ਸੱਜੇ ਗੁੱਟ ਤੇ ਪਾਇਆ ਨਿੱਕਾ ਜਿਹਾ ਕੜਾ..ਸਮਾਨ ਵਿੱਚੋਂ ਨਿੱਕਲੇ ਨਿਤਨੇਮ ਦੇ ਕਿੰਨੇ ਸਾਰੇ ਗੁਟਕੇ..ਸਭ ਕੁਝ ਵੇਖ ਹੌਲੀ ਜਿਹੀ ਆਖਿਆ ਜਰੂਰ ਕਿਸੇ ਸਿੱਖ ਮੁੰਡੇ ਦੇ ਚੱਕਰ ਵਿਚ ਪੈ ਗਈ ਏ..!
ਨਾਲ ਹੀ ਨੀਲੇ ਚੋਲੇ ਪਾਈ ਤਲਵਾਰਾਂ ਚਲਾਉਂਦੇ ਅਤੇ “ਬੋਲੇ ਸੋ ਨਿਹਾਲ” ਵਾਲੀਆਂ ਅਵਾਜਾਂ ਕੱਢਦੇ ਦਾਹੜੀਆਂ ਵਾਲੇ ਕਿੰਨੇ ਸਾਰੇ ਖੌਫਨਾਕ ਚੇਹਰੇ ਅੱਖਾਂ ਅੱਗਿਓਂ ਘੁੰਮ ਗਏ!
ਨਾਲਦੀ ਨੂੰ ਇੱਕ ਵੇਰ ਫੇਰ ਕੋਸਿਆ..!
ਆਖਿਆ ਇਥੇ ਆਪਣੇ ਮੁਲਖ ਚੰਗੀ ਭਲੀ ਨੌਕਰੀ ਸੀ..ਤੇਰੇ ਆਖੇ ਹੀ ਅਮਰੀਕਾ ਦੀ ਹਾਂ ਕੀਤੀ ਸੀ..!
ਫੇਰ ਸੁਵੇਰੇ ਉੱਠ ਜਦੋਂ ਆਖਣ ਲੱਗੀ ਕੇ ਗੁਰੂ ਦੁਵਾਰੇ ਮੱਥਾ ਟੇਕਣ ਜਾਣਾ ਤਾਂ ਮੇਰਾ ਸ਼ੱਕ ਹੋਰ ਪੱਕਾ ਹੋ ਗਿਆ..!
ਅਸੀ ਵੀ ਨਾਲ ਹੀ ਗਏ..ਗੁਰੂਦੁਆਰੇ ਅੰਦਰ ਅੱਪੜ ਉਸਨੇ ਪਹਿਲੋਂ ਮੱਥਾ ਟੇਕਿਆ..ਫੇਰ ਪੰਜ ਸੌ ਇੱਕ ਰੁਪਈਏ ਦਾ ਪ੍ਰਸ਼ਾਦ ਕਰਵਾਇਆ..!
ਪਰਚੀ ਕਟਵਾਉਣ ਲੱਗੀ ਨੇ ਜਦੋਂ ਆਪਣਾ ਨਾਮ ਬੋਲਿਆ ਤਾਂ ਕਾਊਂਟਰ ਅੰਦਰ ਬੈਠੇ ਬਾਬਾ ਜੀ ਓਸੇ ਵੇਲੇ ਹੀ ਬਾਹਰ ਆ ਗਏ..!
ਗੱਲਵੱਕੜੀ ਵਿਚ ਲੈ ਲਿਆ..ਸਾਨੂੰ ਆਖਣ ਲੱਗੇ ਹਰ ਮਹੀਨੇ ਬਾਹਰੋਂ ਪੈਸੇ ਘੱਲਦੀ ਏ ਤੁਹਾਡੀ ਧੀ..ਲੰਗਰਾਂ ਵਾਸਤੇ..ਸਕੂਲ ਵਾਸਤੇ..ਮੈਂ ਇਸਦਾ ਨਾਮ ਪਛਾਣ ਲਿਆ!
ਫੇਰ ਕੋਲ ਖਲੋਤੀ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ..!
ਜਦੋਂ ਨਿਊਯਾਰਕ ਅੱਪੜੀ ਨੂੰ ਅਜੇ ਦੋ ਮਹੀਨੇ ਵੀ ਨਹੀਂ ਸਨ ਹੋਏ ਕੇ ਓਥੇ ਵਾਪਰੀਆਂ ਘਟਨਾਵਾਂ ਕਰਕੇ ਹਾਲਾਤ ਕੁਝ ਏਦਾਂ ਦੇ ਬਣ ਗਏ..ਨਾ ਨੌਕਰੀ ਰਹੀ ਤੇ ਨਾ ਹੀ ਰਹਿਣ ਦਾ ਕੋਈ ਠਿਕਾਣਾ ਹੀ..!
ਕਿਸੇ ਸਲਾਹ ਦਿੱਤੀ ਅਖ਼ੇ ਗੁਰੂ ਦਵਾਰੇ ਚਲੀ ਜਾ..ਉਹ ਸਾਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ