ਬਾਗੀ ਪਾਨ ਸਿੰਘ ਤੋਮਰ ਤੇ ਬਣੀ ਫਿਲਮ..
ਪੁਲਸ “ਗੋਪੀ” ਨਾਮ ਦੇ ਬਾਗੀ ਨੂੰ ਲਾਲਚ ਦੇ ਕੇ ਨਾਲ ਗੰਢ ਲੈਂਦੀ ਏ..!
ਫੇਰ ਪਲੈਨ ਮੁਤਾਬਿਕ ਸ਼ਰਾਬ ਵਿਚ ਜਹਿਰ ਮਿਲਾ ਕੇ ਓਹੀ ਕੰਮ ਕੀਤਾ ਜਾਂਦਾ ਜਿਹੜਾ ਕਿਸੇ ਵੇਲੇ ਪੰਜਾਬ ਵਿਚ ਮੁਖਬਰ ਕਰਿਆ ਕਰਦੇ ਸਨ!
ਕਨਸੋਅ ਮਿਲਦਿਆਂ ਪੋਜੀਸ਼ਨ ਲੈਣ ਲੱਗਦਾ ਗਿਰੋਹ ਹੈਰਾਨ ਰਹਿ ਜਾਂਦਾ..
ਅਸਲੇ ਵਾਲਾ ਝੋਲਾ ਤੇ ਗੋਪੀ ਲੈ ਗਿਆ..!
ਫੇਰ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਨੱਸਿਆ ਜਾਂਦਾ ਗੋਪੀ ਪਾਨ ਸਿੰਘ ਕੋਲ ਬਚੀਆਂ ਸਰਫ਼ੇ ਦੀਆਂ ਗੋਲੀਆਂ ਦਾ ਪਹਿਲਾ ਸ਼ਿਕਾਰ ਬਣਦਾ!
ਵਾਹਿਗੁਰੂ ਕਰੇ ਦਿੱਲੀ ਮੋਰਚੇ ਵਿਚੋਂ ਉਪਜਿਆ ਕੋਈ ਗੋਪੀ ਬਚ ਕੇ ਨਾ ਨਿੱਕਲ ਜਾਵੇ!
ਨਿੱਕੇ ਹੁੰਦਿਆਂ ਗੱਡੇ ਤੇ ਆਉਂਦਿਆਂ ਡੰਗਰਾਂ ਦੇ ਜੂਲੇ ਦੇ ਕੋਲ ਹੋ ਜਾਣਾ..!
ਥੱਲੇ ਜੁਟੇ ਡੰਗਰਾਂ ਨੇ ਸਿਰ ਸੁੱਟ ਖਲੋ ਜਾਇਆ ਕਰਨਾ..
ਬਾਪੂ ਹੁਰਾਂ ਆਖਣਾ ਕੁਝ ਗੱਡੇ ਦੇ ਮਗਰ ਚਲੇ ਜਾਓ..ਡੰਗਰ ਸੌਖੇ ਹੋ ਜਾਣਗੇ!
ਦਿੱਲੀ ਦੀ ਵੀ ਏਹੀ ਆਦਤ..
ਹਾਵੀ ਹੋ ਗਏ ਵਿਰੋਧੀ ਨੂੰ ਰਾਸ਼ਟਰਵਾਦ ਦੇ ਜੂਲੇ ਹੇਠ ਲੰਘਾਉਂਦੀ ਏ..
ਓਹੀ ਰਾਸ਼ਟਰਵਾਦ ਜਿਸਦੇ ਅਸਰ ਹੇਠ ਠੇਠ ਪੰਜਾਬੀ ਬੋਲਦਾ ਹੋਇਆ ਇੱਕਦਮ ਹਿੰਦੀ ਤੇ ਆ ਜਾਂਦਾ..!
ਇਨਬਾਕਸ ਆਉਂਦੇ..
ਤੁਹਾਨੂੰ ਬਾਹਰ ਬੈਠਿਆਂ ਨੂੰ ਕੀ ਪਤਾ..ਅਸਲੀਅਤ ਦਾ..
ਜੋਗਿੰਦਰ ਯਾਦਵ ਵਰਗੇ ਮਿੱਠ-ਬੋਲੜੇ..ਸੰਘਰਸ਼ ਨੂੰ ਕਿਦਾਂ ਦਗਾ ਦੇ ਸਕਦੇ?
ਜੁਆਬ ਹੁੰਦਾ..ਮਿੱਠੇ ਮੇਵੇ ਵਰਗੀ ਮਾਂ ਦੇ ਹੁੰਦੇ ਹੋਏ ਪਿਓ ਉਸਦੀ ਸੌਂਕਣ ਲੈ ਆਵੇ..ਦੁੱਖ ਤੇ ਹੁੰਦਾ ਏ..!
ਅਤੀਤ ਵਿਚ ਧੋਖੇ ਵੇਖੇ ਹੰਢਾਏ ਨੇ..
ਭਰਾ ਨੂੰ ਭਰਾ ਦੀ ਮੁਖਬਰੀ ਕਰਦਿਆਂ ਵੇਖਿਆ..
ਮੂਹੋਂ ਮਿੱਠੇ..ਸ਼ਾਂਤੀ ਦੇ ਪੂਜਾਰੀ..ਪਰ ਅੰਦਰੋਂ ਧੋਖਿਆਂ ਦੀ ਸੁਨਾਮੀ..ਵਿੱਸ ਘੋਲਦੇ..ਕਿੰਨੇ ਬਾਦਲ ਬਰਨਾਲੇ ਬਲਵੰਤ ਹਰਚੰਦ ਵੇਖੇ..
ਚੁੱਪ ਚੁਪੀਤੇ ਚਿੱਤੜਾਂ ਥੱਲੇ ਸੱਪ ਵੀ ਮਾਰ ਆਏ..ਭਿਣਕ ਤੱਕ ਨਹੀਂ ਪੈਣ ਦਿੱਤੀ!
ਅਗਲਿਆਂ ਮਜਬੂਤ ਕੜੀਆਂ ਪਹਿਲਾਂ ਹੀ ਲਾਂਬੇ ਕਰ ਦਿੱਤੀਆਂ..
ਅਖ਼ੇ ਗਰਮ ਬੋਲਦੇ ਨੇ..ਮੰਚ ਦੀ ਮਰਯਾਦਾ ਭੰਗ ਹੁੰਦੀ..ਏਡੇ ਵੱਡੇ ਮੋਰਚੇ ਨੂੰ ਸਾਂਬਣਾ ਕਿਹੜੀ ਸੌਖੀ ਗੱਲ..?
ਏਨੀ ਗੱਲ ਯਾਦ ਰੱਖਿਓੇ ਸਿਧਾਂਤ ਤੇ ਸਮਝੌਤੇ ਕਰ ਕੇ ਪ੍ਰਾਪਤ ਕੀਤੀ ਵੱਡੀ ਜਿੱਤ..ਗਲ ਵਿਚ ਫਸਿਆ ਕੰਡਾ ਸਾਬਤ ਹੋਵੇਗੀ..!
ਦਿੱਲੀ ਬਾਰੇ ਮਸ਼ਹੂਰ ਹੈ..
ਪਹਿਲਾਂ ਚੰਗੀ ਤਰਾਂ ਭੰਡਦੀ ਏ..ਫੇਰ ਓਥੇ ਮਾਰਦੀ ਏ ਜਿਥੇ ਪਾਣੀ ਵੀ ਨਹੀਂ ਮਿਲਦਾ..
ਸਮੁੰਦਰ ਪੀ ਕੇ ਡਕਾਰ ਤੱਕ ਨਹੀਂ ਮਾਰਿਆ ਜਾਂਦਾ..
ਇਸਨੇ ਅਤੀਤ ਵਿਚ ਸੱਪ ਵੀ ਮਾਰਿਆ ਤੇ ਸੋਟੀ ਵੀ ਨਹੀਂ ਟੁੱਟਣ ਦਿੱਤੀ..!
ਲੰਮੀ ਲੜਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Yogesh
Pichle kuj dina toh sirf farmer ware sun reha kuj hor storya v paliya kro