ਵਿਆਹ ਤੋਂ ਦੋ ਕੁ ਸਾਲ ਬਾਅਦ, ਪੰਜਾਬ ਪਰਤ ਕੇ ਪਹਿਲੀ ਵਾਰ ਮਸਾਂ ਆਵਦੀ ਪੱਕੀ ਸਹੇਲੀ ਘਰ ਜਾਣ ਦਾ ਸਬੱਬ ਬਣਿਆ। ਓਹਦੀ ਨਵੀਂ ਵਿਆਹੀ ਭਾਬੀ ਪਾਣੀ ਫੜਾਉਣ ਆਈ , ਬੜੇ ਅਚੰਬੇ ਨਾਲ ਪੁੱਛਣ ਲੱਗੀ, ” ਤੁਸੀਂ ‘ਤਾਰੇ ਵਲੈਤੀਆਂ’ ਦੇ ਘਰੇ ਵਿਆਹੇ ਹੋ? ਸਾਡੇ ਤਾਂ ਨਾਲ ਦਾ ਪਿੰਡ ਆ! ਬੜੇ ਤਕੜੇ ਘਰੋਂ ਨੇ!” ਮੈਂ ਕਿਹਾ, “ਹਾਂਜੀ!”
ਹੋਰ ਵਧੇਰੇ ਉਤਸੁਕਤਾ ਨਾਲ ਕਹਿਣ ਲੱਗੀ, “ਮੈਂ ਸੁਣਿਆ ਉਹਨਾਂ ਦੇ ਘਰੇ ਤੇ ਨੂੰਹਾਂ ਦੀ ਪੁੱਛ ਗਿੱਛ ਬਹੁਤ ਆ? ਹਰ ਕੰਮ ‘ਚ ਸਲਾਹ ਲੈਂਦੇ। ਘਰਦੇ ਕੰਮਾਂ ਕਾਰਾਂ ਨੂੰ ਵੀ ਨੌਕਰ ਵਾਧੂ!”
ਅਜੇ ਓਹਨੇ ਪਤਾ ਨੀ ਕੀ ਕੀ ਸਵਾਲ ਹੋਰ ਪੁੱਛਣੇ ਸੀ ਕਿ ਇਹਨੇ ਨੂੰ ਓਹਦੀ ਸੱਸ ਭਾਵ ਮੇਰੀ ਸਹੇਲੀ ਦੀ ਮੰਮੀ ਨੇ ਰਸੋਈ ‘ਚੋਂ ਆਵਾਜ਼ ਮਾਰੀ , “ਕੁੜੇ ਚਾਹ ਪਾਣੀ ਤੇ ਪੀ ਲੈਣ ਦੋ ਜਵਾਕੜੀ ਨੂੰ, ਨਾਲੇ ਤੁਸੀਂ ਆਪ ਵੀ ਪੀ ਲਵੋ!
ਆਉਂਦੀ ਦੀ ਜਾਨ ਖਾਣ ਲੱਗ ਪਈਆਂ ਜੇ। ਨਾਲੇ ਭਾਬੀ ਨੂੰ ਕਹਿਣ ਲੱਗੀ, “ਕੁੜੇ ਗੁੱਡੀ! ਤੇਰੇ ਪਿਓ( ਸਹੁਰਾ) ਦਾ ਫੋਨ ਆਈ ਜਾਂਦਾ, ਪੁੱਛਦਾ ਕਿ ਗੁੱਡੀ ਨੇ ਚੱਪਲਾਂ ਕਿਹੜੇ ਰੰਗ ਦੀਆਂ ਮੰਗਵਾਈਆਂ ਸੀ !”
ਭਾਬੀ ਦੇ ਸਾਡੇ ਕੋਲੋਂ ਉੱਠਣ ਤੋਂ ਪਹਿਲਾਂ ਹੀ ਫੇਰ ਆਂਟੀ ਨੇ ਆਵਾਜ਼ ਦਿੱਤੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ