More Punjabi Kahaniya  Posts
ਬੀ ਐਲ ਓ- ਅਫਸਰ ਜਾਂ ਵਗਾਰੀ ਕਾਮਾ !


ਬੀ ਐਲ ਓ- ਅਫਸਰ ਜਾਂ ਵਗਾਰੀ ਕਾਮਾ !
“ਬਲਬੀਰ, ਯਾਰ ਆ ਰਵੀ ਮਾਸਟਰ ਕਿਹੜੀ ਸਕੀਮ ਆਲੇ ਫਾਰਮ ਭਰਦਾ ਏ, ਰੋਜ ਈ ਸ਼ਾਮਾਂ ਨੂੰ ਸਕੂਟਰੀ ਜਿਹੀ ਲੈ ਕੇ ਘਰ-ਘਰ ਤੁਰਿਆ ਫਿਰਦਾ ਏ” ਸ਼ਾਮੇ ਨੇਂ ਸੱਥ ਚ ਖੜੇ ਚਾਰ-ਪੰਜ ਬੰਦਿਆਂ ਚ ਲੱਖਪਤੀਆਂ ਦੇ ਬਲਬੀਰ ਨੂੰ ਸੰਬੋਧਨ ਕਰਦਿਆਂ ਜਿਗਿਆਸਾ ਚ ਪੁੱਛਿਆ ਤਾਂ ਹੱਥ ਚ ਰਗੜੇ ਹੋਏ ਜ਼ਰਦੇ ਦੀ ਚੁੰਢੀ ਬੁੱਲਾਂ ਹੇਠ ਲਾਉਂਦਾ ਬਲਬੀਰ ਬੋਲਿਆ,”ਓ ਯਾਰ ਇਹਦੇ ਕੋਲ ਕਿਹੜੀ ਕੁਝ ਮੁਫਤ ਮਿਲਣ ਆਲੀ ਸਕੀਮ ਏ, ਵੋਟਾਂ ਬਣਾਉਂਦਾ ਫਿਰਦਾ ਏ, ਸੱਠ ਹਜ਼ਾਰ ਮਹੀਨੇ ਦੇ ਲੈਂਦਾ ਏ, ਫੇਰ ਵੀ ਇਹਨਾਂ ਮਾਸਟਰਾਂ ਨੂੰ ਰੱਜ ਨਹੀਂ ਆਉਂਦਾ, ਇਹ ਕਿਹੜਾ ਮੁਫਤ ਈ ਵੋਟ ਬਣਾਉਂਦਾ ਏ, ਸਰਕਾਰ ਦੇ ਜਵਾਈ ਨੇਂ ਭਰਾਵਾ ਇਹ, ਇਕ ਤਨਖਾਹ ਮਾਸਟਰੀ ਆਲੀ ਲੈਂਦਾ ਏ ਤੇ ਦੂਜੀ ਤਨਖਾਹ ਆਹ ਬੀ ਐਲ ਓ ਆਲੀ ਵੀ ਤਾਂ ਮਿਲਦੀ ਈ ਹੋਣੀ ਏ”। “ਤਾਂਹੀਓ ਅੱਧੀ-ਅੱਧੀ ਰਾਤ ਤੱਕ ਤੁਰਿਆ ਫਿਰਦਾ ਏ, ਸਰਕਾਰਾਂ ਦਾ ਵੀ ਕੋਈ ਹਾਲ ਨ੍ਹੀਂ, ਕਿਸੇ ਗਰੀਬ ਨੂੰ ਰੁਜ਼ਗਾਰ ਦੇਣ ਦੀ ਥਾਂ ਇੰਨਾਂ ਰੱਜਿਆਂ ਦੇ ਘਰ ਭਰ ਆਉਂਦੀ ਹੈ”। ਸ਼ਾਮੇ ਨੇ ਗੱਲ ਮੁਕਾਉਂਦਿਆ ਕਿਹਾ ਜਿਸ ਨਾਲ ਸਾਰੀ ਸੱਥ ਸਹਿਮਤ ਸੀ ਤੇ ਉੱਧਰ ਕੰਮ ਦੇ ਬੋਝ ਚ ਪ੍ਰੇਸ਼ਾਨ ਭੁੱਖਾ-ਭਾਣਾ ਰਵੀ ਮਾਸਟਰ, ਗਲੀ ‘ਚ ਖੜਾ-ਖੜਾ ਹੀ ਛੇਤੀ-ਛੇਤੀ ਮੋਬਾਈਲ ਤੇ ਰਿਪੋਰਟ ਭੇਜ ਰਿਹਾ ਸੀ ਕਿਉਂਕਿ ਐਸ ਡੀ ਐਮ ਸਾਬ੍ਹ ਦੇ ਸਖਤ ਆਦੇਸ਼ ਜੋ ਸਨ। ਕੀ ਇਹ ਕਿਸੇ ਇੱਕ ਸੱਥ ਦੀ ਕਹਾਣੀ ਏ ਜਾਂ ਹਰੇਕ ਪਿੰਡ, ਕਸਬੇ, ਸ਼ਹਿਰ ਜਾਂ ਸੱਥ ਦੀ ?
ਦੁਨੀਆਂ ਦੀਆਂ ਸਭ ਤੋਂ ਵੱਧ ਚੋਣਾਂ ਸਾਡੇ ਮੁਲਕ ‘ਚ ਹੁੰਦੀਆਂ ਹਨ। ਸਾਡੇ ਦੇਸ਼ ਚ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਵੋਟ ਬਣਵਾਉਣ ਦਾ ਅਧਿਕਾਰ ਹੈ, ਜੇਕਰ ਕੋਈ ਵੀ ਬਾਲਗ ਵਿਅਕਤੀ ਕਿਸੇ ਹੋਰ ਥਾਂ ਤੇ ਸ਼ਿਫਟ ਹੋ ਜਾਂਦਾ ਹੈ ਤਾਂ ਉਹ ਆਪਣੀ ਵੋਟ ਉਸ ਥਾਂ ਤੋਂ ਕੱਟਵਾ ਕੇ, ਨਵੀਂ ਥਾਂ ਤੇ ਵੀ ਬਣਵਾ ਸਕਦਾ ਹੈ ਤੇ ਸੋਧ ਵੀ ਕਰਵਾ ਸਕਦਾ ਹੈ, ਇਹ ਸਾਰਾ ਕੰਮ ਅਤੇ ਹੋਰ ਵੀ ਕਈ ਸਰਕਾਰੀ ਸਰਵੇਖਣਾਂ ਦੇ ਕੰਮ ਨੂੰ, ਜਿਸ ਅਧਿਕਾਰੀ ਰਾਹੀਂ ਨੇਪਰੇ ਚਾੜਿਆ ਜਾਂਦਾ ਹੈ, ਉਹ ਹੈ ਬੂਥ ਲੈਵਲ ਅਫਸਰ (ਬੀ ਐਲ ਓ)। ਆਪਾਂ ਜੇਕਰ ਸਿਰਫ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੇ ਹਜਾਰਾਂ ਦੀ ਗਿਣਤੀ ਚ ਬੀ ਐਲ ਓ ਸਾਥੀ ਲੋਕਤੰਤਰ ਦੇ ਸਤੰਭ ਬਣਕੇ ਚੋਣ ਕਮਿਸ਼ਨ ਦਾ ਇਹ ਮਹੱਤਵਪੂਰਣ ਕੰਮ ਬਹੁਤ ਹੀ ਜਿੰਮੇਵਾਰੀ ਨਾਲ ਸੰਭਾਲ ਰਹੇ ਹਨ ਪਰ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਇਹ ਸਾਰੇ ਬੀ ਐਲ ਓ ਜਿੰਨਾਂ ਦੇ ਸਿਰ ਇੰਨਾਂ ਅਹਿਮ ਕਾਰਜ ਹੁੰਦਾ ਹੈ ਇਹ ਡੈਪੂਟੇਸ਼ਨ ਤੇ ਆਹ ਕੰਮ ਸੰਭਾਲ ਰਹੇ ਹਨ। ਬੜੀ ਹੀ ਨਮੋਸ਼ੀ ਦੀ ਗੱਲ ਹੈ ਕਿ ਬੀ ਐਲ ਓ ਦੀ ਕੋਈ ਕੱਚੀ-ਪੱਕੀ ਜਾਂ ਠੇਕੇ ਆਲੀ ਅਸਾਮੀ ਵੀ ਨਹੀਂ ਹੈ ਤੇ ਚੋਣ ਕਮਿਸ਼ਨ ਪ੍ਰਸ਼ਾਸਨ ਰਾਹੀਂ ਕਿਸੇ ਹੋਰ ਮਹਿਕਮੇ ਚ ਨਿਯੁਕਤ ਹੋਰ ਮੁਲਾਜ਼ਮਾਂ ਦੀ, ਜਿੰਨਾਂ ਚੋਂ ਜਿਆਦਾਤਰ ਸਿੱਖਿਆ ਵਿਭਾਗ ਦੇ ਮੁਲਾਜ਼ਮ ਹੁੰਦੇ ਹਨ, ਦੀ ਬੀ ਐਲ ਓ ਡਿਊਟੀ ਲਗਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ।
ਕਿਸੇ ਵੀ ਬੂਥ ਤੇ ਨਵੀਂ ਵੋਟ ਬਣਾਉਣ ਦਾ, ਕਟਵਾਉਣ ਦਾ ਤੇ ਸੁਧਾਈ ਆਦਿ ਕਰਵਾਉਣ ਦਾ ਤੇ ਇਸ ਨਾਲ ਸੰਬੰਧਤ ਹੋਰ ਵੀ ਬਹੁਤ ਸਾਰੇ ਪੇਚੀਦਾ ਤੇ ਕਾਗਜੀ ਕਾਰਵਾਈ ਤੋਂ ਭਰਪੂਰ ਇਹ ਭੰਬਲਭੂਸੇ ਵਾਲਾ ਜਿੰਮੇਵਾਰੀ ਦਾ ਕੰਮ ਲੱਗਭਗ ਪੂਰੇ ਸਾਲ ਈ ਚੱਲਦਾ ਰਹਿੰਦਾ ਹੈ ਤੇ ਤੁਸੀਂ ਜਾਣ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)