More Punjabi Kahaniya  Posts
ਬੋਹੜ ਦਾ ਦਰਖ਼ਤ


ਗੱਲ ਅੱਜ ਤੋਂ ਕਰੀਬ ਵੀਹ ਸਾਲ ਪੁਰਾਣੀ ਹੋਵੇਗੀ। ਜਦੋਂ ਮੈਂ ਆਪਣੇ ਦੋਸਤਾਂ ਨਾਲ ਬੱਸ ਤੇ ਚੰਡੀਗੜ੍ਹ ਜਾ ਰਿਹਾ ਸੀ। ਮੈਨੂੰ ਉੱਥੇ ਪੰਜਾਬ ਯੂਨੀਵਰਸਿਟੀ ਵਿੱਚ ਪੜਾਈ ਸੰਬੰਧੀ ਕੋਈ ਜ਼ਰੂਰੀ ਕੰਮ ਸੀ ਤੇ ਮੇਰੇ ਦੋਸਤ ਆਪਣੇ ਕਿਸੇ ਹੋਰ ਕੰਮ ਸੰਬੰਧੀ ਜਾ ਰਹੇ ਸਨ। ਅਸੀਂ ਲਗਭਗ ਢਾਈ ਵਜੇ ਆਪਣੇ ਪਿੰਡ ਤੋਂ ਬੱਸ ਲਈ ਸੀ। ਸਾਡੇ ਪਿੰਡ ਤੋਂ ਚੰਡੀਗੜ੍ਹ ਦਾ ਰਸਤਾ ਦੋ ਸੌ ਕਿਲੋਮੀਟਰ ਦੇ ਲਗਭਗ ਹੋਵੇਗਾ। ਸਾਡੇ ਵਿੱਚੋਂ ਇੱਕ ਮਿੱਤਰ ਦੀ ਜਾਣ-ਪਛਾਣ ਲੁਧਿਆਣੇ ਸੀ। ਸੋ ਰਸਤੇ ਵਿੱਚ ਸਾਰਿਆਂ ਨੇ ਰੁਕਣ ਦਾ ਮਨ ਬਣਾਇਆ। ਓਦੋਂ ਅੱਜ ਵਾਂਗ ਤੇਜ ਤਰਾਰ ਜ਼ਿੰਦਗੀ ਨਹੀਂ ਸੀ। ਅਸੀਂ ਚਾਰ ਜਾਣੇ ਪੰਜ ਕੁ ਵਜੇ ਉਹਨਾਂ ਦੇ ਘਰੇ ਪਹੁੰਚ ਗਏ। ਉਹਨਾਂ ਦਾ ਘਰ ਬਜਾਰ ਦੇ ਨੇੜੇ ਸੀ। ਇਹ ਮੇਰੀ ਜ਼ਿੰਦਗੀ ਦਾ ਸ਼ਹਿਰ ਵਿੱਚ ਰਾਤ ਕੱਟਣ ਦਾ ਪਹਿਲਾ ਵਾਕਿਆ ਸੀ। ਜਦੋਂ ਅਸੀ ਘਰ ਦੇ ਗੇਟ ਤੋਂ ਘੰਟੀ ਵਜਾਈ ਤਾਂ ਉਹਨਾਂ ਬਾਰ ਖੋਲ੍ਹ ਕੇ ਸਾਨੂੰ ਡਰਾਇੰਗ ਰੂਮ ਵਿੱਚ ਬਿਠਾ ਲਿਆ। ਪਰਿਵਾਰ ਚੰਗਾ ਪੜਿਆ-ਲਿਖਿਆ ਤੇ ਨੌਕਰੀ ਪੇਸ਼ਾ ਲੱਗ ਰਿਹਾ ਸੀ। ਉਹਨਾਂ ਨੇ ਸਾਡੇ ਸਾਥੀ ਤੋਂ ਉਹਨਾਂ ਦੇ ਪਰਿਵਾਰ ਦੀ ਖੈਰੀਅਤ ਪੁੱਛੀ ਤੇ ਕਾਫੀ ਕਰੀਬੀ ਗੱਲਾਂ ਕੀਤੀਆਂ। ਸਾਡੇ ਸਾਥੀ ਮਿੱਤਰ ਨੇ ਪਹਿਲਾਂ ਹੀ ਘਰ ਵਾਲੇ ਟੈਲੀਫੋਨ ਤੋਂ ਉਹਨਾਂ ਨੂੰ ਆਉਣ ਦੀ ਅਗਾਊ ਸੂਚਨਾ ਦੇ ਦਿੱਤੀ ਸੀ। ਓਦੋਂ ਮੋਬਾਇਲ ਤਾਂ ਕਿਸੇ ਵਿਰਲੇ ਕੋਲ ਹੀ ਹੁੰਦਾ ਸੀ। ਉਹ ਪੰਜਾਹ ਕੁ ਸਾਲ ਦੇ ਦੋਵੇਂ ਮੀਆਂ ਬੀਵੀ ਸਾਡੇ ਨਾਲ ਗੱਲਾਂ ਕਰ ਰਹੇ ਸਨ। ਸਾਨੂੰ ਉੱਥੇ ਹੋਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਘੰਟੇ ਕੁ ਬਾਅਦ ਉਹਨਾਂ ਨੇ ਸਾਨੂੰ ਕੋਠੀ ਦੇ ਪਿਛਲੇ ਪਾਸੇ ਖੁੱਲੀ ਜਗਾ ਵਿੱਚ ਦੋ ਮੰਜੇ ਡਾਹ ਦਿੱਤੇ ਤੇ ਨਾਲ ਹੀ ਕੋਠੀ ਦੇ ਬਾਹਰਲਾ ਬਾਥਰੂਮ ਵਿਖਾ ਦਿੱਤਾ। ਅਸੀਂ ਉਸ ਭੀੜੀ ਜਿਹੀ ਜਗਾ ਵਿੱਚ ਛੱਤ ਵਾਲਾ ਪੱਖਾ ਛੱਡ ਲਿਆ। ਅੱਧਾ ਘੰਟਾ ਗੱਲਾਂ ਕਰ ਕੇ ਅਸੀਂ ਬਜ਼ਾਰ ਜਾਣ ਦਾ ਮਨ ਬਣਾਇਆ। ਸ਼ਾਮ ਦਾ ਘੁਸਮੁਸਾ ਹੋ ਗਿਆ ਸੀ। ਲਾਈਟਾਂ ਵਿੱਚ ਬਜ਼ਾਰ ਦਾ ਦ੍ਰਿਸ਼ ਆਪਣਾ ਹੀ ਰੰਗ ਬਖੇਰ ਰਿਹਾ ਸੀ। ਬਜ਼ਾਰ ਦੀ ਰੰਗੀਨੀ ਵੇਖ ਕੇ ਸਾਡੇ ਵੀ ਮਨ ਸ਼ਹਿਰੀ ਜੀਵਨ ਵੱਲ ਖਿੱਚੇ ਜਾ ਰਹੇ ਸਨ। ਅਸੀਂ ਸਾਰੇ ਸ਼ਹਿਰੀ ਜੀਵਨ ਦੀਆਂ ਵਡਿਆਈਆਂ ਕਰੀ ਜਾ ਰਹੇ ਸਾਂ। ਅਸੀਂ ਪਿੰਡਾਂ ਵਿੱਚ ਰਹਿਣ ਵਾਲੇ ਸ਼ਹਿਰੀ ਜੀਵਨ ਦੀ ਚਕਾਚੌਂਧ ਵਿੱਚ ਗੁਆਚ ਗਏ। ਬਜ਼ਾਰ ਵਿੱਚ ਘੁੰਮ ਕੇ ਅਤੇ ਥੋੜਾ ਖਾ ਪੀ ਕੇ ਅਸੀਂ ਘਰ ਵੱਲ ਚਾਲੇ ਪਾ ਦਿੱਤੇ। ਜਦੋਂ ਘਰ ਪਹੁੰਚੇ ਤਾਂ ਲੌਬੀ ਵਿੱਚ ਡਾਇਨਿੰਗ ਟੇਬਲ ਤੇ ਨਵ ਵਿਆਹਾ ਜੋੜਾ ਆਪਸ ਵਿੱਚ ਕਲੋਲ ਕਰ ਰਿਹਾ ਸੀ ਤੇ ਨਾਲੇ ਕੁੱਝ ਖਾ ਰਿਹਾ ਸੀ। ਜਦੋਂ ਅਸੀਂ ਕੋਲ ਦੀ ਲੰਘੇ ਤਾਂ ਉਹਨਾਂ ਨੇ ਸਾਡੇ ਵੱਲ ਦੇਖਣ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਬੋਹੜ ਦਾ ਦਰਖ਼ਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)