇ ਮੈਸਜ਼ ਕੀਤਾ ਹੀ ਨਹੀਂ.. ਉਹਨੇ ਕਿਹਾ ਮੈਂ ਤੈਨੂੰ ਸਕਰੀਨ ਸ਼ੋਰਟ ਭੇਜਦਾ ਹਾਂ …ਜਦੋਂ ਮੇਰੇ ਨੰਬਰ ਤੇ ਸਕਰੀਨ ਸ਼ੋਰਟ ਭੇਜੇ ਤਾਂ ਦੇਖ ਕੇ ਮੈਨੂੰ ਇੱਕ ਹੈਰਾਨੀ ਹੋਈ, ਜਦ ਮੈਂ ਇਸ ਵਾਰੇ ਕਮਲ ਨੂੰ ਪੁੱਛਿਆ ਪਹਿਲਾਂ ਤਾਂ ਉਹ ਮੁੱਕਰ ਗਿਆ ਪਰ ਬਾਅਦ ਵਿੱਚ ਉਹ ਮੰਨ ਗਿਆ ਤੇ ਗ਼ਲਤੀ ਮੰਨਣ ਲੱਗ ਗਿਆ…ਉਸ ਤੋਂ ਬਾਅਦ ਮੈਂ ਕਿੰਨੇ ਦਿਨ ਕਮਲ ਨਾਲ ਗੱਲਬਾਤ ਨਾ ਕੀਤੀ..ਪਰ ਅਜੀਬ ਖਿੱਚ ਸੀ ਕਮਲ ਦੇ ਪਿਆਰ ਦੀ ਮੇਰੇ ਅੰਦਰ… ਮੈਂ ਜਦੋਂ ਉਸ ਨਾਲ ਗੁੱਸੇ ਹੁੰਦੀ ਤਾਂ ਉਹਨੂੰ ਮਨਾਉਣ ਦਾ ਤਰੀਕਾ ਵੀ ਆਉਂਦਾ ਸੀ… ਉਹ ਜਦੋਂ ਵੀ ਮੈਨੂੰ ਫੋਨ ਕਰਦਾ… ਜਦ ਹੀ ਉਸਦੀ ਆਵਾਜ਼ ਮੇਰੇ ਕੰਨਾਂ ਚ ਪੈਂਦੀ ਤਾਂ ਮੈਂ ਸਭ ਕੁਝ ਭੁੱਲ ਕੇ ਫਿਰ ਉਸ ਦੇ ਪਿਆਰ ਚ ਉਲਝ ਜਾਂਦੀ ਸੀ… ਮੈਨੂੰ ਖੁਦ ਤੇ ਬਹੁਤ ਗੁੱਸਾ ਆਉਂਦਾ ਕਿ ਮੈਂ ਕਿਦਾਂ ਦੀ ਹਾਂ ਕਿ ਮੇਰਾ ਦਿਲ ਕਿਉਂ ਨਹੀਂ ਉਹਦੇ ਬਿਨਾਂ ਰਹਿੰਦਾ… ਸੱਚੀ ਦੀਪੀ ਮੇਰੇ ਲੲੀ ਉਹਦਾ ਪਿਆਰ ਅਜੀਬ ਸੀ… ਮੈਂ ਚਾਹ ਕੇ ਵੀ ਛੱਡ ਨਾ ਸਕੀ..ਕਦੇ ਕਦੇ ਤਾਂ ਮੈਨੂੰ ਉਹਦੀ ਇਹ ਵੀ ਨਾ ਸਮਝ ਲੱਗਦੀ ਕਿ ਉਹ ਕੀ ਹੈ…ਕੌਣ ਹੈ.., ਤੂੰ ਦੇਖ ਦੀਪੀ ਜਿਸ ਕਮਲ ਨੂੰ ਮੈਂ ਪਿਆਰ ਕਰ ਬੈਠੀ ਉਹ ਦਾ ਮੈਨੂੰ ਪਿੰਡ ਦਾ ਨਾਂ ਤੱਕ ਨਹੀਂ ਪਤਾ ਸੀ… ਉਸ ਦੇ ਪਰਿਵਾਰ ਤੱਕ ਪਤਾ ਸੀ…. ਇਹ ਵੀ ਨਹੀਂ ਪਤਾ ਉਸ ਦਾ ਅਸਲੀ ਨਾਂ ਕਮਲ ਹੈ ਜਾਂ ਨਹੀਂ…ਇੱਕ ਵਾਰ ਕੀ ਹੋਇਆ ਅਸੀਂ ਦੋਵਾਂ ਨੇ ਮਿਲਣ ਦਾ ਪਲਾਨ ਬਣਾਇਆ…ਤੇ ਅਸੀਂ ਜਦੋਂ ਵੀ ਮਿਲਦੇ ਸੀ…ਸਭ ਕੁਝ ਭੁੱਲ ਕੇ ਆਪਣਿਆਂ ਵਾਂਗ ਹਰ ਵਾਰ ਨਵੇਂ ਹੋ ਕੇ ਇੱਕ ਹੋ ਕੇ ਮਿਲਦੇ ਸੀ… ਉਹਦੀ ਆਦਤ ਹੋ ਗੲੀ ਸੀ ਮੇਰਾ ਹਰ ਵਾਰ ਫੋਨ ਚੈਕ ਕਰਨਾ…ਉਹਨੇ ਕਿਸੇ ਹਿਸਾਬ ਨਾਲ ਮੇਰੇ ਤੋਂ ਚੋਰੀਓਂ ਵੱਟਸਐਪ ਦਾ ਕੋਡ ਲੈਂ ਲਿਆ…ਤੇ ਮੇਰੇ ਨੰਬਰ ਤੇ ਵੱਟਸਐਪ ਚਲਾ ਲਿਆ…ਪਰ ਕੁਦਰਤ ਦਾ ਕਰੀਸ਼ਮਾ ਦੇਖੋ… ਉਹ ਜਦੋਂ ਵੀ ਕੁਝ ਗਲਤ ਕਰਦਾ ਸੀ.. ਮੈਨੂੰ ਉਦੋਂ ਹੀ ਕਿਤੋਂ ਨਾਂ ਕਿਤੋਂ ਪਤਾ ਲੱਗ ਜਾਂਦਾ ਸੀ… ਕਮਲ ਨੇ ਕਿਤੇ ਮੇਰੇ ਨੰਬਰ ਤੋਂ ਸਟੇਟਸ ਪਾ ਦਿੱਤਾ ਤੇ ਉਹ ਸਟੇਟਸ ਮੇਰੀ ਸਹੇਲੀ ਨੇ ਦੇਖ ਲਿਆ….ਮੇਰੀ ਸਹੇਲੀ ਨੂੰ ਇਹ ਪਤਾ ਸੀ ਕਿ ਮੈਂ ਸਟੇਟਸ ਪਾਉਣ ਦੀ ਸ਼ੌਕੀਨ ਨਹੀਂ…ਉਹਨੇ ਮੈਨੂੰ ਫੋਨ ਕੀਤਾ ਕਿ ਤੂੰ ਅੱਜ ਸਟੇਟਸ ਕਿਵੇਂ ਪਾ ਦਿੱਤਾ… ਤੂੰ ਤਾਂ ਸਟੇਟਸ ਪਾਉਂਦੀ ਹੀ ਨਹੀਂ ਹੁੰਦੀ…ਮੈਨੂੰ ਫਿਰ ਸ਼ੱਕ ਹੋਇਆ ਤੇ ਮੈਂ ਕਮਲ ਨੂੰ ਪੁੱਛਿਆ… ਉਹ ਮੰਨ ਗਿਆ ਕਿ ਹਾਂ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਨਾਲ ਗੱਲ ਕਰਦੀ ਹੈ… ਮੈਨੂੰ ਕਮਲ ਤੇ ਬਹੁਤ ਗੁੱਸਾ ਆਉਂਦਾ ਸੀ…ਪਿਆਰ ਹੱਦੋਂ ਵੱਧ ਹੋਣ ਕਰਕੇ ਮੈਂ ਸਭ ਕੁਝ ਭੁੱਲ ਜਾਂਦੀ ਸੀ…ਫਿਰ ਉਸੇ ਤਰ੍ਹਾਂ ਉਸ ਨਾਲ ਗੱਲ ਕਰਦੀ ਰਹਿੰਦੀ ਸੀ।
ਇੱਕ ਦਿਨ ਕੀ ਹੋਇਆ ਕਮਲ ਕਿਸੇ ਨੂੰ ਆਪਣੇ ਕਾਗਜ਼ ਭੇਜ ਰਿਹਾ ਸੀ ਤੇ ਉਹ ਗ਼ਲਤੀ ਨਾਲ ਉਸ ਕੋਲੋਂ ਮੈਨੂੰ ਭੇਜੇ ਗੲੇ…ਉਸ ਦੇ ਉਹ ਕਾਗਜ਼ਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਸ ਦਾ ਉਹ ਪਿੰਡ ਨਹੀਂ …ਜੋ ਉਹ ਮੈਨੂੰ ਦੱਸਦਾ ਸੀ ਤੇ ਮੈਨੂੰ ਉਹਦੀ ਸਹੀ ਉਮਰ ਦਾ ਵੀ ਪਤਾ ਲੱਗ ਗਿਆ ਸੀ… ਮੇਰੇ ਦੇਖਦੇ ਦੇਖਦੇ ਉਹਨੇ ਆਪਣੇ ਸਾਰੇ ਮੈਸਜ਼ ਡੀਲੀਟ ਕਰ ਦਿੱਤੇ… ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਉਹਦਾ ਉਹ ਪਿੰਡ ਨਹੀਂ ਜੋ ਉਹਨੇ ਦੱਸਿਆ ਸੀ…ਪਰ ਮੈਨੂੰ ਪਿੰਡ ਦਾ ਨਾਂ ਸਹੀ ਨਹੀਂ ਪਤਾ ਲੱਗਿਆ…ਪਰ ਨਾਮ ਤੇ ਜ਼ਿਲ੍ਹਾ ਜ਼ਰੂਰ ਪਤਾ ਲੱਗ ਗਿਆ.,ਪਤਾ ਨਹੀਂ ਕਮਲ ਮੈਨੂੰ ਸਭ ਕੁਝ ਸਹੀ ਕਿਉਂ ਨਹੀਂ ਦੱਸਣਾ ਚਾਹੁੰਦਾ ਸੀ… ਮੈਨੂੰ ਸੋਚ ਕੇ ਹੈਰਾਨੀ ਹੁੰਦੀ ਕਿ ਇੱਕ ਪਾਸੇ ਤਾਂ ਇਹ ਮੇਰੇ ਨਾਲ ਉਮਰਾਂ ਬਿਤਾਉਣ ਦੇ ਵਾਅਦੇ ਕਰਦਾ ਹੈ… ਮੇਰੇ ਨਾਲ ਵਿਆਹ ਕਰਵਾਉਣ ਲੲੀ ਵੀ ਰਾਜ਼ੀ ਹੈ …..ਦੂਜੇ ਪਾਸੇ ਇਹ ਸਭ ਕੁਝ ਮੇਰੇ ਤੋਂ ਛੁਪਾਉਂਦਾ ਹੈ ਕਾਰਨ ਕੀ ਹੈ… ਫਿਰ ਵਕਤ ਉਹਨੇ ਮੈਨੂੰ ਖੁਦ ਹੀ ਕਿਹਾ ਕਿ ਮੈਂ ਤਾਂ ਤੇਰੇ ਨਾਲ ਕੁਝ ਵਕਤ ਲੲੀ ਟਾਇਮ ਪਾਸ ਕਰਨਾ ਚਾਹੁੰਦਾ ਸੀ ਪਰ ਕੁਦਰਤੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ …..ਸਾਡੀ ਗੱਲ ਬਾਤ ਨੂੰ ਦੋ ਸਾਲ ਪੂਰੇ ਹੋਣ ਵਾਲੇ ਹੀ ਸੀ…ਰਿਸ਼ਤਾ ਬਹੁਤ ਅੱਗੇ ਵੱਧ ਗਿਆ ਸੀ… ਮੇਰੇ ਤੇ ਕਮਲ ਦੇ ਰਿਸ਼ਤੇ ਦੀਆਂ ਸਾਰੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ