ਹਾਲੈਂਡ ਦੀ ਹਾਕੀ ਟੀਮ..
ਕੋਚਿੰਗ ਦਾ ਇੱਕ ਅਜੀਬ ਢੰਗ ਹੋਇਆ ਕਰਦਾ ਸੀ..
ਜਿਸ ਟੀਮ ਨਾਲ ਮੈਚ ਹੁੰਦਾ..ਇੱਕ ਦਿਨ ਪਹਿਲਾਂ ਉਸ ਵੱਲੋਂ ਖੇਡੇ ਸਾਰੇ ਮੈਚਾਂ ਦੀਆਂ ਝਲਕੀਆਂ ਵੇਖੀਆਂ ਜਾਂਦੀਆਂ..
ਫੇਰ ਕਮਜ਼ੋਰ ਅਤੇ ਮਜਬੂਤ ਪੱਖ ਵਿਚਾਰਿਆ ਜਾਂਦਾ ਹੈ..!
ਚਿੜੀ ਦੇ ਪੌਂਚੇ ਜਿੱਡਾ ਦੇਸ਼ ਅੱਜ ਕਿਥੇ ਅੱਪੜਿਆਂ..ਸ਼ਾਇਦ ਦੱਸਣ ਦੀ ਲੋੜ ਨਹੀਂ!
ਦਿੱਲੀ ਵੀ ਕੁਝ ਏਦਾਂ ਹੀ ਕਰਦੀ ਆਈ ਏ..
ਜਦੋਂ ਹੌਲੀ ਪੈਣ ਲੱਗਦੀ ਏ ਤਾਂ ਅਗਲੀ ਧਿਰ ਦੀਆਂ ਕਮਜ਼ੋਰੀਆਂ ਵਿਚਾਰਦੀ ਏ..
ਤਕੜੇ ਪੱਖ ਨੂੰ ਗੱਲਬਾਤ ਵਿਚ ਉਲਝਾ ਲਿਆ ਜਾਂਦਾ ਤੇ ਕਮਜ਼ੋਰ ਨੂੰ ਤੋੜਿਆ ਥਕਾਇਆਂ ਅਤੇ ਲਾਲਚ ਦੀ ਤਕੜੀ ਵਿਚ ਤੋਲ ਦਿੱਤਾ ਜਾਂਦਾ ਏ..!
ਜੂਨ ਚੁਰਾਸੀ ਮਗਰੋਂ ਵੀ ਕੁਝ ਏਦਾਂ ਹੀ ਹੋਇਆ ਸੀ..
ਜੋਧਪੁਰ ਡੱਕਿਆਂ ਨਾਲ ਵੱਖਰੀ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਪੰਜਾਬ ਬੈਠੀ ਧਿਰ ਨਾਲ ਵੱਖਰੀ..
ਇੱਕ ਦੂਜੇ ਦੇ ਕੰਨੀ ਪਾਇਆ ਜਾਂਦਾ ਕੇ ਦੂਜੀ ਧਿਰ ਤੇ ਇੰਝ ਆਖਦੀ ਏ..
ਜਦੋਂ ਵਖਰੇਵੇਂ ਗਲਤਫਹਿਮੀਆਂ ਪੈਦਾ ਹੋ ਗਈਆਂ ਤੇ ਫੇਰ ਏਜੰਸੀਆਂ ਰਾਹੀਂ ਛੇਤੀ ਲਿਫ ਜਾਣ ਵਾਲੀ ਕਮਜ਼ੋਰ ਕੜੀ ਤੇ ਹਥੌੜਾ ਮਾਰ ਦਿੱਤਾ ਗਿਆ..
ਸਰਹਿੰਦ ਦੀ ਕਚਹਿਰੀ ਵਿਚ ਵੀ ਏਹੀ ਗੱਲ ਆਖੀ ਗਈ ਸੀ..
ਅਖ਼ੇ ਤੁਹਾਡਾ ਬਾਪ ਲੜਾਈ ਵਿਚ ਮਾਰਿਆ ਜਾ ਚੁਕਾ ਹੈ..ਪਰ ਨਿੱਕੀਆਂ ਜਿੰਦਾਂ ਆਪਣੇ ਬਾਪ ਦੇ ਚਰਿਤ੍ਰ ਤੋਂ ਭਲੀ ਭਾਂਤ ਵਾਕਿਫ ਸਨ!
ਸੂਬੇ ਦੇ ਅਹਿਲਕਾਰਾਂ ਮੂਹੋਂ ਏਨੀ ਗੱਲ ਸੁਣ ਹੱਸ ਪਈਆਂ..!
ਦੁਸ਼ਮਣ ਸਭ ਤੋਂ ਵੱਧ ਓਦੋਂ ਚਿੜਦਾ ਜਦੋਂ ਆਪਣੇ ਘਰ ਵਿਚ ਹੀ ਝੂਠਾ ਪੈ ਰਿਹਾ ਹੋਵੇ..
ਦਿੱਲੀ ਵੀ ਅੱਜ ਇਸੇ ਤਰਾਂ ਆਪਣੇ ਵੇਹੜੇ ਵਿਚ ਝੂਠੀ ਪੈ ਰਹੀ ਏ..!
ਦਿੱਲੀ ਨੇ ਜਦੋਂ ਕਿਸੇ ਆਪਣੇ ਦੀ ਵਿਰੋਧੀ ਖੇਮੇਂ ਵਿਚ ਘੁਸਪੈਠ ਕਰਾਉਣੀ ਹੁੰਦੀ ਏ ਤਾਂ ਸਭ ਤੋਂ ਪਹਿਲਾਂ ਖੁਦ ਉਸਤੋਂ ਦੂਰੀ ਬਣਾਉਂਦੀ ਏ..!
ਕੁੰਬ ਕਰਨੀ ਨੀਂਦ ਸੁੱਤਾ ਅੰਨਾ ਹਜਾਰੇ ਦਾ ਕਿਰਸਾਨੀ ਦੇ ਹੱਕ ਵਿਚ ਬਿਆਨ ਆ ਜਾਣਾ ਮਹਿਜ ਕੋਈ ਸਬੱਬ ਨਹੀਂ!
ਨੀਲੀਆਂ ਚਿੱਟੀਆਂ ਰਵਾਈਤੀ ਪਾਰਟੀਆਂ..
ਬਾਹਰੀ ਤੌਰ ਤੇ ਜੋ ਮਰਜੀ ਆਖੀ ਜਾਣ ਪਰ ਅੰਦਰੋਂ-ਅੰਦਰ ਧੁੜਕੂ ਲੱਗਾ ਪਿਆ ਏ..
ਕਿਧਰੇ ਆਪਣੀ ਹੱਟੀ ਨਾ ਬੰਦ ਹੋ ਜਾਵੇ..ਭਰ ਚੁੱਕੀ ਬੱਸ ਵਿਚ ਧੁੱਸ ਦੇ ਕੇ ਵੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਏ..!
ਦੱਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ