ਇੱਕ ਵਰਤਾਰਾ ਹੁੰਦਾ ਵੇਖ ਰਿਹਾ ਸਾਂ..
ਉਹ ਪਹਿਲਾਂ ਥੋੜਾ ਝਿਜਕ ਗਈ..ਫੇਰ ਕੁਝ ਸੋਚ ਥੋੜੀ ਹਿੰਮਤ ਕੀਤੀ..
ਸ਼ਾਇਦ ਸੋਚ ਰਹੀ ਸੀ..ਮੂਸੇਵਾਲੇ ਦੇ ਗੀਤਾਂ ਵਾਲੀ ਚੱਕਵੀਂ ਮੰਢੀਰ..ਇਹਨਾਂ ਨੂੰ ਕਿਥੇ ਚੇਤੇ ਰਿਹਾ ਹੋਣਾ ਕਿਸੇ ਵੇਲੇ ਮੇਰੇ ਵੱਲੋਂ ਦਿੱਤਾ ਗਿਆ ਇਹ ਬਿਆਨ “ਜੇ ਮੈਂ ਚਾਚੇ ਸੁਖਪਾਲ ਸਿੰਘ ਪਾਲੇ ਬੱਬਰ ਦੇ ਘਰ ਜੰਮੀ ਹਾਂ ਤੇ ਇਸ ਵਿਚ ਮੇਰਾ ਕੀ ਕਸੂਰ”..!
ਫੇਰ ਉਸਨੇ ਮਲਕੜੇ ਜਿਹੇ ਟਰਾਲੀ ਉੱਤੇ ਪਾਈ ਤਿਰਪਾਲ ਚੁੱਕ ਦਿੱਤੀ..
ਪਹਿਲਾਂ ਅੰਦਰ ਕੇਲੇ ਫੜਾਏ ਫੇਰ ਥੋੜੇ ਜਿਹੇ ਸੰਤਰੇ..ਅਗਲਿਆਂ ਨੇ ਵੀ ਧੀ ਧਿਆਣੀ ਵੇਖ ਫੜ ਲਏ!
ਫੇਰ ਚੋਰੀ ਜਿਹੀ ਗਲ਼ ਪਾਏ ਆਪਣੇ ਸੂਟ ਵੱਲ ਵੇਖਿਆ..ਕਿਧਰੇ ਬੌਛਾਰਾਂ ਨਾਲ ਭਿੱਜ ਤੇ ਨਹੀਂ ਗਿਆ..ਫੇਰ ਕਾਰ ਅੰਦਰ ਬੈਠ ਲੰਮਾ ਸਾਰਾ ਸਾਹ ਲਿਆ..ਸ਼ੁਕਰ ਏ ਮਣਾ ਮੂਹੀਂ ਭਾਰ ਉੱਤਰ ਗਿਆ..ਪੈ ਗਿਆ ਯੋਗਦਾਨ ਕਿਸਾਨ ਸੰਘਰਸ਼ ਵਿਚ..!
ਦੂਜੇ ਪਾਸੇ ਦਰਬਾਰ ਸਾਬ ਇਨਫੋਰਮੇਸ਼ਨ ਸੈਂਟਰ ਵਿਚ ਬੈਠਾ ਹੋਇਆ ਹੌਲੀ ਜਿਹੀ ਮੂੰਹ ਤੋਂ ਮਾਸਕ ਖਿਸਕਾ ਕੇ ਉਚੀ ਅਵਾਜ ਵਿਚ ਆਖ ਉੱਠਦਾ..”ਸਾਡਾ ਦਲ ਹਰਿਆਣੇ ਸਰਕਾਰ ਦੇ ਧੱਕੇ ਦੀ ਕਰੜੀ ਨਿੰਦਾ ਕਰਦਾ”
ਮੱਲੋ ਮੱਲੀ ਹਾਸਾ ਨਿੱਕਲ ਗਿਆ..
ਦਿੱਲੀ ਬੈਠੇ ਤੁਹਾਡੇ ਮਾਈ ਬਾਪ..ਅਗਲਿਆਂ ਨੂੰ ਪੂਰਾ ਪਤਾ ਤੋਤੇ ਦੇ ਜਾਨ ਕਿਥੇ ਕਿਥੇ ਏ..
ਬਾਲਾਸੋਰ ਫਾਰਮ,ਗੁੜਗਾਓਂ ਵਾਲੇ ਪੰਜ ਸਿਤਾਰੇ,ਰਾਜਿਸਥਾਨ ਅਤੇ ਯੂ.ਪੀ ਵਾਲੇ ਹਜਾਰਾਂ ਏਕੜ..!
ਜੇ ਜਾਂਚ ਸ਼ੁਰੂ ਕਰਵਾ ਦਿੱਤੀ ਕੇ ਇਸ ਸਾਰੇ ਵਾਸਤੇ ਪੈਸੇ ਕਿਥੋਂ ਆਏ ਤਾਂ ਨਾ ਗੰਢੇ ਖਾਣ ਜੋਗੇ ਰਹਿਣਾ ਤੇ ਨਾ ਹੀ ਬੈਠਕਾਂ ਕੱਢਣ ਜੋਗੇ..!
ਦੋਸਤੋ ਸਿਆਸਤਦਾਨ ਅਸਲ ਵਿਚ ਓਦੋਂ ਮਰਦਾ ਜਦੋਂ ਨਜਰਅੰਦਾਜ ਹੋਣਾ ਸ਼ੁਰੂ ਹੋ ਜਾਂਦਾ..ਫੇਰ ਆਨੇ ਬਹਾਨੇ ਭਰੇ ਹੋਏ ਮੇਲੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ..ਨਾ ਸੱਦੀ ਨਾ ਕਵਾਈ ਤੇ ਮੈਂ ਲਾੜੇ ਦੀ ਤਾਈ..!
ਠੀਕ ਓਸੇ ਤਰਾਂ ਜਿਦਾਂ ਕਿਸੇ ਵੇਲੇ ਯੋਗਤਾ ਅਨੁਸਾਰ ਪਿਛਲੀ ਕਤਾਰ ਵਿਚ ਖਲਿਆਰ ਦਿੱਤਾ ਗਿਆ ਚਾਹ ਵਾਲਾ ਤੁਰੇ ਆਉਂਦੇ ਓਬਾਮੇ ਨੂੰ ਵੇਖ ਉਚੀ ਉਚੀ ਆਖ ਉਠਿਆ ਸੀ..”ਓਬਾਮਾਂ..ਓਬਾਮਾਂ..ਏਧਰ ਵੇਖ ਮੈਂ ਇਥੇ ਖਲੋਤਾ ਹਾਂ..”
ਅਗਲੇ ਨੇ ਨਜਰ ਚੁੱਕ ਕੇ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ